ਮਾਈਕ੍ਰੋਸਾਫਟ ਐਪਸ ਬੰਡਲਿੰਗ ''ਚ ਸ਼ਾਮਿਲ ਹੋਈ ਇਕ ਹੋਰ ਮਸ਼ਹੂਰ ਕੰਪਨੀ

02/11/2016 6:28:56 PM

ਜਲੰਧਰ- ਮਾਈਕ੍ਰੋਸਾਫਟ ਦੇ ਆਪਣੇ ਵਿੰਡੋਜ਼ ਫੋਨ ਲਈ ਕੀਤੇ ਜਾ ਰਹੇ ਯਤਨਾਂ ਦਾ ਸਿੱਟਾ ਸਾਹਮਣੇ ਆ ਰਿਹਾ ਹੈ। ਹੁਣ ਤੱਕ ਮਾਈਕ੍ਰੋਸਾਫਟ ਸੈਮਸੰਗ, ਸੋਨੀ, ਡੈੱਲ ਅਤੇ ਐਸਸ ਨਾਲ ਵਪਾਰ ਕਰ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਮਾਈਕ੍ਰੋਸਾਫਟ ਹੁਣ ਏਸਰ ਦੇ ਨਾਲ ਵੀ ਆਪਣੇ ਐਪਸ ਦੀ ਬੰਡਲਿੰਗ ਨੂੰ ਸ਼ੁਰੂ ਕਰਨ ਜਾ ਰਿਹਾ ਹੈ ਜਿਨ੍ਹਾਂ ''ਚ ਵਰਡ, ਐਕਸਲ, ਆਉਟਲੁਕ, ਸਕਾਇਪ ਅਤੇ ਵਨਡ੍ਰਾਈਵ ਐਪਸ ਸ਼ਾਮਿਲ ਹਨ। ਇਹ ਐਪਸ ਬੰਡਲਿੰਗ ਹੁਣ ਤੱਕ iOS ਅਤੇ ਐਂਡ੍ਰਾਇਡ ਡਿਵਾਈਸਸ ਜਿਵੇਂ ਕਿ ਸਮਾਰਟਫੋਨ ਅਤੇ ਟੈਬਲੇਟ ''ਤੇ ਹੀ ਕੀਤੀ ਗਈ ਹੈ।

ਮਾਈਕ੍ਰੋਸਾਫਟ ਦੀ ਐਂਡ੍ਰਾਇਡ ਨਾਲ ਕੀਤੀ ਡੀਲ OEMs ਅਨੁਸਾਰ ਏਸਰ ਹੁਣ 2016 ਦੇ ਅੱਧ ਤੱਕ ਇਸ ਕੰਪਨੀ ਦੀ ਐਪਸ ਬੰਡਲਿੰਗ ਨੂੰ ਸ਼ੁਰੂ ਕਰੇਗਾ ਜਿਸ ''ਚ ਮਾਈਕ੍ਰੋਸਾਫਟ ਐਪਸ ਏਸਰ ਡਿਵਾਈਸਸ ''ਚ ਪਹਿਲਾਂ ਤੋਂ ਹੀ ਲੋਡ ਕੀਤੇ ਹੋਏ ਮਿਲਣਗੇ। ਇਸ ਡੀਲ ਦੀ ਬਾਕੀ ਜਾਣਕਾਰੀ ਨੂੰ ਗੁਪਤ ਰੱਖਿਆ ਗਿਆ ਹੈ। ਮਾਈਕ੍ਰੋਸਾਫਟ ਦੇ ਐਪਸ iOS ਅਤੇ ਐਂਡ੍ਰਾਇਡ ਲਈ ਬੇਹੱਦ ਵੀ ਮਸ਼ਹੂਰ ਰਹੇ ਹਨ ਜਿਨ੍ਹਾਂ ਨੂੰ 100 ਮਿਲੀਅਨ ਤੋਂ ਵੀ ਜਿਆਦਾ ਡਾਊਨਲੋਡ ਕੀਤਾ ਗਿਆ ਹੈ। ਉਮੀਦ ਹੈ ਕਿ ਅਜਿਹੀਆਂ ਕੋਸ਼ਿਸ਼ਾਂ ਦੇ ਨਾਲ ਇਹ ਯੂਜ਼ਰਜ਼ ਦੀ ਗਿਣਤੀ ਛੇਤੀ ਹੀ 20 ਮਿਲੀਅਨ ਤੱਕ ਹੋ ਜਾਵੇਗੀ।

 


Related News