ਜਲਦ ਹੀ ਮਾਈਕ੍ਰੋਮੈਕਸ ਸਸਤੀ ਕੀਮਤ ''ਚ ਲਾਂਚ ਕਰੇਗੀ 4G VoLTE ਸਪੋਰਟ ਫੀਚਰ ਫੋਨ

Friday, Mar 17, 2017 - 03:25 PM (IST)

ਜਲਦ ਹੀ ਮਾਈਕ੍ਰੋਮੈਕਸ ਸਸਤੀ ਕੀਮਤ ''ਚ ਲਾਂਚ ਕਰੇਗੀ 4G VoLTE ਸਪੋਰਟ ਫੀਚਰ ਫੋਨ

ਜਲੰਧਰ- ਰਿਲਾਇੰਸ ਜਿਓ ਦੀ ਸੇਵਾਂ ਦੇ ਲਾਂਚ ਹੋਣ ਤੋਂ ਬਾਅਦ ਤੋਂ 4G VoLTE ਸਮਾਰਟਫੋਨਸ ਦੀ ਸੇਲ ''ਚ ਵਾਧਾ ਹੋਇਆ ਹੈ। ਹਾਲਾਂਕਿ ਇਸ ਸੇਵਾਂ ਦੇ ਲਾਂਚ ਹੋਣ ਬਾਅਦ ਉਨ੍ਹਾਂ ਸਾਰੇ ਸਮਾਰਟਫੋਨਸ ਦੀ ਡਿਮਾਂਡ ਜਰੂਰ ਵਧੀ ਹੈ ਜੋ 4G VoLTE ਸਪੋਰਟ ਦੇ ਨਾਲ ਆਉਂਦੇ ਹਨ। ਨਾਲ ਹੀ ਇਹ ਸੇਵਾ ਫੀਚਰ ਫੋਨਸ ''ਤੇ ਤਾਂ ਕੰਮ ਹੀ ਨਹੀਂ ਕਰਦੀ ਹੈ। ਤਾਂ ਕੰਪਨੀਆਂ ਹੁਣ ਇੰਝ ਹੀ ਫੋਨਸ ਨੂੰ ਬਾਜ਼ਾਰ ''ਚ ਲਿਆਉਣ ''ਤੇ ਵਿਚਾਰ ਕਰ ਰਹੀਆਂ ਹੈ।  ਅਤੇ ਮਾਇਕ੍ਰੋਮੈਕਸ ਵੀ ਆਉਣ ਵਾਲੇ ਸਮੇਂ ''ਚ ਅਜਿਹਾ ਕਰ ਸਕਦੀ ਹੈ। ਤੁਹਾਨੂੰ ਦਸ ਦਈਏ ਕਿ ਮਾਇਕ੍ਰੋਮੈਕਸ 2,500 ਰੁਪਏ ਦੇ ਆਸਪਾਸ ਦੀ ਕੀਮਤ ''ਚ ਇਕ ਫੀਚਰ ਫ਼ੋਨ ਪੇਸ਼ ਕਰ ਸਕਦੀ ਹੈ ਅਤੇ ਇਹ ਫੀਚਰ ਫ਼ੋਨ 4G VoLTE ਸਪੋਰਟ ਨਾਲ ਲੈਸ ਹੋਵੇਗਾ।

ਕੰਪਨੀ ਨੇ ਹਾਲ ਹੀ ''ਚ ਆਪਣੇ ਮਾਇਕ੍ਰੋਮੈਕਸ ਕੈਨਵਸ Mega 2 ਦਾ ਅਪਗਰੇਡਡ ਵੇਰਿਅੰਟ ਕੈਨਵਸ Mega 2 ਪਲਸ Q426+ ਨੂੰ ਬਿਹਤਰ ਸਪੈਸੀਫਿਕੇਸ਼ਨ ਦੇ ਨਾਲ ਲਾਂਚ ਕਰ ਦਿੱਤਾ ਹੈ। ਕੈਨਵਸ Mega 2 ਪਲਸ Q426+ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਫੋਨ ''ਚ 6- ਇੰਚ (960x540 ਪਿਕਸਲ) ਰੈਜ਼ੋਲਿਊਸ਼ਨ ਦੀ ਕਿਯੂ. ਐੱਚ. ਡੀ ਆਈ. ਪੀ. ਐੱਸ ਡਿਸਪਲੇ, 1.3 ਗੀਗਾਹਰਟਜ ਕਵਾਡ-ਕੋਰ ਪ੍ਰੋਸੈਸਰ ''ਤੇ ਕੰਮ ਕਰਦਾ ਹੈ। ਇਸ ''ਚ 272 ਰੈਮ ਦੇ ਨਾਲ 16GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਾਇਕ੍ਰੋ ਐੱਸ. ਡੀ ਕਾਰਡ ਰਾਹੀਂ ਐਕਸਪੇਂਡੇਬਲ ਡਾਟਾ ਸਟੋਰ ਕੀਤਾ ਜਾ ਸਕਦਾ ਹੈ।

ਕੈਨਵਸ Mega 2 ਪਲਸ Q426+ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਹੈ। ਇਹ ਇਕ ਡਿਊਲ ਸਿਮ ਸਮਾਰਟਫੋਨ ਹੈ। ਇਹ 4ਜੀ VoLTE ਸਪੋਰਟ ਕਰਦਾ ਹੈ। ਇਸ ਸਮਾਰਟਫੋਨ ''ਚ 3,000 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਕੈਨਵਸ Mega 2 ਪਲਸ Q426+  ਦੀ ਕੀਮਤ 7,499 ਰੁਪਏ ਹੈ। ਕੈਨਵਸ Mega 2 ਪਲਸ Q426+''ਚ ਐੱਲ. ਈ. ਡੀ ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਆਟੋ ਫੋਕਸ ਕੈਮਰਾ, ਸੈਲਫੀ ਅਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।


Related News