ਮਾਈਕ੍ਰੋਮੈਕਸ ਜਲਦ ਹੀ YU ਬ੍ਰਾਂਡ ਦੇ ਤਹਿਤ ਆਪਣਾ ਪਹਿਲਾਂ LCD TV ਕਰੇਗੀ ਲਾਂਚ

Monday, Sep 24, 2018 - 12:40 PM (IST)

ਮਾਈਕ੍ਰੋਮੈਕਸ ਜਲਦ ਹੀ YU ਬ੍ਰਾਂਡ ਦੇ ਤਹਿਤ ਆਪਣਾ ਪਹਿਲਾਂ LCD TV ਕਰੇਗੀ ਲਾਂਚ

ਜਲੰਧਰ-ਭਾਰਤੀ ਕੰਪਨੀ ਮਾਈਕ੍ਰੋਮੈਕਸ (Micromax) ਦੇ ਸਬ-ਬ੍ਰਾਂਡ ਯੂ (Yu) ਨੇ ਪਿਛਲੇ ਮਹੀਨੇ ਭਾਰਤ 'ਚ ਆਪਣਾ ਐਂਟਰੀ ਲੈਵਲ ਸਮਾਰਟਫੋਨ ਲਾਂਚ ਕੀਤਾ ਸੀ। ਰਿਪੋਰਟ ਮੁਤਾਬਕ ਹੁਣ ਕੰਪਨੀ ਬਾਜ਼ਾਰ 'ਚ ਨਵਾਂ ਸੈਗਮੈਂਟ ਪੇਸ਼ ਕਰਨ ਦੀ ਪਲਾਨਿੰਗ ਕਰ ਰਹੀ ਹੈ। ਕੰਪਨੀ ਜਲਦ ਹੀ ਯੂ-ਬ੍ਰਾਂਡ ਦੇ ਤਹਿਤ ਟੈਲੀਵਿਜ਼ਨ ਲਾਂਚ ਕਰ ਸਕਦੀ ਹੈ, ਜੋ ਕਿ 32 ਇੰਚ ਸਾਈਜ਼ ਵਾਲੇ ਮਾਈਕ੍ਰੋਮੈਕਸ ਦੇ ਯੂ ਟੀ. ਵੀ. ਮਾਡਲ ਨੰਬਰ 32YUPHORIA S ਦੇ ਨਾਂ ਨਾਲ ਸਪਾਟ ਕੀਤਾ ਗਿਆ ਹੈ। ਇਹ ਸਮਾਰਟ ਟੀ. ਵੀ 20 ਸਤੰਬਰ ਤੱਕ ਲਾਂਚ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ ਕੰਪਨੀ ਨੇ ਪਿਛਲੇ ਮਹੀਨੇ YU Ace ਸਮਾਰਟਫੋਨ ਲਾਂਚ ਕੀਤਾ ਸੀ ਤਾਂ ਕੰਪਨੀ ਦੇ ਇਕ ਬਿਆਨ ਮੁਤਾਬਕ ਫੈਸਟੀਵਲ ਸੀਜ਼ਨ ਤੋਂ ਪਹਿਲਾਂ ਕਈ ਪ੍ਰੋਡਕਟ ਲਾਂਚ ਕਰੇਗੀ ਪਰ ਕੰਪਨੀ ਨੇ ਇਨ੍ਹਾਂ ਪ੍ਰੋਡਕਟਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਸੀ। YU Ace ਕੰਪਨੀ ਦਾ ਐਂਟਰੀ ਲੈਵਲ ਸਮਾਰਟਫੋਨ ਹੈ, ਜਿਸ ਦੀ ਕੀਮਤ 5,999 ਰੁਪਏ ਹੈ। ਕੰਪਨੀ ਨੇ ਸਮਾਰਟਫੋਨ 'ਚ 2ਜੀ. ਬੀ. ਰੈਮ ਨਾਲ 16 ਜੀ. ਬੀ. ਸਟੋਰੇਜ ਦਿੱਤੀ ਗਈ ਹੈ। ਇਸ ਦਾ ਇਕ ਹੋਰ ਹਾਈ ਐਂਡ ਵੇਰੀਐਂਟ ਜਲਦ ਹੀ ਪੇਸ਼ ਹੋਵੇਗਾ, ਜਿਸ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਮੌਜੂਦ ਹੋਵੇਗੀ।


Related News