2-ਇਨ-1 ਮਾਈਕ੍ਰੋਸਾਫਟ ਸਰਫੇਸ Go ਭਾਰਤ ’ਚ ਲਾਂਚ, ਜਾਣੋ ਖੂਬੀਆਂ

Monday, Dec 31, 2018 - 05:50 PM (IST)

2-ਇਨ-1 ਮਾਈਕ੍ਰੋਸਾਫਟ ਸਰਫੇਸ Go ਭਾਰਤ ’ਚ ਲਾਂਚ, ਜਾਣੋ ਖੂਬੀਆਂ

ਗੈਜੇਟ ਡੈਸਕ– ਮਾਈਕ੍ਰੋਸਾਫਟ ਨੇ ਛੋਟਾ ਅਤੇ ਬਜਟ ’ਚ ਆਉਣ ਵਾਲਾ ਕਨਵਰਟੇਬਲ ਲੈਪਟਾਪ ਸਰਫੇਸ ਗੋ ਭਾਰਤ ’ਚ ਪੇਸ਼ ਕਰ ਦਿੱਤਾ ਹੈ। ਮਾਈਕ੍ਰੋਸਾਫਟ ਸਰਫੇਸ ਗੋ ਦਾ ਮੁਕਾਬਲੇ ਐਪਲ ਆਈਪੈਡ ਅਤੇ ਗਲੈਕਸੀ ਟੈਬ ਐੱਸ4 ਨਾਲ ਹੈ। ਇਹ ਲੈਪਟਾਪ ਐਕਸਕਲੂਜ਼ਿਵ ਤੌਰ ’ਤੇ ਫਲਿਪਕਾਰਟ ’ਤੇ 38,599 ਰੁਪਏਦੀ ਸ਼ੁਰੂਆਤੀ ਕੀਮਤ ਨਾਲ ਉਪਲੱਬਧ ਹੈ। ਇਸ ਦੇ 4 ਜੀ.ਬੀ. ਰੈਮ ਮਾਡਲ ਦੀ ਕੀਮਤ 38,599 ਰੁਪਏ ਹੈ ਜਦੋਂਕਿ 8 ਜੀ.ਬੀ. ਰੈਮ+128 ਜੀ.ਬੀ. SSD ਸਟੋਰੇਜ ਮਾਡਲ 49,999 ਰੁਪਏ ’ਚ ਵਿਕਰੀ ਲਈ ਉਪਲੱਬਧ ਹੋਵੇਗਾ। 

PunjabKesari

ਮਾਈਕ੍ਰੋਸਾਫਟ ਸਰਫੇਸ ਗੋ ’ਚ 10-ਇੰਚ ਦੀ ਪਿਕਸਲਸੈਂਸ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 1800x1200 ਪਿਕਸਲ ਹੈ ਅਤੇ ਇਸ ਦਾ ਅਸਪੈਕਟ ਰੇਸ਼ੀਓ 3:2 ਹੈ। ਇਸ ਲੈਪਟਾਪ ਤੋਂ ਕੀਬੋਰਡ ਨੂੰ ਵੱਖ ਕਰਕੇ ਟੈਬਲੇਟ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੀ ਡਿਸਪਲੇਅ ਨੂੰ 165 ਡਿਗਰੀ ਤਕ ਘੁਮਾਇਆ ਜਾ ਸਕਦਾ ਹੈ। ਸਰਫੇਸ ਗੋ ਦੀ ਡਿਸਪਲੇਅ ਕੰਟਰਾਸਟ ਰੇਸ਼ੀਓ 1500:1 ਦੇ ਨਾਲ ਆਉਂਦੀ ਹੈ। ਇਸ ਤੋਂ ਇਲਾਵਾ ਇਸ ਵਿਚ 10-ਪੁਆਇੰਟ ਮਲਟੀਟੱਚ ਸਪੋਰਟ ਹੈ ਅਤੇ ਇਸ ਨੂੰ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਹੈ। 

PunjabKesari

ਮਾਈਕ੍ਰੋਸਾਫਟ ਸਰਫੇਸ ਗੋ ਦਾ ਭਾਰ ਸਿਰਫ 522 ਗ੍ਰਾਮ ਹੈ। ਇਹ ਇਨਟੈੱਲ ਪ੍ਰੀਮੀਅਮ ਗੋਲਡ 4415Y ਪ੍ਰੋਸੈਸਰ ’ਤੇ ਚੱਲਦਾ ਹੈ ਅਤੇ ਇਸ ਵਿਚ ਗ੍ਰਾਫਿਕਸ ਲਈ ਇਨਟੈੱਲ ਦਾ ਐੱਚ.ਡੀ. ਗ੍ਰਾਫਿਕਸ 615 ਜੀ.ਪੀ.ਯੂ. ਹੈ। ਇਸ ਤੋਂ ਇਲਾਵਾ ਸੁਰੱਖਿਆ ਲਈ ਵਿੰਡੋ ਹੈਲੋ ਅਤੇ TPM 2.0 ਦੀ ਸੁਵਿਧਾ ਹੈ। ਸਰਫੇਸ ਗੋ ਵਿੰਡੋ 10 ਹੋਮ ’ਤੇ ਆਧਾਰਿਤ ਹੈ ਅਤੇ ਕਨੈਕਟੀਵਿਟੀ ਲਈ ਵਾਈ-ਫਾਈ ਵਾਇਰਲੈੱਸ 4.1 ਫੀਚਰਜ਼ ਮਿਲਦੇ ਹਨ। 

ਇਸ ਵਿਚ ਫਰੰਟ ’ਚ 5 ਮੈਗਾਪਿਕਸਲ ਦਾ ਕੈਮਰਾ ਹੈ ਅਤੇ ਰੀਅਰ ’ਚ 8 ਮੈਗਾਪਿਕਸਲ ਦਾ ਰੀਅਰ ਸੈਂਸਰ ਹੈ। ਦੋਵੇਂ 1080 ਪਿਕਸਲ ਸਕਾਈਪ ਵੀਡੀਓ ਕਾਲਿੰਗ ਸਪੋਰਟ ਕਰਦੇ ਹਨ। ਇਹ 2-ਇਨ-1 ਕਨਵਰਟੇਬਲ ਸਰਫੇਸ ਗੋ 2-ਵਾਟ ਦਾ ਡਾਲਬੀ ਆਡੀਓ ਪ੍ਰੀਮੀਅਮ ਸਪੋਰਟਿਡ ਸਪੀਕਰਜ਼, ਇਕ ਯੂ.ਐੱਸ.ਬੀ.-ਸੀ ਪੋਰਟ, ਇਕ 3.5mm ਹੈੱਡਫੋਨ ਜੈੱਕ, ਇਕ ਸਰਫੇਸ ਕਨੈਕਟ ਪੋਰਟ, ਇਕ ਮਾਈਕ੍ਰੋSDXCਕਾਰਡ ਸਲਾਟ ਆਦਿ ਸਪੋਰਟ ਦੇ ਨਾਲ ਆਉਂਦਾ ਹੈ। 


Related News