Microsoft ਤੇ Mercedes ਕਰਨਗੀਆਂ ਕਾਰ ਦੇ ਇਨਫੋਟੇਨਮੈਂਟ ਸਿਸਟਮ ''ਚ ਬਦਲਾਅ

Tuesday, Sep 06, 2016 - 02:31 PM (IST)

Microsoft ਤੇ Mercedes ਕਰਨਗੀਆਂ ਕਾਰ ਦੇ ਇਨਫੋਟੇਨਮੈਂਟ ਸਿਸਟਮ ''ਚ ਬਦਲਾਅ

ਜਲੰਧਰ : ਮਰਸਡੀਜ਼ ਤੇ ਮਾਈਕ੍ਰੋਸਾਫਟ ਇਕੱਠੇ ਇਕ ਅਜਿਹੇ ਪ੍ਰਾਜੈਕਟ ''ਤੇ ਕੰਮ ਕਰ ਰਹੇ ਹਨ, ਜਿਸ ''ਚ ਕਾਰ ਦੇ ਅੰਦਰ ਹੀ ਮਾਈਕ੍ਰੋਸਾਫਟ ਐਕਸਚੇਂਜ ਨੂੰ ਕਾਰ ਦੇ ਇਨਫੋਟੇਨਮੈਂਟ ਸਿਸਟਮ ਦਾ ਹਿੱਸਾ ਬਣਾਇਆ ਦਾਵੇਗਾ। ਇਸ ਤਰ੍ਹਾਂ ਕਾਰ ਦਾ ਨੈਵੀਗੇਸ਼ਨ ਸਿਸਟਮ ਡ੍ਰਾਈਵਿੰਗ ਡਾਇਰੈਕਸ਼ੰਜ਼ ਨੂੰ ਤੁਹਾਡੀਆਂ ਮੀਟਿੰਗਸ ਦੀ ਲੋਕੇਸ਼ਨ ਦੇ ਹਿਸਾਬ ਨਾਲ ਸੈੱਟ ਕਰ ਦਵੇਗਾ। ਇਸ ਬਦਲਾਵ ਲਈ ਸਾਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ ਕਿਉਂਕਿ 2017 ਦੀ ਪਹਿਲੀ ਛਿਮਾਹੀ ''ਚ ਇਹ ਸਿਸਟਮ ਮਰਸਡੀਜ਼ ਦੀਆਂ ਕਾਰਾਂ ''ਚ ਵਰਤੋਂ ''ਚ ਲਿਆਉਣਾ ਸ਼ੁਰੂ ਹੋ ਜਾਵੇਗਾ।

ਹਾਲਾਂਕਿ ਕਰ ਕੋਈ ਇਸ ਫੰਕਸ਼ਨ ਦੀ ਵਰਤੋਂ ਨਹੀਂ ਕਰਨਾ ਚਾਹੇਗਾ ਪਰ ਸ਼ਾਇਦ ਕਾਰ ਨਿਰਮਾਤਾ ਚਾਹੁੰਦੇ ਹਨ ਕਿ ਕਾਰ ''ਚ ਡ੍ਰਾਈਵਰ ਨੂੰ ਹਰ ਤਰ੍ਹਾਂ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਨਵਾਂ ਮਾਈਕ੍ਰੋਸਾਫਟ ਐਕਸਚੇਂਜ ਤੇ ਕੈਲੇਂਡਰ ਡ੍ਰਾਈਵਿੰਗ ਦੌਰਾਨ ਲੋਕਾਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ।


Related News