ਇਨ੍ਹਾਂ ਸ਼ਾਨਦਾਰ ਫੀਚਰਸ ਨਾਲ Micromax ਸਭ ਬਰਾਂਡ YU ਨੇ ਲਾਂਚ ਕੀਤਾ ਪਹਿਲਾ ਟੀਵੀ

Wednesday, Oct 10, 2018 - 05:36 PM (IST)

ਇਨ੍ਹਾਂ ਸ਼ਾਨਦਾਰ ਫੀਚਰਸ ਨਾਲ Micromax ਸਭ ਬਰਾਂਡ YU ਨੇ ਲਾਂਚ ਕੀਤਾ ਪਹਿਲਾ ਟੀਵੀ

ਗੈਜੇਟ ਡੈਸਕ- ਮਾਈਕ੍ਰੋਮੈਕਸ ਸਭ-ਬਰਾਂਡ YU ਨੇ ਅੱਜ ਭਾਰਤ 'ਚ ਪਹਿਲੀ ਵਾਰ ਆਪਣੇ YU-ਬਰਾਂਡਿਡ ਟੀ. ਵੀ. ਨੂੰ ਲਾਂਚ ਕੀਤਾ ਹੈ। ਇਸ ਟੀ.ਵੀ ਨੂੰ ਕੰਪਨੀ ਨੇ Yuphoria ਸਮਾਰਟ ਟੀ. ਵੀ ਦੇ ਨਾਂ ਨਾਲ ਪੇਸ਼ ਕੀਤਾ ਹੈ, ਜਿਸ ਦੀ ਕੀਮਤ 18,499 ਰੁਪਏ ਹੈ। ਲਾਂਚ ਦੇ ਨਾਲ ਹੀ ਕੰਪਨੀ ਨੇ ਇਸ ਨੂੰ ਅਮੇਜ਼ਾਨ ਇੰਡੀਆ 'ਤੇ ਐਕਸਕਲੂਸਿਵ ਤੌਰ 'ਤੇ ਉਪਲੱਬਧ ਕਰਾ ਦਿੱਤਾ ਹੈ। 

ਜੇਕਰ ਗੱਲ ਕਰੀਏ ਇਸ ਸਮਾਰਟ ਟੀ. ਵੀ ਦੀ ਸਪੈਸੀਫਿਕੇਸ਼ਨਸ ਕੀਤੀ ਤਾਂ ਇਸ 'ਚ 40-ਇੰਚ ਫੁੱਲ 84 ਡਿਸਪਲੇਅ ਦਿੱਤਾ ਗਿਆ ਹੈ, ਜਿਸ ਦਾ ਰੈਜ਼ੋਲਿਊਸ਼ਨ (1920x1080 ਪਿਕਸਲ) ਹੈ। ਇਸ ਦੇ ਨਾਲ ਹੀ ਇਸ ਟੀ. ਵੀ ਦਾ ਰਿਫਰੇਸ਼ ਰੇਟ 60 hert੍ਰ ਹੈ। ਸਮਾਰਟ ਟੀ. ਵੀ 'ਚ Aptoide ਐਪ ਸਟੋਰ ਮੌਜੂਦ ਹੈ, ਜਿਸ 'ਚ ਯੂਜ਼ਰਸ ਹਜ਼ਾਰਾਂ ਐਪ ਨੂੰ ਸਰਚ ਕਰ ਸਕਣਗੇ।

PunjabKesari
ਸੱਤ ਹੀ ਯੂਜ਼ਰਸ ਨੂੰ ਵਾਇਰਲੈੱਸ ਸਮਾਰਟਫੋਨ ਕੰਟਰੋਲ ਆਪਸ਼ਨ ਇਸ ਸਮਾਰਟ ਟੀ. ਵੀ 'ਚ ਦਿੱਤਾ ਜਾ ਰਿਹਾ ਹੈ ਜੋ ਕਿ ਯੂਜ਼ਰਸ ਲਈ ਇਕ ਬਿਹਤਰ ਗੇਮਿੰਗ ਐਕਸਪੀਰੀਅੰਸ ਪ੍ਰਦਾਨ ਕਰੇਗਾ। ਉਥੇ ਹੀ ਸਮਾਰਟਫੋਨ ਦੀ ਮਦਦ ਨਾਲ ਯੂਜ਼ਰਸ ਟੀ. ਵੀ ਨੂੰ ਵੀ ਆਪਰੇਟ ਕਰ ਸਕਣਗੇ। Yuphoria 'ਚ quad-core ਪ੍ਰੋਸੈਸਰ ਦਿੱਤਾ ਗਿਆ ਹੈ। ਉਥੇ ਹੀ ਟੀ. ਵੀ 'ਚ ਦਿੱਤੇ ਗਏ Airplay ਦੀ ਮਦਦ ਨਾਲ ਐਪਲ ਡਿਵਾਈਸ ਨੂੰ ਕੁਨੈੱਕਟ ਕੀਤਾ ਜਾ ਸਕਦਾ ਹੈ।

ਕੁਨੈਕਟੀਵਿਟੀ ਆਪਸ਼ਨ ਦੀ ਗੱਲ ਕਰੀਏ ਤਾਂ YUPHORIA ਸਮਾਰਟ ਐੱਲ. ਈ. ਡੀ ਟੀ. ਵੀ 'ਚ 3 HDMI ਪੋਰਟਸ, ਬਲੂ ਨੀ ਪਲੇਅਰਸ, ਗੇਮਿੰਗ ਕੰਸੋਲ, 2 USB ਪੋਰਟ, USB ਡਰਾਈਵ ਤੇ 1 VGA ਪੋਰਟ ਹੈ। TV ਦਾ ਭਾਰ 6.46 ਕਿੱਲੋਗ੍ਰਾਮ ਹੈ।


Related News