Micromax IN 2c ਭਾਰਤ ’ਚ ਹੋਇਆ ਲਾਂਚ, ਕੀਮਤ ਸਿਰਫ 7,499 ਰੁਪਏ

04/26/2022 3:01:57 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ 10 ਹਜ਼ਾਰ ਰੁਪਏ ਤੋਂ ਘੱਟ ਕੀਮਤ ’ਚ ਕਿਸੇ ਭਾਰਤੀ ਕੰਪਨੀ ਦੇ ਫੋਨ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡਾ ਇੰਤਜ਼ਾਰ ਖਤਮ ਹੋ ਗਿਆ ਹੈ। ਘਰੇਲੂ ਕੰਪਨੀ ਮਾਈਕ੍ਰੋਮੈਕਸ ਨੇ ਆਪਣਏ ਨਵੇਂ ਬਜਟ ਸਮਾਰਟਫੋਨ Micromax IN 2c ਨੂੰ ਲਾਂਚ ਕਰ ਦਿੱਤਾ ਹੈ। ਮਾਈਕ੍ਰੋਮੈਕਸ ਦੇ ਇਸ Micromax IN 2c ’ਚ ਫੇਸ ਅਨਲਾਕ ਅਤੇ ਡਿਊਲ ਰੀਅਰ ਕੈਮਰਾ ਵਰਗੇ ਫੀਚਰਜ਼ ਦਿੱਤੇ ਗਏ ਹਨ। ਆਓ ਜਾਣਦੇ ਹਾਂ ਮਾਈਕ੍ਰੋਮੈਕਸ ਦੇ ਇਸ ਫੋਨ ਦੀ ਕੀਮਤ ਅਤੇ ਫੀਚਰਜ਼ ਬਾਰੇ...

Micromax IN 2c ਦੇ ਫੀਚਰਜ਼
ਹੁਣ ਡਿਸਪਲੇਅ ਦੀ ਗੱਲ ਕਰੀਏ ਤਾਂ Micromax IN 2c ’ਚ 6.53 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ। ਡਿਸਪਲੇਅ ਦੀ ਸਟਾਈਲ ਵਾਟਰ ਡ੍ਰੋਪ ਹੈ। ਡਿਸਪਲੇਅ ਦਾ ਟੱਚ ਫਾਸਟ ਅਤੇ ਸਮੂਦ ਹੈ। ਇਸ ਵਿਚ ਐਂਡਰਾਇਡ 11 ਦਿੱਤਾ ਗਿਆ ਹੈ ਜੋ ਕਿ ਸਟਾਕ ਐਂਡਰਾਇਡ ਹੈ ਯਾਨੀ ਤੁਹਾਨੂੰ ਫਾਲਤੂ ਦੇ ਥਰਡ ਪਾਰਟੀ ਐਪ ਫੋਨ ’ਚ ਨਹੀਂ ਮਿਲਣਗੇ। ਸ਼ਾਓਮੀ ਤੋਂ ਲੈ ਕੇ ਸੈਮਸੰਗ ਅਤੇ ਰੀਅਲਮੀ ਤਕ ਫੋਨ ’ਚ ਇਸ ਤਰ੍ਹਾਂਦਾ ਸਟਾਕ ਐਂਡਰਾਇਡ ’ਚ ਤੁਹਾਨੂੰ ਨਹੀਂ ਮਿਲੇਗਾ। ਫੋਨ ’ਚ 3 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਦੀ ਸਟੋਰੇਜ ਮਿਲਦੀ ਹੈ, ਹਾਲਾਂਕਿ ਤੁਸੀਂ ਮੈਮਰੀ ਕਾਰਡ ਦੀ ਮਦਦ ਨਾਲ ਇਸਨੂੰ 256 ਜੀ.ਬੀ. ਤਕ ਵਧਾ ਸਕਦੇ ਹੋ। ਮੈਮਰੀ ਕਾਰਡ ਲਈ ਤੁਹਾਨੂੰ ਵੱਖ ਤੋਂ ਇਕ ਸਲਾਟ ਮਿਲਦਾ ਹੈ। ਫੋਨ ’ਚ UNISOC T610 ਪ੍ਰੋਸੈਸਰ ਮਿਲਦਾ ਹੈ ਜੋ ਕਿ ਇਕ ਆਕਟਾ-ਕੋਰ ਪ੍ਰੋਸੈਸਰ ਹੈ।

ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 8 ਮੈਗਾਪਿਕਸਲ ਦਾ ਹੈ ਅਤੇ ਦੂਜਾ ਲੈੱਨਜ਼ ਪੋਟਰੇਟ ਲਈ ਹੈ, ਹਾਲਾਂਕਿ, ਦੂਜੇ ਲੈੱਨਜ਼ ਦੇ ਮੈਗਾਪਿਕਸਲ ਬਾਰੇ ਕੰਪਨੀ ਨੇ ਜਾਣਕਾਰੀ ਨਹੀਂ ਦਿੱਤੀ। ਫਰੰਟ ’ਚ 5 ਮੈਗਾਪਿਕਸਲ ਦਾ ਕੈਮਰਾ ਹੈ। ਕੈਮਰੇ ਦੇ ਨਾਲ ਪੋਟਰੇਟ, ਬਿਊਟੀ, ਏ.ਆਈ. ਨਾਈਟ, ਕਿਊ.ਆਰ. ਕੋਰਡ ਸਕੈਨਰ ਅਤੇ ਸਲੋ ਮੋਸ਼ਨ ਵਰਗੇ ਕਈ ਮੋਡਸ ਮਿਲਣਗੇ।

ਫੋਨ ’ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 10 ਵਾਟ ਦੀ ਚਾਰਜਿੰਗ ਦਾ ਸਪੋਰਟ ਹੈ। ਬੈਟਰੀ ਨੂੰ ਕਰੀਬ ਢਾਈ ਘੰਟਿਆਂ ’ਚ ਪੂਰਾ ਚਾਰਜ ਕੀਤਾ ਜਾ ਸਕੇਗਾ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਫੋਨ ’ਚ ਵਾਈ-ਫਾਈ, 2ਜੀ, 3ਜੀ ਅਤੇ 4ਜੀ ਦਾ ਸਪੋਰਟ ਹੈ। ਫੋਨ ’ਚ ਸਿੰਗਲ ਸਪੀਕਰ, 3.5mm ਦਾ ਹੈੱਡਫੋਨ ਜੈੱਕ ਅਤੇ ਟਾਈਪ-ਸੀ ਚਾਰਜਿੰਗ ਪੋਰਟ ਹੈ। 

Micromax IN 2c ਦੀ ਕੀਮਤ
Micromax IN 2c ਦੀ ਕੀਮਤ 7,499 ਰੁਪਏ ਰੱਖੀ ਗਈ ਹੈ, ਹਾਲਾਂਕਿ ਇਹ ਲਾਂਚਿੰਗ ਕੀਮਤ ਹੈ ਬਾਅਦ ’ਚ ਇਸਦੀ ਕੀਮਤ 8,499 ਰੁਪਏ ਹੋ ਜਾਵੇਗੀ। Micromax IN 2c ਦੀ ਪਹਿਲੀ ਸੇਲ 1 ਮਈ 2022 ਨੂੰ ਹੋਵੇਗੀ। ਹਾਲਾਂਕਿ, ਵਿਕਰੀ ਕਿਸ ਪਲੇਟਫਾਰਮ ’ਤੇ ਹੋਵੇਗੀ, ਇਸ ਬਾਰੇ ਕੰਪਨੀ ਨੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ।


Rakesh

Content Editor

Related News