ਫੇਸਬੁੱਕ ਅਤੇ ਮਾਈਕ੍ਰੋਸਾਫਟ ਟੀਮ ਮਿਲ ਕੇ ਸਮੁੰਦਰ ''ਚ ਕਰੇਗੀ ਟ੍ਰਾਂਸਟਲਾਂਟਿਕ ਕੇਬਲ ਦਾ ਨਿਰਮਾਣ

05/27/2016 1:39:39 PM

ਜਲੰਧਰ- ਮਾਈਕ੍ਰੋਸਾਫਟ ਕਾਰਪੋਰੇਸ਼ਨ ਅਤੇ ਫੇਸਬੁੱਕ ਇੰਕ ਦੋਨੋ ਟੀਮਾਂ ਮਿਲ ਕੇ ਸਮੁੰਦਰ ਦੇ ਅੰਦਰ ਇਕ ਕੇਬਲ ਬਣਾਉਣ ਦੀ ਤਿਆਰੀ ਕਰ ਰਹੀਆਂ ਹਨ। ਇਕ ਰਿਪੋਰਟ ਦੇ ਮੁਤਾਬਿਕ ਇਹ ਦੋਨੋ ਕੰਪਨੀਆਂ ਅਟਲਾਨਟਿਕ ਸਾਗਰ ''ਚ ਇਕ ਕੇਬਲ ਦਾ ਨਿਰਮਾਣ ਕਰ ਰਹੀਆਂ ਹਨ ਜੋ ਦੋਨੋ ਕੰਪਨੀਆਂ ਦੀ ਆਨਲਾਈਨ ਸਰਵਿਸ ਅਤੇ ਕਲਾਊਡ ਸਰਵਿਸ ਨੂੰ ਹੋਰ ਵੀ ਤੇਜ਼ ਬਣਾਏਗੀ। ਇਸ ਕੇਬਲ ਦੇ ਡਿਜ਼ਾਇਨ ਦੀ ਗੱਲ ਕਰੀਏ ਤਾਂ ਇਸ ਦੀ ਬੈਂਡਵਿਡਥ 160 ਟੈਰਾਬਾਈਟ ਪ੍ਰਤੀ ਸੈਕਿੰਡ ਹੋਵੇਗੀ। ਕੰਪਨੀ ਦੇ ਇਕ ਬਿਆਨ ਅਨੁਸਾਰ ਇਸ ਨੂੰ ਟੈਲੀਫੋਨਿਕਾ ਐੱਸ.ਏ. ਦੇ ਇਕ ਯੁਨਿਟ ਟੈਲਸੀਅਸ ਦੁਆਰਾ ਆਪ੍ਰੇਟ ਕੀਤਾ ਜਾਵੇਗਾ। 
 
ਇਸ ਨੂੰ ਵਰਜੀਨੀਆ ਬੀਚ ਤੋਂ 6,600 ਕਿਲੋਮੀਟਰ (4,100 ਮੀਲ) ਤੱਕ ਖਿੱਚਿਆ ਜਾਵੇਗਾ, ਵਰਜੀਨੀਆ ਤੋਂ ਬਿਲਬਾਓ, ਸਪੇਨ ਤੱਕ। ਮਾਈਕ੍ਰੋਸਾਫਟ ਅਨੁਸਾਰ ਕੰਪਨੀ ਨੂੰ ਆਪਣੀਆਂ ਸਕਾਇਪ ਅਤੇ ਕਲਾਊਡ ਦੀ ਆਫਿਸ ਪ੍ਰੋਗਰਾਮ ਸਰਵਿਸ ''ਚ ਸਪੀਡ ਨੂੰ ਵਧਾਉਣ ਦੀ ਲੋੜ ਹੈ ਅਤੇ ਫੇਸਬੁੱਕ ਨੂੰ ਸੋਸ਼ਲ ਮੀਡੀਆ ''ਚ ਵੀਡੀਓ ਪਲੇਅ ਕਰਨ ਦੀ ਸਪੀਡ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ। ਇਸ ਕੇਬਲ ਦੇ ਨਿਰਮਾਣ ਨੂੰ "ਮਾਰਿਆ" ਦਾ ਨਾਂ ਦਿੱਤਾ ਗਿਆ ਹੈ, ਉਮੀਦ ਹੈ ਕਿ ਇਸ ਨੂੰ ਅਗਸਤ 2016   ''ਚ ਸ਼ੁਰੂ ਕੀਤਾ ਜਾਵੇਗਾ ਅਤੇ ਅਕਤੂਬਰ 2017 ਇਸ ਨੂੰ ਪੂਰਾ ਕੀਤਾ ਜਾਵੇਗਾ।

Related News