ਸ਼ਾਓਮੀ ਨੇ ਭਾਰਤ ’ਚ ਲਾਂਚ ਕੀਤਾ 30,000mAh ਦਾ ਪਾਵਰਬੈਂਕ, ਜਾਣੋ ਕੀਮਤ

04/01/2021 3:42:39 PM

ਗੈਜੇਟ ਡੈਸਕ– ਸ਼ਾਓਮੀ ਨੇ ਆਪਣੇ ਸਭ ਤੋਂ ਵੱਡੇ ਪਾਵਰਬੈਂਕ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ‘ਮੀ ਬੂਸਟ ਪ੍ਰੋ’ ਪਾਵਰਬੈਂਕ ’ਚ 30,000 ਐੱਮ.ਏ.ਐੱਚ. ਦੀ ਬੈਟਰੀ ਹੈ ਅਤੇ ਇਸ ਵਿਚ ਫਾਸਟ ਚਾਰਜਿੰਗ ਤੋਂ ਇਲਾਵਾ ਪਾਵਰ ਡਿਲਿਵਰੀ (ਪੀ.ਡੀ.) 3.0 ਫੀਚਰ ਹੈ। ਇਸ ਤੋਂ ਇਲਾਵਾ ਸ਼ਾਰਟ ਸਰਕਿਟ ਤੋਂ ਬਚਾਅ ਲਈ ਇਸ ਵਿਚ 16 ਲੇਅਰ ਦਾ ਸਰਕਿਟ ਪ੍ਰੋਟੈਕਸ਼ਨ ਦਿੱਤਾ ਗਿਆ ਹੈ। 

ਸ਼ਾਓਮੀ ਦਾ ਕਹਿਣਾ ਹੈ ਕਿ ਪੀ.ਡੀ. 3.0 ਦੀ ਮਦਦ ਨਾਲ ਇਹ ਪਾਵਰਬੈਂਕ 24 ਵਾਟ ਦੀ ਚਾਰਜਿੰਗ ਨਾਲ 7.5 ਘੰਟਿਆਂ ’ਚ ਪੂਰਾ ਚਾਰਜ ਹੋ ਜਾਵੇਗਾ। ਇਸ ਪਾਵਰਬੈਂਕ ’ਚ ਲਿਥੀਅਮ ਪਾਲੀਮਰ ਬੈਟਰੀ ਦਿੱਤੀ ਗਈ ਹੈ। ਮੀ ਬੂਸਟ ਪ੍ਰੋ ਪਾਵਰਬੈਂਕ ਦੀ ਵਿਕਰੀ ਫਿਲਹਾਲ ਕ੍ਰਾਊਡਫੰਡਿੰਗ ਰਾਹੀਂ ਹੋ ਰਹੀ ਹੈ। ਫਿਲਹਾਲ ਇਸ ਪਾਵਰਬੈਂਕ ਨੂੰ 1,999 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ, ਹਾਲਾਂਕਿ, ਬਾਅਦ ’ਚ ਇਸ ਦੀ ਕੀਮਤ 3,499 ਰੁਪਏ ਹੋ ਜਾਵੇਗੀ। ਇਹ ਕਾਲੇ ਰੰਗ ’ਚ ਮਿਲੇਗਾ। 

ਮੀ ਬੂਸਟ ਪ੍ਰੋ ਦੇ ਫੀਚਰਜ਼
ਮੀ ਬੂਸਟ ਪ੍ਰੋ ਪਾਵਰਬੈਂਕ ’ਚ ਤਿੰਨ ਪੋਰਟ ਦਿੱਤੇ ਗਏ ਹਨ ਜਿਨ੍ਹਾਂ ’ਚ ਦੋ ਯੂ.ਐੱਸ.ਬੀ., ਇਕ ਟਾਈਪ-ਏ ਅਤੇ ਇਕ ਯੂ.ਐੱਸ.ਬੀ. ਟਾਈਪ-ਸੀ ਸ਼ਾਮਲ ਹਨ. ਟਾਈਪ-ਸੀ ਪੋਰਟ ਦੀ ਵਰਤੋਂ ਹੋਰ ਡਿਵਾਈਸ ਨੂੰ ਚਾਰਜ ਕਰਨ ਤੋਂ ਇਲਾਵਾ ਪਾਵਰਬੈਂਕ ਨੂੰ ਵੀ ਚਾਰਜ ਕਰਨ ’ਚ ਹੋ ਸਕਦੀ ਹੈ। ਟਾਈਪ-ਸੀ ਤੋਂ ਇਲਾਵਾ ਪਾਵਰਬੈਂਕ ਨੂੰ ਮਾਈਕ੍ਰੋ-ਯੂ.ਐੱਸ.ਬੀ. ਰਾਹੀਂ ਵੀ ਚਾਰਜ ਕੀਤਾ ਜਾ ਸਕਦਾ ਹੈ। 

ਇਹ ਪਾਵਰਬੈਂਕ 18 ਵਾਟ ਦੀ ਫਾਸਟ ਚਾਰਜਿੰਗ ਨਾਲ ਆਉਂਦਾ ਹੈ ਅਤੇ ਇਕੱਠੇ ਤਿੰਨ ਡਿਵਾਈਸਿਜ਼ ਨੂੰ ਚਾਰਜ ਕਰ ਸਕਦਾ ਹੈ। ਇਸ ਪਾਵਰਬੈਂਕ ’ਚ ਛੋਟੇ ਗੈਜੇਟ ਨੂੰ ਚਾਰਜ ਕਰਨ ਲਈ ਸਮਾਰਟ ਪਾਵਰਬੈਂਕ ਮੈਨੇਜਮੈਂਟ ਫੀਚਰ ਦਿੱਤਾ ਗਿਆ ਹੈ। ਪਾਵਰ ਬਟਨ ਨੂੰ ਦੋ ਵਾਰ ਦਬਾਉਣ ’ਤੇ ਪਾਵਰਬੈਂਕ ਦੋ ਘੰਟਿਆਂ ਲਈ ਲੋਅ ਪਾਵਰ ਮੋਡ ’ਚ ਚਲਾ ਜਾਂਵੇਗਾ, ਜਿਸ ਤੋਂ ਬਾਅਦ ਤੁਸਂ ਵਾਇਰਲੈੱਸ ਈਅਰਫੋਨ ਆਦਿ ਨੂੰ ਚਾਰਜ ਕਰ ਸਕੋਗੇ। 


Rakesh

Content Editor

Related News