ਮਾਈਕ੍ਰੋਸਾਫਟ ਨੂੰ ਲੱਗਾ ਝਟਕਾ, ਮਹਿਲਾ ਨੂੰ ਦੇਣੇ ਪਏ 6.78 ਲੱਖ ਰੁਪਏ
Tuesday, Jun 28, 2016 - 04:53 PM (IST)

ਜਲੰਧਰ— ਮਾਈਕ੍ਰੋਸਾਫਟ ਨੇ ਆਪਣੇ Windows 10 ਆਪਰੇਟਿੰਗ ਸਿਸਟਮ ਨੂੰ ਸਾਰੇ ਵਿੰਡੋਜ਼ ਬੇਸਡ ਕੰਪਿਊਟਰਸ ''ਚ ਅਪਗ੍ਰੇਡ ਕਰਨ ਲਈ ਕਾਫੀ ਕੋਸ਼ਿਸ਼ ਕੀਤੀ ਹੈ। ਇਸ ਦੇ ਆਟੋਮੈਟਿਕ ਅਪਡੇਟ ਹੋਣ ਨਾਲ ਯੂਜ਼ਰਸ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ''ਚ ਇਕ ਕੈਲੀਫੋਰਨੀਆ ਦੀ ਮਹਿਲਾ ਨੇ Windos 10 ਅਪਡੇਟ ਨੂੰ ਲੈ ਕੇ ਮਾਈਕ੍ਰੋਸਾਫਟ ਖਿਲਾਫ ਮੁਕਦਮਾ ਦਰਜ ਕਰਵਾ ਦਿੱਤਾ ਹੈ।
ਇਕ ਅਮਰੀਕੀ ਅਖਬਾਰ ਦੀ ਰਿਪੋਰਟ ਮੁਤਾਬਕ ਕੈਲੀਫੋਰਨੀਆ ''ਚ ਟ੍ਰੈਵਲ ਏਜੰਸੀ ਚਲਾਉਣ ਵਾਲੀ ਇਕ ਮਹਿਲਾ ''ਟੇਰੀ ਗੋਲਡਸਟੇਨ'' ਨੂੰ ਮਾਈਕ੍ਰੋਸਾਫਟ ਨੇ 10,000 ਡਾਲਰ (ਕਰੀਬ 6,78,999 ਰੁਪਏ) ਅਦਾ ਕੀਤੇ ਹਨ। ਮਹਿਲਾ ਨੇ ਦੱਸਿਆ ਕਿ ਉਸ ਦੀ ਪਰਮਿਸ਼ਨ ਤੋਂ ਬਿਨਾਂ ਹੀ ਕੰਪਿਊਟਰ ''ਚ Windos 10 ਅਪਗ੍ਰੇਡ ਹੋਣਾ ਸ਼ੁਰੂ ਹੋ ਗਿਆ ਜਿਸ ਨਾਲ ਉਨ੍ਹਾਂ ਦਾ ਕਾਫੀ ਕੰਮ ਗਲਤ ਹੋ ਗਿਆ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਮਾਈਕ੍ਰੋਸਾਫਟ ਖਿਲਾਫ ਮੁਕਦਮਾ ਦਰਜ ਕੀਤਾ ਅਤੇ ਉਨ੍ਹਾਂ ਦੀ ਜਿੱਤ ਹੋਈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਆਟੋਮੈਟਿਕ ਅਪਡੇਟ ਕਾਰਨ ਉਨ੍ਹਾਂ ਦੀ ਕਮਾਈ ''ਚ ਕਈ ਹੋ ਗਈ ਅਤੇ ਕੰਪਨੀ ਤੋਂ ਇਸ ਦਾ ਹਰਜ਼ਾਨਾ ਮੰਗਿਆ। ਮਾਈਕ੍ਰੋਸਾਫਟ ਦੇ ਬਿਆਨ ਮੁਤਾਬਕ ਕੰਪਨੀ ਨੇ ਅੱਗੇ ਹੋਣ ਵਾਲੇ ਮੁਕਦਮੇਬਾਜ਼ੀ ਦੇ ਖਰਚੇ ਤੋਂ ਬਚਣ ਲਈ ਇਸ ਕੇਸ ਨੂੰ ਰਫਾਦਫਾ ਕਰ ਦਿੱਤਾ ਹੈ।