108MP ਕੈਮਰੇ ਨਾਲ Mi Note 10 ਤੇ Mi Note 10 Pro ਲਾਂਚ, ਜਾਣੋ ਕੀਮਤ

Wednesday, Nov 06, 2019 - 11:35 PM (IST)

108MP ਕੈਮਰੇ ਨਾਲ Mi Note 10 ਤੇ Mi Note 10 Pro ਲਾਂਚ, ਜਾਣੋ ਕੀਮਤ

ਗੈਜੇਟ ਡੈਸਕ—ਚਾਈਨੀਜ਼ ਸਮਾਰਟਫੋਨ ਮੇਕਰ ਸ਼ਾਓਮੀ ਨੇ Mi Note 10 ਅਤੇ Mi Note 10 Pro ਲਾਂਚ ਕਰ ਦਿੱਤੇ ਹਨ। ਇਨ੍ਹਾਂ ਸਮਾਰਟਫੋਨਸ ਦਾ ਵੱਡਾ ਹਾਈਲਾਈਟ ਰੀਅਰ ਪੈਨਲ 'ਤੇ ਮਿਲਣ ਵਾਲਾ 108 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੈ। Mi Note 10 'ਚ ਪੈਂਟਾ ਕੈਮਰਾ ਸੈਟਅਪ ਦਿੱਤਾ ਗਿਆ ਹੈ, ਜਿਵੇਂ ਕਿ ਇਕ ਦਿਨ ਪਹਿਲਾਂ ਚੀਨ 'ਚ Mi CC9 Pro ਲਾਂਚ ਕਰ ਦਿੱਤਾ ਗਿਆ ਹੈ। Mi Note 10 ਦੇ ਕੀ-ਹਾਈਲਾਈਟਸ 'ਚ ਵਾਟਰਡਰਾਪ ਸਟਾਈਲ ਨੌਚ ਵਾਲੀ OLED ਡਿਸਪਲੇਅ, ਕਵਰਡ ਏਜਸ ਅਤੇ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਸ਼ਾਮਲ ਹਨ।

PunjabKesari

Mi Note 10 'ਚ ਸਨੈਪਡਰੈਗਨ 730G ਪ੍ਰੋਸੈਸਰ ਦਿੱਤਾ ਗਿਆ ਹੈ ਅਤੇ 6ਜੀ.ਬੀ. ਰੈਮ ਤੋਂ ਇਲਾਵਾ ਇਸ 'ਚ 5,260 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। Mi Note 10 Pro 'ਚ ਵੀ 108 ਮੈਗਾਪਿਕਸਲ ਦਾ ਕੈਮਰਾ 8 ਮੈਗਾਪਿਕਸਲ ਲੈਂਸ ਨਾਲ ਦਿੱਤਾ ਗਿਆ ਹੈ। ਇਸ ਡਿਵਾਈਸ 'ਚ 8ਜੀ.ਬੀ. ਰੈਮ ਤੋਂ ਇਲਾਵਾ 256ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਦੱਸ ਦੇਈਏ ਕਿ ਸਪੇਨ 'ਚ ਲਾਂਚ ਹੋਏ Mi Note 10 ਅਤੇ Mi Note 10 Pro ਸਮਾਰਟਫੋਨਸ ਦਰਅਸਲ ਇਸ ਹਫਤੇ ਚੀਨ 'ਚ ਲਾਂਚ ਹੋਏ Mi CC9 Pro ਸਮਾਰਟਫੋਨ ਦੇ ਗਲੋਬਲ ਵੇਰੀਐਂਟ ਹਨ।

PunjabKesari

ਕੀਮਤ
Mi Note 10 ਦੀ ਸ਼ੁਰੂਆਤੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੇ 6ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 549 ਯੂਰੋ (ਕਰੀਬ 43,200 ਰੁਪਏ) ਹੈ। ਇਸ ਤੋਂ ਇਲਾਵਾ 8ਜੀ.ਬੀ. ਰੈਮ+256 ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ Mi Note 10 Pro  ਦੀ ਕੀਮਤ 649 ਯੂਰੋ (ਕਰੀਬ 51,000 ਰੁਪਏ) ਰੱਖੀ ਗਈ ਹੈ। ਇਹ ਸਮਾਰਟਫੋਨ ਗਲੇਸ਼ੀਅਰ ਵ੍ਹਾਈਟ, ਓਰੇਰਾ ਗ੍ਰੀਨ ਅਤੇ ਮਿਡਨਾਈਟ ਬਲੈਕ ਕਲਰ ਆਪਸ਼ਨ 'ਚ ਲਾਂਚ ਕੀਤੇ ਗਏ ਹਨ। ਸਪੇਨ ਅਤੇ ਇਟਲੀ 'ਚ ਇਹ ਡਿਵਾਈਸ 15 ਨਵੰਬਰ ਤੋਂ ਖਰੀਦੇ ਜਾ ਸਕਦੇ ਹਨ ਅਤੇ ਫਰਾਂਸ 'ਚ ਇਸ ਦੀ ਸੇਲ 18 ਨਵੰਬਰ ਤੋਂ ਸ਼ੁਰੂ ਹੋਵੇਗੀ।

PunjabKesari

ਜਰਮਨੀ 'ਚ ਇਸ ਦੇ ਪ੍ਰੀ-ਆਰਡਰ 11 ਨਵੰਬਰ ਤੋਂ ਸ਼ੁਰੂ ਹੋਣਗੇ ਅਤੇ ਜਲਦ ਹੀ ਇਹ ਡਿਵਾਈਸ ਯੂ.ਕੇ., ਨੀਦਰਲੈਂਡ, ਬੈਲਜੀਅਮ ਅਤੇ ਲਗਜਮਬਰਗ 'ਚ ਵੀ ਉਪਲੱਬਧ ਹੋਵੇਗਾ। ਦੱਸਣਯੋਗ ਹੈ ਕਿ Mi Note 10 ਅਤੇ Mi Note 10 Pro ਦਰਅਸਲ ਚੀਨ 'ਚ ਲਾਂਚ Mi CC9 Pro ਦਾ ਗਲੋਬਲ ਵੇਰੀਐਂਟ ਹੈ। ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਫੋਨ 6.47 ਇੰਚ ਦੀ ਕਵਰਡ OLED ਡਿਸਪਲੇਅ ਨਾਲ ਆਉਂਦਾ ਹੈ। ਐਂਡ੍ਰਾਇਡ 9 ਪਾਈ 'ਤੇ ਬੇਸਡ MIUI 10 'ਤੇ ਚੱਲਣ ਵਾਲੇ ਇਸ ਫੋਨ 'ਚ ਸਨੈਪਡਰੈਗਨ 730ਜੀ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 8ਜੀ.ਬੀ. ਤਕ ਰੈਮ ਅਤੇ 256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,260 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 30ਵਾਟ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ।

PunjabKesari

ਫੋਨ ਦੇ ਰੀਅਰ 'ਚ ਤੁਹਾਨੂੰ 108 ਮੈਗਾਪਿਕਸਲ ਨਾਲ 5 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ, 12 ਮੈਗਾਪਿਕਸਲ ਦਾ ਪੋਟਰੇਟ ਸੈਂਸਰ, 20 ਮੈਗਾਪਿਕਸਲ ਦਾ ਅਲਟਰਾ-ਵਾਈਡ ਲੈਂਸ ਅਤੇ ਇਕ 2 ਮੈਗਾਪਿਕਸਲ ਦਾ ਮੈਕਰੋ ਲੈਂਸ ਮਿਲੇਗਾ। ਸੈਲਫੀ ਲਈ ਫੋਨ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।


author

Karan Kumar

Content Editor

Related News