Innova Crysta ਨੂੰ ਟੱਕਰ ਦੇਣ ਆਈ ਨਵੀਂ 6-ਸੀਟਰ SUV, ਕੀਮਤ 13.49 ਲੱਖ ਰੁਪਏ

07/13/2020 6:28:23 PM

ਆਟੋ ਡੈਸਕ– ਐੱਮ.ਜੀ. ਮੋਟਰ ਇੰਡੀਆ ਨੇ ਆਪਣੀ 6-ਸੀਟਰ ਐੱਸ.ਯੂ.ਵੀ. ਹੈਕਟਰ ਪਲੱਸ ਲਾਂਚ ਕਰ ਦਿੱਤੀ ਹੈ। ਹੈਕਟਰ ਪਲੱਸ ਚਾਰ ਮਾਡਲਾਂ (Style, Super, Smart ਅਤੇ Sharp) ’ਚ ਬਾਜ਼ਾਰ ’ਚ ਉਤਾਰੀ ਗਈ ਹੈ। ਐੱਮ.ਜੀ. ਹੈਕਟਰ ਪਲੱਸ ਦੀ ਸ਼ੁਰੂਆਤੀ ਕੀਮਤ 13.49 ਲੱਖ ਰੁਪਏ ਹੈ। ਇਹ ਨਵੀਂ ਐੱਸ.ਯੂ.ਵੀ. ਮੂਲ ਰੂਪ ਨਾਲ 5 ਸੀਟਾਂ ਵਾਲੀ ਹੈਕਟਰ ਐੱਸ.ਯੂ.ਵੀ. ਦਾ 6-ਸੀਟਰ ਮਾਡਲ ਹੈ। ਹੈਕਟਰ ਪਲੱਸ ’ਚ ਕੁਝ ਕਾਸਮੈਟਿਕ ਬਲਾਅ ਕੀਤੇ ਗਏ ਹਨ, ਜੋ ਇਸ ਦੀ ਲੁੱਕ ਮੌਜੂਦਾ ਹੈਕਟਰ ਤੋਂ ਅਲੱਗ ਬਣਾਉਂਦੇ ਹਨ। ਐੱਮ.ਜੀ. ਹੈਕਟਰ ਪਲੱਸ ’ਚ ਹੈਕਟਰ ਤੋਂ ਅਲੱਗ ਕ੍ਰੋਮ ਗਰਿੱਲ, ਨਵੇਂ ਐੱਲ.ਈ.ਡੀ. DRL (ਡੇ-ਟਾਈਮ ਰਨਿੰਗ ਲਾਈਟਾਂ), ਨਵੇਂ ਐੱਲ.ਈ.ਡੀ. ਹੈੱਡਲੈਂਪ, ਨਵੇਂ ਡਿਜ਼ਾਇਨ ਦੇ ਰੀਅਰ ਟੇਲਲੈਂਪ, ਫਲੋਟਿੰਗ ਸਿਗਨਲ ਟਰਨ ਇੰਡੀਕੇਟਰਸ, ਸ਼ਾਰਕ ਫਿਨ ਐਂਟੀਨਾ, ਨਵੇਂ ਫਰੰਟ ਅਤੇ ਰੀਅਰ ਬੰਪਰ, ਬੋਲਡ ਵਿਖਣ ਵਾਲੇ ਸਕਿਡ ਪਲੇਟਸ ਅਤੇ ਡਿਊਲ ਟੋਨ ਮਸ਼ੀਨਡ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। 

ਇੰਟੀਰੀਅਰ
ਹੈਕਟਰ ਪਲੱਸ ’ਚ ਤਿੰਨ ਲਾਈਨਾਂ ’ਚ 6-ਸੀਟਾਂ ਹਨ, ਜਿਨ੍ਹਾਂ ’ਚ ਦੂਜੀ ਲਾਈਨ ’ਚ 2 ਕੈਪਟਨ ਸੀਟਾਂ ਹਨ। ਕੈਪਟਰ ਸੀਟਾਂ ਦੇ ਨਾਲ ਸਲਾਈਡ ਅਤੇ ਰੇਕਲਾਈਨ ਫੰਕਸ਼ਨ ਮਿਲਦੇ ਹਨ। ਐੱਸ.ਯੂ.ਵੀ. ’ਚ ਸਮੋਕਡ ਸੀਪੀਆ ਲੈਦਰ ਸੀਟਾਂ, ਲੈਦਰ ਫਿਨਿਸ਼ ਸਟੀਅਰਿੰਗ ਵ੍ਹੀਲ, ਫਰੰਟ ਅਤੇ ਰੀਅਰ ਰੀਡਿੰਗ ਲਾਈਟਾਂ, 8-ਕਲਰ ਐਂਬੀਅੰਟ ਲਾਈਟਿੰਗ ਅਤੇ 7-ਇੰਚ ਮਲਟੀ ਇਨਫਾਰਮੇਸ਼ਨ ਡਿਸਪਲੇਅ ਵਰਗੀਆਂ ਖੂਬੀਆਂ ਹਨ। 

PunjabKesari

ਇੰਜਣ ਦੇ 3 ਆਪਸ਼ਨ
ਹੈਕਟਰ ਪਲੱਸ ਦੇ ਇੰਜਣ 5 ਸੀਟਾਂ ਵਾਲੇ ਹੈਕਟਰ ਐੱਸ.ਯੂ.ਵੀ. ਤੋਂ ਲਏ ਗਏ ਹਨ। ਇਨ੍ਹਾਂ ’ਚ 1.5 ਲੀਟਰ ਪੈਟਰੋਲ, 1.5 ਲੀਟਰ ਪੈਟਰੋਲ ਹਾਈਬ੍ਰਿਡ ਅਤੇ 2 ਲੀਟਰ ਡੀਜ਼ਲ ਇੰਜਣ ਸ਼ਾਮਲ ਹਨ। ਦੋਵੇਂ ਪੈਟਰੋਲ ਇੰਜਣ 143 ਪੀ.ਐੱਸ. ਦੀ ਪਾਵਰ ਅਤੇ 250 ਐੱਨ.ਐੱਮ. ਦਾ ਟਾਰਕ ਪੈਦਾ ਕਰਦੇ ਹਨ। ਡੀਜ਼ਲ ਇੰਜਣ 170 ਪੀ.ਐੱਸ. ਦੀ ਪਾਵਰ ਅਤੇ 350 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਤਿੰਨਾਂ ਇੰਜਣਾਂ ਨਾਲ 6-ਸਪੀਡ ਮੈਨੁਅਲ ਗਿਅਰਬਾਕਸ ਸਟੈਂਡਰਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਿਨ੍ਹਾਂ ਹਾਈਬ੍ਰਿਡ ਵਾਲੇ ਪੈਟਰੋਲ ਇੰਜਣ ਨਾਲ ਡਿਊਲ-ਕਲੱਚ ਆਟੋਮੈਟਿਕ ਗਿਅਰਬਾਕਸ ਦਾ ਵੀ ਆਪਸ਼ਨ ਹੈ। 

PunjabKesari

ਫੀਚਰਜ਼
ਹੈਕਟਰ ਪਲੱਸ 6 ਤਰ੍ਹਾਂ ਨਾਲ ਪਾਵਰ ਅਜਸਟੇਬਲ ਡਰਾਈਵਰ ਸੀਟ, 4 ਤਰ੍ਹਾਂ ਪਾਵਰ ਅਜਸਟੇਬਲ ਕੋ-ਡਰਾਈਵਰ ਸੀਟ, ਪਾਵਰਡ ਟੇਲਗੇਟ ਓਪਨਿੰਗ, ਸਮਾਰਟ ਸਵਾਈਪ ਆਟੋ ਟੇਲਗੇਟ ਓਪਨਿੰਗ, ਹੀਟੇਡ ਆਊਟ ਸਾਈਡ ਰੀਅਰ ਵਿਊ ਮਰਰਸ, ਡਿਊਲ-ਪੈਨ ਪੈਨੋਰਮਿਕ ਸਨਰੂਫ, ਰੇਨ ਸੈਂਸਿੰਗ ਵਾਈਪਰਸ, ਆਟੋ ਹੈੱਡਲੈਂਪਸ, ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਦੇ ਨਾਲ 10.4 ਇੰਚ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ ਇਨਫਿਨਿਟੀ ਪ੍ਰੀਮੀਅਮ ਸਾਊਂਡ ਸਿਸਟਮ ਵਰਗੇ ਫੀਚਰ ਹਨ। ਹੈਕਟਰ ਪਲੱਸ ’ਚ ਵੀ ਐੱਮ.ਜੀ. ਮੋਟਰ ਕੀਅ ਆਈ-ਸਮਾਰਟ ਕੁਨੈਕਟਿਡ ਕਾਰ ਤਕਨੀਕ ਦਿੱਤੀ ਗਈ ਹੈ, ਜਿਸ ਵਿਚ 55 ਨਾਲੋਂ ਜ਼ਿਆਦਾ ਫੀਚਰਜ਼ ਮਿਲਦੇ ਹਨ। 

PunjabKesari

ਸੁਰੱਖਿਆ ਫੀਚਰ
ਨਵੀਂ ਹੈਕਟਰ ਪਲੱਸ ਐੱਸ.ਯੂ.ਵੀ. ’ਚ 6-ਏਅਰਬੈਗ, ਏ.ਬੀ.ਐੱਸ., ਈ.ਬੀ.ਡੀ., ਬ੍ਰੇਕ ਅਸਿਸਟ, ਈ.ਐੱਮ.ਪੀ., ਟ੍ਰੈਕਸ਼ਨ ਕੰਟਰੋਲ ਸਿਸਟਮ, 360 ਡਿਗਰੀ ਪਾਰਕਿੰਗ ਕੈਮਰਾ, ਫਰੰਟ ਅਤੇ ਰੀਅਰ ਪਾਰਕਿੰਗ ਸੈਂਸਰ, ਇਲੈਕਟ੍ਰਿਕ ਪਾਰਕਿੰਗ ਬ੍ਰੇਕ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਅਤੇ ਹਿੱਲ-ਹੋਲਡ ਕੰਟਰੋਲ ਵਰਗੇ ਸੁਰੱਖਿਆ ਫੀਚਰ ਹਨ। 

PunjabKesari

ਸਾਰੇ ਮਾਡਲਾਂ ਦੀਆਂ ਕੀਮਤਾਂ
ਹੈਕਟਰ ਪਲੱਸ ਦੇ ਪੈਟਰੋਲ ਮਾਡਲ ਦੀ ਕੀਮਤ 13.49 ਲੱਖ ਤੋਂ 18.21 ਲੱਖ ਰੁਪਏ ਤਕ ਹੈ। ਉਥੇ ਹੀ ਡੀਜ਼ਲ ਮਾਡਲ ਦੀ ਕੀਮਤ 14.44 ਲੱਖ ਰੁਪਏ ਤੋਂ 18.54 ਲੱਖ ਰੁਪਏ ਤਕ ਹੈ। ਕੰਪਨੀ ਨੇ ਕਿਹਾ ਹੈ ਕਿ ਇਹ ਸਪੈਸ਼ਲ ਇੰਟ੍ਰੋਡਕਟਰੀ ਪਰਾਈਜ਼ ਹੈ, ਜੋ 13 ਅਗਸਤ ਤਕ ਲਈ ਹੈ। 13 ਅਗਸਤ ਤੋਂ ਬਾਅਦ ਇਸ ਦੀ ਕੀਮਤ ’ਚ 50 ਹਜ਼ਾਰ ਰੁਪਏ ਤਕ ਦਾ ਵਾਧਾ ਕੀਤਾ ਜਾਵੇਗਾ। 


Rakesh

Content Editor

Related News