Microsoft Teams ਹੋਇਆ ਠੱਪ, ਦੁਨੀਆ ਭਰ ਦੇ ਯੂਜ਼ਰਸ ਪਰੇਸ਼ਾਨ, ਜਾਣੋ ਕੰਪਨੀ ਨੇ ਕੀ ਕਿਹਾ

Thursday, Jul 21, 2022 - 02:05 PM (IST)

Microsoft Teams ਹੋਇਆ ਠੱਪ, ਦੁਨੀਆ ਭਰ ਦੇ ਯੂਜ਼ਰਸ ਪਰੇਸ਼ਾਨ, ਜਾਣੋ ਕੰਪਨੀ ਨੇ ਕੀ ਕਿਹਾ

ਗੈਜੇਟ ਡੈਸਕ– ਵੀਡੀਓ ਕਾਲਿੰਗ ਪਲੇਟਫਾਰਮ Microsoft Teams ਦੇ ਠੱਪ ਹੋਣ ਕਾਰਨ ਅੱਜ ਯਾਨੀ 21 ਜੁਲਾਈ ਨੂੰ ਦੁਨੀਆ ਭਰ ਦੇ ਯੂਜ਼ਰਸ ਨੂੰ ਪਰੇਸ਼ਾਨੀ ਹੋ ਰਹੀ ਹੈ। ਆਊਟੇਜ ਨੂੰ ਲੈ ਕੇ Microsoft ਨੇ ਵੀ ਪੁਸ਼ਟੀ ਕੀਤੀ ਹੈ ਅਤੇ ਆਪਣੇ ਟਵੀਟ ’ਚ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। 

ਰਿਪੋਰਟ ਮੁਤਾਬਕ, 21 ਜੁਲਾਈ ਨੂੰ ਸਵੇਰੇ 7:30 ਵਜੇ ਤੋਂ Microsoft Teams ’ਚ ਸਮੱਸਿਆ ਆ ਰਹੀ ਹੈ। Downdetector.com ਨੇ ਵੀ ਮਾਈਕ੍ਰੋਸਾਫਟ ਟੀਮਸ ਦੇ ਠੱਪ ਹੋਣ ਦੀ ਪੁਸ਼ਟੀ ਕੀਤੀ ਹੈ। ਕੰਪਨੀ ਨੇ ਇਸਨੂੰ ਲੈਕੇ ਬਿਆਰੀ ਜਾਰੀ ਕੀਤਾ ਹੈ। ਕੰਪਨੀ ਦੇ ਬਿਆਨ ਮੁਤਾਬਕ, Microsoft 365 ਦੀਆਂ ਸੇਵਾਵਾਂ ਜਿਵੇਂ Microsoft Word, Office Online ਅਤੇ SharePoint Online ’ਚ ਵੀ ਸਮੱਸਿਆ ਆ ਰਹੀ ਹੈ।

 

ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ ’ਚ ਵਟਸਐਪ ਤੋਂ ਲੈ ਕੇ ਇੰਸਟਾਗ੍ਰਾਮ ਅਤੇ ਮੈਸੇਂਜਰ ਤੋਂ ਇਲਾਵਾ ਟਵਿਟਰ ਤਕ ਡਾਊਨ ਰਹੇ ਹਨ। ਹਾਲ ਹੀ ’ਚ ਚਾਰ ਦਿਨਾਂ ’ਚ ਇੰਸਟਾਗ੍ਰਾਮ ਦੋ ਵਾਰ ਠੱਪ ਹੋਇਆ ਹੈ। ਇਸ ਤੋਂ ਪਹਿਲਾਂ ਟਵਿਟਰ ਵੀ ਕਈ ਘੰਟਿਆਂ ਲਈ ਡਾਊਨ ਰਿਹਾ ਸੀ। 

 


author

Rakesh

Content Editor

Related News