ਆਟੋ ਪੇਅਰ ਤੇ ਆਟੋ ਕੁਨੈਕਟ ਫੀਚਰ ਨਾਲ Mi ਨੇ ਪੇਸ਼ ਕੀਤੇ ਟਰੂ ਵਾਇਰਲੈੱਸ ਈਅਰਫੋਨਜ਼
Thursday, Oct 15, 2020 - 06:00 PM (IST)

ਗੈਜੇਟ ਡੈਸਕ– ਸ਼ਾਓਮੀ ਨੇ ਭਾਰਤ ’ਚ ਆਪਣੇ ਪ੍ਰੋਡਕਟਸ ਦੀ ਰੇਂਜ ਨੂੰ ਵਧਾਉਂਦੇ ਹੋਏ ਮੀ ਟਰੂ ਵਾਇਰਲੈੱਸ ਈਅਰਫੋਨਜ਼ 2ਸੀ ਪੇਸ਼ ਕਰ ਦਿੱਤੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਕ ਵਾਰ ਚਾਰਜ ਕਰਨ ’ਤੇ ਇਹ ਟਰੂ ਵਾਇਰਲੈੱਸ ਈਅਰਫੋਨਜ਼ 5 ਘੰਟਿਆਂ ਤਕ ਆਰਾਮ ਨਾਲ ਚੱਲ ਜਾਂਦੇ ਹਨ। ਉਥੇ ਹੀ ਚਾਰਜਿੰਗ ਕੇਸ ਦੀ ਮਦਦ ਨਾਲ ਤੁਸੀਂ ਘਰੋਂ ਬਹਰ ਹੋਣ ’ਤੇ ਇਨ੍ਹਾਂ ਨੂੰ 20 ਘੰਟਿਆਂ ਤਕ ਕੰਮ ’ਚ ਲਿਆ ਸਕਦੇ ਹੋ। ਸ਼ਾਓਮੀ ਦੇ ਇਹ ਟਰੂ ਵਾਇਰਲੈੱਸ ਈਅਰਫੋਨਜ਼ ਸੇਲ ਲਈ ਫਲਿਪਕਾਰਟ ਅਤੇ ਮੀ ਡਾਟ ਕਾਮ ’ਤੇ ਲਿਸਟ ਹੋ ਚੁੱਕੇ ਹਨ। ਕੰਪਨੀ ਇਨ੍ਹਾਂ ਈਅਰਫੋਨਜ਼ ਨੂੰ ਸਿਰਫ਼ ਚਿੱਟੇ ਰੰਗ ’ਚ ਹੀ ਲੈ ਕੇ ਆਈ ਹੈ।
ਇਨ੍ਹਾਂ ਦੀਆਂ ਖੂਬੀਆਂ ਬਾਰੇ ਦੱਸਦੇ ਹੋਏ ਸ਼ਾਓਮੀ ਨੇ ਕਿਹਾ ਹੈ ਕਿ ਇਹ ਕਾਫੀ ਦਮਦਾਰ ਸਾਊਂਡ ਦਿੰਦੇ ਹਨ। ਬਿਹਤਰੀਨ ਆਡੀਓ ਅਨੁਭਵ ਲਈ ਇਨ੍ਹਾਂ ’ਚ 14.2 ਐੱਮ.ਐੱਮ. ਆਡੀਓ ਡ੍ਰਾਈਵਰਸ ਲੱਗੇ ਹਨ। ਇਸ ਦੇ ਚਾਰਜਿੰਗ ਕੇਸ ’ਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ ਜੋ ਇਸ ਨੂੰ 1.5 ਘੰਟਿਆਂ ’ਚ ਚਾਰਜ ਕਰ ਦੇਵੇਗਾ। ਸ਼ਾਓਮੀ ਦੇ ਇਨ੍ਹਾਂ ਨਵੇਂ ਈਅਰਫੋਨਜ਼ ’ਚ ਡਿਊਲ ਮਾਈਕ ਦੀ ਸੁਪੋਰਟ ਦਿੱਤੀ ਗਈ ਹੈ। ਯੂਜ਼ਰ ਫ੍ਰੈਂਡਲੀ ਅਨੁਭਵ ਲਈ ਕੰਪਨੀ ਨੇ ਇਨ੍ਹਾਂ ’ਚ ਇਨ-ਈਅਰ ਡਿਟੈਕਸ਼ਨ, ਆਟੋ ਪੇਅਰ ਅਤੇ ਆਟੋ ਕੁਨੈਕਟ ਵਰਗੇ ਫੀਚਰਜ਼ ਦਿੱਤੇ ਹਨ। ਮੀ ਦੇ ਇਨ੍ਹਾਂ ਨਵੇਂ ਈਅਰਫੋਨਜ਼ ਦਾ ਭਾਰ 48 ਗ੍ਰਾਮ ਹੈ।
ਬਲੂਟੂਥ 5.0 ’ਤੇ ਕੰਮ ਕਰਨ ਵਾਲੇ ਇਨ੍ਹਾਂ ਈਅਰਫੋਨਜ਼ ’ਚ ਮਿਊਜ਼ਿਕ ਪਲੇਅ/ਪੌਜ਼ ਅਤੇ ਕਾਲ ਰਿਸੀਵ ਜਾਂ ਰਿਜੈਕਟ ਕਰਨ ਲਈ ਟੱਚ ਕੰਟਰੋਲ ਮਿਲੇ ਹਨ। ਇਨ੍ਹਾਂ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਸਮਾਰਟਫੋਨਾਂ ਨਾਲ ਆਸਾਨੀ ਨਾਲ ਕੁਨੈਕਟ ਕਰਕੇ ਇਸਤੇਮਾਲ ’ਚ ਲਿਆਇਆ ਜਾ ਸਕਦਾ ਹੈ।