Mi 10 Ultra ਕੱਲ੍ਹ ਹੋ ਸਕਦਾ ਹੈ ਲਾਂਚ, ਲੀਕ ਹੋਏ ਫੀਚਰਜ਼
Monday, Aug 10, 2020 - 01:38 PM (IST)

ਗੈਜੇਟ ਡੈਸਕ– ਸ਼ਾਓਮੀ 11 ਅਗਸਤ ਨੂੰ ਆਪਣੀ 10ਵੀਂ ਐਨੀਵਰਸਰੀ ਮਨਾਉਣ ਜਾ ਰਹੀ ਹੈ। ਇਸ ਮੌਕੇ ਕੰਪਨੀ ਆਪਣੇ ਸਭ ਤੋਂ ਪ੍ਰੀਮੀਅਮ ਅਤੇ ਪਾਵਰਫੁਲ ਸਮਾਰਟਫੋਨ Mi 10 Ultra ਨੂੰ ਲਾਂਚ ਕਰ ਸਕਦੀ ਹੈ। ਲਾਂਚ ਤੋਂ ਪਹਿਲਾਂ ਇਸ ਫੋਨ ਦੇ ਕੈਮਰੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਤੋਂ ਪਤਾ ਚਲਦਾ ਹੈ ਕਿ ਇਸ ਫੋਨ ਨੂੰ ਕੰਪਨੀ ਨਵੇਂ ਕੈਮਰਾ ਸੈੱਟਅਪ ਨਾਲ ਲਿਆਏਗੀ।
ਲੀਕ ਹੋਏ ਫੀਚਰਜ਼
- Mi 10 Ultra ’ਚ 16 ਜੀ.ਬੀ. ਰੈਮ ਮਿਲ ਸਕਦੀ ਹੈ।
- ਇਹ ਫੋਨ ਸਨੈਪਡ੍ਰੈਗਨ 865 ਪ੍ਰੋਸੈਸਰ ਨਾਲ ਲੈਸ ਹੋਵੇਗਾ।
- ਖ਼ਾਸ ਗੱਲ ਇਹ ਹੈ ਕਿ ਇਸ ਦਮਦਾਰ ਫੋਨ ਨੂੰ 120x ਜ਼ੂਮ ਨਾਲ ਲਿਆਇਆ ਜਾਵੇਗਾ।
- ਇਸ ਨੂੰ ਤਿੰਨ ਮਾਡਲਾਂ- 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ, 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਅਤੇ 16 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ’ਚ ਉਪਲੱਬਦ ਕੀਤਾ ਜਾਵੇਗਾ।