ਮਾਇਕ੍ਰੋਮੈਕਸ ਨੇ ਭਾਰਤ ''ਚ ਲਾਂਚ ਕੀਤੇ ਦੋ ਸਮਾਰਟਫੋਨ, ਜਾਣੋ ਕੀਮਤ
Monday, Jun 27, 2016 - 06:10 PM (IST)
.jpg)
ਜਲੰਧਰ: ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਇਕ੍ਰੋਮੈਕਸ ਯੂਨਾਇਟ ਸੀਰੀਜ਼ ਦੇ ਨਵੇਂ ਸਮਾਰਟਫੋਨ ਯੂਨਾਇਟ 4 ਅਤੇ ਯੂਨਾਈਟ 4 ਪ੍ਰੋ ਲਾਂਚ ਕਰ ਦਿੱਤੇ ਹਨ। ਮਾਇਕ੍ਰੋਮੈਕਸ ਯੂਨਾਈਟ 4 ਦੀ ਕੀਮਤ 6, 999 ਅਤੇ ਯੂਨਾਇਟ 4 ਪ੍ਰੋ ਦੀ ਕੀਮਤ 7,499 ਰੁਪਏ ਹੈ ਯੂਨਾਈਟ 4 ਆਫਲਾਈਨ ਰਿਟੇਲ ਸਟੋਰ ਅਤੇ ਮਾਇਕ੍ਰਮੈਕਸ ਯੂਨਾਇਟ 4 ਪ੍ਰੋ ਐਕਸਕਲੂਸਿਵ ਤੌਰ ''ਤੇ ਸਨੈਪਡੀਲ ''ਤੇ ਮਿਲੇਗਾ।
ਇਹ ਦੋਨਾਂ ਸਮਾਰਟਫੋਨ ਫਿੰਗਰਪ੍ਰਿੰਟ ਸਕੈਨਰ ਅਤੇ ਡੁਅਲ ਸਿਮ ਸਪੋਰਟ ਕਰਦੇ ਹਨ। ਇਨਾਂ ਹੈਂਡਸੇਟ ''ਚ 8 MP ਦਾ ਰਿਅਰ ਆਟੋਫੋਕਸ ਕੈਮਰਾ ਅਤੇ 5 MP ਦਾ ਫ੍ਰੰਟ ਕੈਮਰਾ ਹੈ। ਮਾਇਕ੍ਰੋਮੈਕਸ ਯੂਨਾਇਟ 4 ਅਤੇ ਯੂਨਾਇਟ 4 ਪ੍ਰੋ ''ਚ 5 ਇੰਚ ਐੱਚ. ਡੀ (720x1280 ਪਿਕਸਲ) ਰੈਜ਼ੋਲਿਊਸ਼ਨ ਆਈ. ਪੀ.ਐੱਸ ਡਿਸਪਲੇ ਹੈ। ਯੂਨਾਇਟ 4 ''ਚ 1 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ ( ਐੱਮ. ਟੀ6735ਪੀ) ਪ੍ਰੋਸੈਸਰ ਹੈ। ਇਸ ਫੋਨ ''ਚ 1GB ਰੈਮ ਹੈ। ਇਨ-ਬਿਲਟ ਸਟੋਰੇਜ 872 ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ (32GB) ਵਧਾਇਆ ਜਾ ਸਕਦਾ ਹੈ। ਯੂਨਾਇਟ 4 ਐਂਡ੍ਰਾਇਡ 6.0 ਮਾਰਸ਼ਮੈਲੋ ਆਧਾਰਿਤ ਇੰਡਸ ਓ. ਐੱਸ 2.0 ''ਤੇ ਚੱਲਦਾ ਹੈ।
ਉਥੇ ਹੀ ਮਾਇਕ੍ਰੋਮੈਕਸ ਯੂਨਾਇਟ 4 ਪ੍ਰੋ ''ਚ 1.3 ਗੀਗਾਹਰਟਜ਼ ਕਵਾਡ-ਕੋਰ ਸਪ੍ਰੇਡਟਰਮ (ਐੱਸ. ਸੀ9832) ਪ੍ਰੋਸੈਸਰ ਹੈ। ਇਸ ''ਚ 2GB ਰੈਮ ਹੈ। ਇਨ-ਬਿਲਟ ਸਟੋਰੇਜ 16GB ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਜ਼ਰੀਏ (32GB ਤੱਕ) ਵਧਾਇਆ ਜਾ ਸਕਦਾ ਹੈ। ਮਾਇਕ੍ਰਮੈਕਸ ਦਾ ਕਹਿਣਾ ਹੈ ਕਿ ਐਂਡ੍ਰਾਇਡ 5.1 ਲਾਲੀਪਾਪ ''ਤੇ ਚੱਲਣ ਵਾਲੇ ਯੂਨਾਇਟ 4 ਪ੍ਰੋ ਨੂੰ ਐਂਡ੍ਰਾਇਡ ਮਾਰਸ਼ਮੈਲੋ ''ਤੇ ਅਪਡੇਟ ਕੀਤਾ ਜਾ ਸਕਦਾ ਹੈ। ਹਾਲਾਂਕਿ ਅਜੇ ਇਸ ਦੇ ਸਮੇਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਫੋਨ ''ਚ 3900 MAh ਦੀ ਬੈਟਰੀ ਹੈ।