ਮਾਈਕ੍ਰੋਮੈਕਸ ਭਾਰਤ 5 ਇੰਫੀਨਿਟੀ ਐਡੀਸ਼ਨ ਤੇ ਭਾਰਤ 4 ਦਿਵਾਲੀ ਐਡੀਸ਼ਨ ਹੋਏ ਲਾਂਚ, ਜਾਣੋ ਕੀਮਤ

Tuesday, Oct 30, 2018 - 12:39 PM (IST)

ਮਾਈਕ੍ਰੋਮੈਕਸ ਭਾਰਤ 5 ਇੰਫੀਨਿਟੀ ਐਡੀਸ਼ਨ ਤੇ ਭਾਰਤ 4 ਦਿਵਾਲੀ ਐਡੀਸ਼ਨ ਹੋਏ ਲਾਂਚ, ਜਾਣੋ ਕੀਮਤ

ਗੈਜੇਟ ਡੈਸਕ- ਮਾਇਕ੍ਰੋਮੈਕਸ ਨੇ ਭਾਰਤ 'ਚ ਆਪਣੇ ਦੋ ਨਵੇਂ ਐਂਡ੍ਰਾਇਡ ਗੋ ਐਡੀਸ਼ਨ ਸਮਾਰਟਫੋਨਸ ਲਾਂਚ ਕਰ ਦਿੱਤੇ ਹਨ ਜੋ ਕਿ ਮਾਇਕ੍ਰੋਮੈਕਸ ਭਾਰਤ 5 ਇੰਫੀਨਿਟੀ ਐਡੀਸ਼ਨ ਤੇ ਭਾਰਤ 4 ਦੀਵਾਲੀ ਐਡੀਸ਼ਨ ਨਾਂ ਨਾਲ ਹਨ। ਇਨ੍ਹਾਂ 'ਚੋਂ ਮਾਇਕ੍ਰੋਮੈਕਸ ਭਾਰਤ 5 ਇੰਫੀਨਿਟੀ ਐਡੀਸ਼ਨ ਦੀ ਕੀਮਤ 5,899 ਰੁਪਏ ਤੇ ਭਾਰਤ 4 ਦੀਵਾਲੀ ਐਡੀਸ਼ਨ ਦੀ ਕੀਮਤ 4249 ਰੁਪਏ ਹੈ। ਇਹ ਦੋਵੇ ਹੀ ਸਮਾਰਟਫੋਨਜ਼ ਵਿਕਰੀ ਲਈ ਦੇਸ਼ਭਰ ਦੇ ਸਾਰੇ ਮੁੱਖ ਰਿਟੇਲ ਸਟੋਰਸ 'ਤੇ ਉਪਲੱਬਧ ਹੋਣਗੇ।

ਇਨ੍ਹਾਂ ਦੇ ਲਈ ਕੰਪਨੀ ਨੇ ਖਾਸ ਰਿਲਾਇੰਸ ਜਿਓ ਦੇ ਨਾਲ ਸ਼ੇਅਰ ਕੀਤੀ ਹੈ, ਜਿਸ ਦੇ ਤਹਿਤ ਕਸਟਮਰਸ ਨੂੰ 25GB ਐਕਸਟਰਾ ਡਾਟਾ ਤੇ ਹੋਰ 5GB ਡਾਟਾ 198 ਰੁਪਏ ਜਾਂ 299 ਰੁਪਏ ਦੇ ਪ੍ਰੀਪੇਡ ਪਲਾਨ ਦੇ ਰੀਚਾਰਜ 'ਤੇ ਮਿਲੇਗਾ। ਹਾਲਾਂਕਿ ਇਹ 5GB ਡਾਟਾ ਸਿਰਫ ਅਧਿਕਤਮ 5 ਰਿਚਾਰਜਸ ਤੱਕ ਹੀ ਸੀਮਿਤ ਹੈ। ਦੱਸ ਦੇਈਏ ਕਿ ਇਹ ਆਫਰ ਮਾਈਕ੍ਰੋਮੈਕਸ GO ਡਿਵਾਈਸਿਜ਼ ਤੇ ਮਾਈਕ੍ਰੋਮੈਕਸ ਭਾਰਤ 5 ਦੇ ਨਾਲ ਵੈਲਿਡ ਹੈ।PunjabKesariਮਾਇਕ੍ਰੋਮੈਕਸ ਭਾਰਤ 5 ਇੰਫੀਨਿਟੀ ਐਡੀਸ਼ਨ 18:9 ਫੁਲਵਿਊ ਡਿਸਪਲੇਅ ਦੇ ਨਾਲ ਹੈ ਤੇ ਇਸ 'ਚ 5000mAh ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ 'ਚ 5 ਮੈਗਾਪਿਕਸਲ ਦਾ ਰੀਅਰ ਕੈਮਰਾ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਹ ਐਂਡ੍ਰਾਇਡ (ਗੋ ਐਡੀਸ਼ਨ) 'ਤੇ ਅਧਾਰਿਤ ਹੈ। ਇਸ 'ਚ ਇਕ ਫਿੰਗਰਪ੍ਰਿੰਟ ਸੈਂਸਰ ਤੇ ਫੇਸ ਅਨਲਾਕ ਦੀ ਖੂਬੀ ਵੀ ਦਿੱਤੀ ਗਈ ਹੈ।

ਗੱਲ ਕਰੀਏ ਭਾਰਤ 4 ਦੀਵਾਲੀ ਐਡੀਸ਼ਨ ਕੀਤੀ ਤਾਂ ਇਸ 'ਚ 5 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਤੇ 2000mAh ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ ਡਿਵਾਈਸ 'ਚ 1GB ਰੈਮ ਤੇ 8GB ਦੀ ਇੰਟਰਨਲ ਸਟੋਰੇਜ ਸਮਰੱਥਾ ਦਿੱਤੀ ਗਈ ਹੈ ਮਾਇਕ੍ਰੋ ਐੱਸ. ਡੀ ਕਾਰਡ ਨਾਲ 32GB ਤੱਕ ਮੈਮੋਰੀ ਐਕਸਪੇਂਡ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ 'ਚ 5 ਮੈਗਾਪਿਕਸਲ ਦਾ ਰੀਅਰ ਕੈਮਰਾ ਤੇ 2 ਮੈਗਾਪਿਕਸਲ ਦਾ ਸੈਲਫੀ ਫਰੰਟ ਕੈਮਰਾ ਹੈ। ਇਹ ਸਮਾਰਟਫੋਨ ਐਂਡ੍ਰਾਇਡ ਓਰੀਓ (ਗੋ ਐਡੀਸ਼ਨ) 'ਤੇ ਅਧਾਰਿਤ ਹੈ।


Related News