ਮਾਈਕ੍ਰੋਸਾਫਟ ਨੇ ਸਕਾਟਲੈਂਡ ਦੇ ਕੰਢੇ 'ਤੇ ਪਾਣੀ ਹੇਠਾਂ ਤਾਇਨਾਤ ਕੀਤਾ ਪਹਿਲਾ ਡਾਟਾ ਸੈਂਟਰ

Saturday, Jun 09, 2018 - 11:07 AM (IST)

ਜਲੰਧਰ : ਕੰਪਿਊਟਰ ਨੂੰ ਓਵਰਹੀਟਿੰਗ ਤੋਂ ਬਚਾਉਣ ਲਈ ਜ਼ਿਆਦਾਤਰ ਲਿਕਵਿਡ ਕੂਲਿੰਗ ਸਿਸਟਮ ਦੀ ਵਰਤੋਂ ਹੁੰਦੀ ਹੈ।
ਡਾਟਾ ਸੈਂਟਰਜ਼ ਨੂੰ ਠੰਡਾ ਕਰਨ ਲਈ ਵੀ ਇਹੋ ਤਕਨੀਕ ਵਰਤੋਂ ਵਿਚ ਲਿਆਂਦੀ ਜਾਂਦੀ ਹੈ, ਜਿਸ ਵਿਚ ਕਾਫੀ ਖਰਚਾ ਹੁੰਦਾ ਹੈ। ਮਾਈਕ੍ਰੋਸਾਫਟ ਨੇ ਇਸ ਦਾ ਬਦਲ ਲੱਭ ਲਿਆ ਹੈ।  ਕੰਪਨੀ ਨੇ ਡਾਟਾ ਸੈਂਟਰਜ਼ ਵਾਲੀ ਵਾਟਰਟਾਈਟ ਸਿਲੰਡ੍ਰੀਕਲ ਸ਼ੈੱਲ ਬਣਾਈ ਹੈ, ਜਿਸ ਨੂੰ ਸਕਾਟਲੈਂਡ ਦੇ ਕੰਢੇ 'ਤੇ ਪਾਣੀ ਹੇਠਾਂ ਤਾਇਨਾਤ ਕੀਤਾ ਗਿਆ ਹੈ। ਕੰਪਨੀ ਨੇ 12 ਮੀਟਰ ਲੰਮਾ ਪ੍ਰੋਟੋਟਾਈਪ ਬਣਾਇਆ ਹੈ, ਜਿਸ ਵਿਚ 864 ਸਰਵਰਜ਼ ਲਾਏ ਗਏ ਹਨ, ਜਿਨ੍ਹਾਂ ਨੂੰ 12 ਸਰਵਰ ਰੈਕਸ ਵਿਚ ਲੋਡ ਕੀਤਾ ਗਿਆ ਹੈ। ਇਸ ਨੂੰ ਪਾਣੀ ਦੇ 36 ਮੀਟਰ ਅੰਦਰ ਰੱਖਿਆ ਗਿਆ ਹੈ।

ਵਾਟਰਟਾਈਟ ਸਿਲੰਡ੍ਰੀਕਲ ਸ਼ੈੱਲ
ਨੈਟਿਕ ਨਾਂ ਦੇ ਇਸ ਪ੍ਰਾਜੈਕਟ ਵਿਚ ਵਾਟਰਟਾਈਟ ਸਿਲੰਡ੍ਰੀਕਲ ਸ਼ੈੱਲ ਨੂੰ ਠੰਡਾ ਕਰਨ ਲਈ ਪਾਈਪਸ ਲਾਈਆਂ ਗਈਆਂ ਹਨ, ਜੋ ਸਰਵਰ ਰੈਕਸ 'ਤੇ ਲਾਏ ਗਏ ਰੇਡੀਏਟਰ ਤਕ ਪਹੁੰਚ ਕੇ ਇਨ੍ਹਾਂ ਨੂੰ ਠੰਡਾ ਕਰਨ ਵਿਚ ਮਦਦ ਕਰਦੀਆਂ ਹਨ। ਇਸ ਡਾਟਾ ਸੈਂਟਰ ਨੂੰ ਮਾਈਕ੍ਰੋਸਾਫਟ ਨੇ ਫਰੈਂਚ ਸਮੁੰਦਰੀ ਨਿਰਮਾਣ ਕੰਪਨੀ 'ਨੇਵਲ ਗਰੁੱਪ' ਨਾਲ ਮਿਲ ਕੇ ਤਿਆਰ ਕੀਤਾ ਹੈ। ਇਹ ਸੈਂਟਰ ਫਾਈਬਰ ਆਪਟਿਕ ਕੇਬਲ ਰਾਹੀਂ ਜੁੜਿਆ ਰਹੇਗਾ ਅਤੇ ਜ਼ਿਆਦਾਤਰ ਪਾਵਰ ਆਰਕਨੀ ਟਾਪੂ ਸਮੂਹ ਵਿਚ ਲੱਗੀ ਵਿੰਡ ਟਰਬਾਈਨ ਤੋਂ ਹੀ ਲੈ ਕੇ ਕੰਮ ਕਰੇਗਾ।PunjabKesari

ਬਿਨਾਂ ਸਾਂਭ-ਸੰਭਾਲ ਦੇ 5 ਸਾਲ ਲਿਆ ਸਕੋਗੇ ਵਰਤੋਂ 'ਚ
ਟੀਮ ਨੇ ਦੱਸਿਆ ਹੈ ਕਿ ਇਸ ਪ੍ਰਾਜੈਕਟ Natick ਤਹਿਤ ਅੰਡਰ ਵਾਟਰ ਡਾਟਾ ਸੈਂਟਰਜ਼ ਪੂਰੀ ਤਰ੍ਹਾਂ ਆਤਮ ਨਿਰਭਰ ਹਨ। ਇਨ੍ਹਾਂ ਨੂੰ ਆਫਸ਼ੋਰ ਵਿੰਡ ਟਰਬਾਈਨ, ਵੇਵਜ਼ ਅਤੇ ਟਾਈਡਲ ਜਨਰੇਟਰਸ ਨਾਲ ਬਿਜਲੀ ਪੈਦਾ ਕਰ ਕੇ ਵਰਤੋਂ ਵਿਚ ਲਿਆਂਦਾ ਜਾਵੇਗਾ ਅਤੇ ਇਸ ਰਾਹੀਂ ਸੁਪਰ ਫਾਸਟ ਇੰਟਰਨੈੱਟ ਤੇ ਕਲਾਊਡ ਸਰਵਿਸਿਜ਼ ਦਿੱਤੀਆਂ ਜਾਣਗੀਆਂ। ਇਸ ਨੂੰ ਖਾਸ ਤੌਰ 'ਤੇ 5 ਸਾਲ ਬਿਨਾਂ ਕਿਸੇ ਵੀ ਤਰ੍ਹਾਂ ਦੀ ਸਾਂਭ-ਸੰਭਾਲ ਦੇ ਵਰਤੋਂ ਵਿਚ ਲਿਆਉਣ ਲਈ ਬਣਾਇਆ ਗਿਆ ਹੈ।
ਇਸ ਦੀ ਨਿਰਮਾਤਾ ਟੀਮ ਅਗਲੇ 12 ਮਹੀਨਿਆਂ ਤਕ ਇਸ ਦੀ ਮਾਨੀਟਰਿੰਗ ਕਰੇਗੀ। ਇਸ ਸਮੇਂ ਦੌਰਾਨ ਪ੍ਰਫਾਰਮੈਂਸ, ਪਾਵਰ ਕਨਸੈਪਸ਼ਨ, ਸਾਊਂਡ, ਹਿਊਮੀਡਿਟੀ ਤੇ ਟੈਂਪਰੇਚਰ ਦੀ ਜਾਣਕਾਰੀ ਦੀ ਜਾਂਚ ਕੀਤੀ ਜਾਵੇਗੀ।


Related News