ਮਾਈਕ੍ਰੋਸਾਫਟ ਦੀ ਇਹ ਨਵੀਂ ਐਪ ਆਈਫੋਨ ਦੇ ਕੈਮਰੇ ਨੂੰ ਬਣਾਏਗੀ ਹੋਰ ਵੀ ਬਿਹਤਰ
Friday, Jul 29, 2016 - 01:19 PM (IST)
ਜਲੰਧਰ-ਆਈ.ਓ.ਐੱਸ. ਲਈ ਆਏ ਦਿਨ ਕੁੱਝ ਨਾ ਕੁੱਝ ਨਵਾਂ ਪੇਸ਼ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹਾਲ ਹੀ ''ਚ ਆਈ.ਓ.ਐੱਸ. ਲਈ ਮਾਈਕ੍ਰੋਸਾਫਟ ਵੱਲੋਂ ਇਕ ਨਵੀਂ ਐਪ ਪੇਸ਼ ਕੀਤੀ ਗਈ ਹੈ ਜੋ ਆਈਫੋਨ ਦੀ ਕੈਮਰਾ ਕੁਆਲਿਟੀ ''ਚ ਹੋਰ ਵੀ ਸੁਧਾਰ ਕਰੇਗੀ। ਕੰਪਨੀ ਵੱਲੋਂ ਇਕ ਪਿਕਸ ਨਾਂ ਦੀ ਐਪ ਨੂੰ ਲਾਂਚ ਕੀਤਾ ਗਿਆ ਹੈ ਜਿਸ ਦੀ ਵਰਤੋਂ ਨਾਲ ਯੂਜ਼ਰਜ਼ ਕਈ ਤਰ੍ਹਾਂ ਦੀਆਂ ਪਿਕਸ ਕੈਪਚਰ ਕਰ ਸਕਦੇ ਹਨ। ਇਸ ਐਪ ਨੂੰ ਫੋਟੋਜ਼ ਦੀ ਲੁਕ ਨੂੰ ਵਧੀਆ ਬਣਾਉਣ ਲਈ ਡਿਜ਼ਾਇਨ ਕੀਤਾ ਗਿਆ ਹੈ ਅਤੇ ਇਹ ਐਪਲ ਦੀ ਲਾਈਵ ਫੋਟੋਜ਼ ਅਬਿਲਿਟੀ ''ਚ ਵੀ ਸੁਧਾਰ ਕਰੇਗੀ। ਏ.ਆਈ. ਕੈਪੇਬਲ ਪਿਕਸ ਐਪ ਵੀਡੀਓ ਸਟੇਬਲਾਈਜ਼ੇਸ਼ਨ, ਫੇਸ ਰਿਕੋਗਨਾਈਜ਼ੇਸ਼ਨ ਅਤੇ ਕੰਪਿਊਟੇਸ਼ਨਲ ਫੋਟੋਗ੍ਰਾਫੀ ਨਾਲ ਲੈਸ ਹੈ।
ਇਹ ਐਪ ਸੀਨਜ਼ ਨੂੰ ਐਨਾਲਾਈਜ਼ ਕਰਨ ਦੇ ਨਾਲ-ਨਾਲ ਜ਼ਰੂਰੀ ਪੈਰਾਮੀਟਰਜ਼ ''ਚ ਆਟੋਮੈਟਿਕਲੀ ਸੁਧਾਰ ਕਰ ਸਕਦੀ ਹੈ ਜਿਨ੍ਹਾਂ ''ਚ ਐਕਪੋਜ਼ਰ, ਆਈ.ਓ.ਐੱਸ., ਕੰਨਟ੍ਰਾਸਟ ਅਤੇ ਵਾਈਟ ਬੈਲੇਂਸ ਸ਼ਾਮਿਲ ਹਨ। ਇਸ ਦੇ ਸ਼ਲਟਰ ਬਟਨ ਨੂੰ ਦਬਾਉਣ ''ਤੇ ਐਪ ਮਲਟੀਪਲ ਫੋਟੋਜ਼ ਕੈਪਚਰ ਕਰੇਗੀ ਅਤੇ ਉਨ੍ਹਾਂ ''ਚੋਂ ਸਭ ਤੋਂ ਵਧੀਆ ਫੋਟੋ ਨੂੰ ਤੁਹਾਡੇ ਸਾਹਮਣੇ ਪੇਸ਼ ਕਰੇਗੀ। ਇਨਾਂ ਹੀ ਨਹੀਂ ਪਿਕਸ ਐਪ ''ਚ ਐਪਲ ਦੇ ਲਾਈਵ ਫੋਟੋਜ਼ ਵਰਗਾ ਵੀ ਇਕ ਫੀਚਰ ਦਿੱਤਾ ਗਿਆ ਹੈ ਜੋ ਬ੍ਰੱਸਟ ਮੋਡ ਦੀ ਵਰਤੋਂ ਨਾਲ ਤਸਵੀਰਾਂ ਦੀ ਮੂਵਮੈਂਟ ਦੀ ਇਕ ਛੋਟੀ ਜਿਹੀ ਵੀਡੀਓ ਤਿਆਰ ਕਰ ਸਕਦਾ ਹੈ। ਇਹ ਐਪਲ ਦੇ ਲਾਈਵ ਫੋਟੋਜ਼ ਫੀਚਰ ''ਚ ਇਕ ਤਰ੍ਹਾਂ ਦਾ ਸੁਧਾਰ ਹੈ ਜੋ ਫੋਟੋ ਲੈਣ ਤੋਂ ਪਹਿਲਾਂ ਅਤੇ ਬਾਅਦ ''ਚ ਇਕ ਵੀਡੀਓ ਕੈਪਚਰ ਕਰਦੀ ਹੈ। ਪਿਕਸ ਐਪ ਸਟੋਰੇਜ ਦੀ ਵਰਤੋਂ ਕੀਤੇ ਬਿਨਾਂ ਐਪਲ ਦੀਆਂ ਮੂਵਿੰਗ ਈਮੇਜਜ਼ ਦੀ ਫੰਕਸ਼ਨੈਲਿਟੀ ਨੂੰ ਜ਼ਿਆਦਾ ਵਧਾਉਂਦੀ ਹੈ।
