Mi Note 10 Pro ਭਾਰਤ ''ਚ ਜਲਦ ਹੋਵੇਗਾ ਲਾਂਚ

12/26/2019 2:07:46 AM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੋਟ 10 ਸੀਰੀਜ਼ ਦੇ 10 ਪ੍ਰੋ (Mi Note 10 Pro) ਨੂੰ ਜਲਦ ਹੀ ਭਾਰਤ 'ਚ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਇਸ ਤੋਂ ਪਹਿਲਾਂ ਐੱਮ.ਆਈ. ਨੋਟ 10 ਪ੍ਰੋ ਸਮਾਰਟਫੋਨ ਨੂੰ ਸਪੇਨ 'ਚ ਪੇਸ਼ ਕੀਤਾ ਸੀ। ਮੀਡੀਆ ਰਿਪੋਰਟ ਮੁਤਾਬਕ ਕੰਪਨੀ ਇਸ ਫੋਨ ਨੂੰ ਨਵੇਂ ਸਾਲ ਦੀ ਸ਼ੁਰੂਆਤ 'ਚ ਪੇਸ਼ ਕਰੇਗੀ। ਉੱਥੇ, ਯੂਜ਼ਰਸ ਨੂੰ ਇਸ ਫੋਨ 'ਚ 108 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, ਐੱਚ.ਡੀ. ਡਿਸਪਲੇਅ ਅਤੇ ਦਮਦਾਰ ਪ੍ਰੋਸੈਸਰ ਦਾ ਸਪੋਰਟ ਮਿਲਿਆ ਹੈ। ਹਾਲਾਂਕਿ ਸ਼ਾਓਮੀ ਨੇ ਹੁਣ ਤਕ ਇਸ ਫੋਨ ਦੀ ਭਾਰਤ 'ਚ ਲਾਂਚਿੰਗ ਨੂੰ ਲੈ ਕੇ ਆਧਿਕਾਰਿਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਸੰਭਾਵਿਤ ਕੀਮਤ
ਸੂਤਰਾਂ ਦੀ ਮੰਨੀਏ ਤਾਂ ਕੰਪਨੀ ਨੋਟ 10 ਪ੍ਰੋ ਦੀ ਕੀਮਤ ਭਾਰਤ 'ਚ 50,000 ਤੋਂ 55,000 ਰੁਪਏ ਵਿਚਾਲੇ ਹੋ ਸਕਦੀ ਹੈ। ਇਸ ਤੋਂ ਪਹਿਲਾਂ ਸ਼ਾਓਮੀ ਨੇ ਇਸ ਫੋਨ ਦੇ 8ਜੀ.ਬੀ. ਰੈਮ ਵਾਲੇ ਵੇਰੀਐਂਟ ਨੂੰ 649 ਯੂਰੋ (51,000 ਰੁਪਏ) ਪ੍ਰਾਈਸ ਟੈਗ ਨਾਲ ਸਪੇਨ 'ਚ ਪੇਸ਼ ਕੀਤਾ ਸੀ। ਕੰਪਨੀ ਨੇ ਇਸ ਫੋਨ 'ਚ 6.47 ਇੰਚ ਦੀ ਕਵਰਡ ਫੁਲ ਐੱਚ.ਡੀ. ਡਿਸਪਲੇਅ ਦਿੱਤੀ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2340 ਪਿਕਸਲ ਹੈ। ਨਾਲ ਹੀ ਬਿਹਤਰ ਪਰਫਾਰਮੈਂਸ ਲਈ ਇਸ ਫੋਨ ਨੂੰ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 730ਜੀ ਚਿਪਸੈੱਟ ਮਿਲਿਆ ਹੈ। ਉੱਥੇ, ਇਹ ਫੋਨ ਐਂਡ੍ਰਾਇਡ 9 ਪਾਈ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।

ਕੈਮਰੇ ਦੀ ਗੱਲ ਕਰੀਏ ਤਾਂ ਨੋਟ 10 ਪ੍ਰੋ ਪੈਂਟਾ ਕੈਮਰਾ ਸੈਟਅਪ ਦਿੱਤਾ ਗਿਆ ਹੈ ਜਿਸ 'ਚ 108 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 20 ਮੈਗਾਪਿਕਸਲ ਦਾ ਵਾਇਡ ਐਂਗਲ ਲੈਂਸ, 12 ਮੈਗਪਿਕਸਲ ਦਾ ਸ਼ਾਰਟ ਟੈਲੀਫੋਟੋ ਲੈਂਸ, ਪੰਚ ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਹੈ। ਉੱਥੇ, ਯੂਜ਼ਰਸ 32 ਮੈਗਾਪਿਕਸਲ ਵਾਲੇ ਫਰੰਟ ਕੈਮਰੇ ਨਾਲ ਸ਼ਾਨਦਾਰ ਸੈਲਫੀ ਕਵਿੱਕ ਕਰ ਸਕਣਗੇ। ਕੁਨੈਕਟੀਵਿਟੀ ਦੇ ਲਿਹਾਜ ਨਾਲ ਕੰਪਨੀ ਨੇ ਇਸ ਫੋਨ 'ਚ ਡਿਊਲ ਨੈਨੋ ਸਿਮ, 4ਜੀ ਵਾਲਟ, ਜੀ.ਪੀ.ਐੱਸ., ਵਾਈ-ਫਾਈ, ਬਲੂਟੁੱਥ 5.0 ਅਤੇ 3.5 ਐੱਮ.ਐੱਮ. ਹੈੱਡਫੋਨ ਜੈਕ ਵਰਗੇ ਫੀਚਰਸ ਦਿੱਤੇ ਹਨ। ਨਾਲ ਹੀ ਯੂਜ਼ਰਸ ਨੂੰ ਇਸ ਫੋਨ 'ਚ 5,260 ਐੱਮ.ਏ.ਐੱਚ. ਦੀ ਬੈਟਰੀ ਮਿਲੇਗੀ, ਜੋ 30 ਵਾਟ ਦੇ ਫਾਸਟ ਚਾਰਜਿੰਗ ਫੀਚਰ ਨਾਲ ਲੈਸ ਹੋਵੇਗੀ।


Karan Kumar

Content Editor

Related News