Mi Smart Band 5 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ
Tuesday, Sep 29, 2020 - 04:53 PM (IST)

ਗੈਜੇਟ ਡੈਸਕ– ਸ਼ਾਓਮੀ ਨੇ ਆਖ਼ਿਰਕਾਰ ਆਪਣੇ Mi Smart Band 5 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫਿਟਨੈੱਸ ਬੈਂਡ ’ਚ 11 ਸਪੋਰਟਸ ਮੋਡਸ ਦਿੱਤੇ ਗਏ ਹਨ ਨਾਲ ਹੀ ਇਸ ਬੈਂਡ ਨੂੰ ਹਾਰਟ ਰੇਟ ਮਾਨੀਟਰਿੰਗ, ਸਲੀਪ ਟ੍ਰੈਕਿੰਗ ਅਤੇ ਵੂਮੈਨ ਹੈਲਥ ਟ੍ਰੈਕਿੰਗ ਵਰਗੇ ਸ਼ਾਨਦਾਰ ਫੀਚਰਜ਼ ਨਾਲ ਲਿਆਇਆ ਗਿਆ ਹੈ। ਇਸ ਨੂੰ ਲਾਂਚ ਕਰਦੇ ਹੋਏ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਬੈਂਡ 14 ਦਿਨਾਂ ਦਾ ਬੈਟਰੀ ਬੈਕਅਪ ਦੇਵੇਗਾ। ਸ਼ਾਓਮੀ ਨੇ ਜਨਾਨੀਆਂ ਨੂੰ ਧਿਆਨ ’ਚ ਰੱਖਦੇ ਹੋਏ ਖ਼ਾਸ ਤੌਰ ’ਤੇ ਪੀਰੀਅਡ ਚੱਕਰ ਟ੍ਰੈਕ ਕਰਨ ਵਾਲਾ ਫੀਚਰ ਦਿੱਤਾ ਹੈ। ਇਸ ਰਾਹੀਂ ਜਨਾਨੀਆਂ ਆਪਣੀ ਸਿਹਤ ਦਾ ਧਿਆਨ ਰੱਖ ਸਕਣਗੀਆਂ
Mi Smart Band 5 ਦੀ ਕੀਮਤ
Mi Smart Band 5 ਦੀ ਕੀਮਤ 2,499 ਰੁਪਏ ਹੈ। ਇਸ ਨੂੰ ਕੰਪਨੀ ਕਾਲੇ, ਨੇਵੀ ਬਲਿਊ, ਟੀਲ, ਪਰਪਲ ਅਤੇ ਓਰੇਂਜ ਕਲਰ ਸਟ੍ਰੈਪ ਆਪਸ਼ਨ ’ਚ ਉਪਲੱਬਧ ਕਰੇਗੀ। ਉਥੇ ਹੀ ਇਸ ਬੈਂਡ ਦੀ ਵਿਕਰੀ 1 ਅਕਤੂਬਰ ਤੋਂ ਕੰਪਨੀ ਦੀ ਅਧਿਕਾਰਤ ਸਾਈਟ ਅਤੇ ਈ-ਕਾਮਰਸ ਸਾਈਟ ਐਮਾਜ਼ੋਨ ਇੰਡੀਆ ’ਤੇ ਸ਼ੁਰੂ ਹੋਵੇਗੀ।
Mi Smart Band 5 ਦੇ ਫੀਚਰਜ਼
- Mi Smart Band 5 ’ਚ 1.1 ਇੰਚ ਦੀ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ ਜੋ ਕਿ Mi Band 4 ਦੇ ਮੁਕਾਬਲੇ 20 ਗੁਣਾ ਜ਼ਿਆਦਾ ਵੱਡੀ ਹੈ।
- ਇਸ ਫਿਟਨੈੱਸ ਬੈਂਡ ’ਚ 11 ਸਪੋਰਟਸ ਮੋਡਸ ਦਿੱਤੇ ਗਏ ਹਨ, ਜਿਨ੍ਹਾਂ ’ਚ ਯੋਗਾ, ਇੰਡੋਰ ਸਾਈਕਲਿੰਗ ਅਤੇ ਜੰਪ ਰੋਪ ਵਰਗੀਆਂ ਕਸਰਤਾਂ ਸ਼ਾਮਲ ਹਨ।
- ਖ਼ਾਸ ਗੱਲ ਇਹ ਹੈ ਕਿ ਯੂਜ਼ਰਸ ਨੂੰ ਇਸ ਬੈਂਡ ’ਚ ਯੂ.ਐੱਸ.ਬੀ. ਦੀ ਬਜਾਏ ਨਵੀਂ ਚਾਰਜਿੰਗ ਮੈਗਨੈਟਿਕ ਪਿੰਨ ਮਿਲੇਗੀ, ਜਿਸ ਨਾਲ ਡਿਵਾਈਸ ਨੂੰ ਸਟ੍ਰੈਪ ਤੋਂ ਬਾਹਰ ਕੱਢਣ ਦੀ ਵੀ ਲੋੜ ਨਹੀਂ ਪਵੇਗੀ।
- ਬਲੂਟੂਥ ਵਰਜ਼ਨ 5.0 ’ਤੇ ਕੰਮ ਕਰਨ ਵਾਲੇ ਇਸ ਬੈਂਡ ’ਚ ਕਸਟਮਾਈਜ਼ ਫੇਸ ਵਾਚ, ਮਿਊਜ਼ਿਕ ਕੰਟਰੋਲ, ਰਿਮੋਟ ਸ਼ਟਰ, ਕਾਲ ਅਤੇ ਮੈਸੇਜ ਨੋਟੀਫਿਕੇਸ਼ਨ, ਟਾਈਮਰ ਅਤੇ ਅਲਾਰਮ ਵਰਗੇ ਫੀਚਰਜ਼ ਮਿਲਣਗੇ।