ਕਿਫਾਇਤੀ ਲੈਪਟਾਪ ’ਤੇ ਕੰਮ ਕਰ ਰਹੀ ਮਾਈਕ੍ਰੋਸਾਫਟ, ਵਿੰਡੋਜ਼ 11 SE ਨਾਲ ਜਲਦ ਆਉਣ ਦੀ ਉਮੀਦ
Sunday, Oct 31, 2021 - 02:53 PM (IST)
ਗੈਜੇਟ ਡੈਸਕ– ਬਹੁਤ ਸਾਰੇ ਲੋਕ ਮਾਈਕ੍ਰੋਸਾਫਟ ਦਾ ਲੈਪਟਾਪ ਖਰੀਦਣਾ ਚਾਹੁੰਦੇ ਹਨ ਪਰ ਮਹਿੰਗੇ ਹੋਣ ਕਾਰਨ ਉਹ ਇਨ੍ਹਾਂ ਨੂੰ ਖਰੀਦ ਨਹੀਂ ਪਾਉਂਦੇ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਮਾਈਕ੍ਰੋਸਾਫਟ ਇਕ ਕਿਫਾਇਤੀ ਲੈਪਟਾਪ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਲੈਪਟਾਪ ਨੂੰ ਖਾਸਤੌਰ ’ਤੇ ਵਿਦਿਆਰਥੀਆਂ ਨੂੰ ਧਿਆਨ ’ਚ ਰੱਖਦੇ ਹੋਏ ਲਿਆਇਆ ਜਾਵੇਗਾ।
ਵਿੰਡੋਜ਼ ਸੈਂਟਰ ਦੀ ਇਕ ਰਿਪੋਰਟ ਮੁਤਾਬਕ, ਮਾਈਕ੍ਰੋਸਾਫਟ ਨੇ ਆਉਣ ਵਾਲੇ ਲੈਪਟਾਪ ਦਾ ਕੋਡ ਨੇਮ Tenjin ਹੈ। ਇਸ ਵਿਚ 11.6 ਇੰਚ ਦੀ ਡਿਸਪਲੇਅ, Celeron N4120 ਪ੍ਰੋਸੈਸਰ ਅਤੇ 8 ਜੀ.ਬੀ. ਰੈਮ ਦਿੱਤੀ ਗਈ ਹੋਵੇਗੀ। ਇਸ ਦੀ ਡਿਸਪਲੇਅ ਦਾ ਰੈਜ਼ੋਲਿਊਸ਼ਨ 1366x768 ਪਿਕਸਲ ਦਾ ਹੋਵੇਗਾ। ਕੁਨੈਕਟੀਵਿਟੀ ਲਈ ਯੂ.ਐੱਸ.ਬੀ. ਟਾਈਪ-ਏ, ਯੂ.ਐੱਸ.ਬੀ. ਟਾਈਪ-ਸੀ ਪੋਰਟ, ਹੈੱਡਫੋਨ ਜੈੱਕ ਅਤੇ ਬੈਰਲ ਟਾਈਪ ਚਾਰਜਿੰਗ ਪੋਰਟ ਮਿਲੇਗਾ।
ਖਾਸ ਗੱਲ ਇਹ ਹੈ ਕਿ ਇਸ ਨੂੰ ਵਿੰਡੋਜਡ 11 ਐੱਸ.ਈ. ਆਪਰੇਟਿੰਗ ਸਿਸਟਮ ਨਾਲ ਲਾਂਚ ਕੀਤਾ ਜਾਵੇਗਾ। ਇਸ ਦੀ ਕੀਮਤ 200 ਡਾਲਰ ਤੋਂ ਘੱਟ ਹੀ ਹੋਵੇਗੀ।