MG ਨੇ ਭਾਰਤ ’ਚ ਲਾਂਚ ਕੀਤੀ Comet EV, ਕੀਮਤ 7.98 ਲੱਖ ਰੁਪਏ ਤੋਂ ਸ਼ੁਰੂ, ਜਾਣੋ ਖ਼ੂਬੀਆਂ

Thursday, Apr 27, 2023 - 07:21 PM (IST)

MG ਨੇ ਭਾਰਤ ’ਚ ਲਾਂਚ ਕੀਤੀ Comet EV, ਕੀਮਤ 7.98 ਲੱਖ ਰੁਪਏ ਤੋਂ ਸ਼ੁਰੂ, ਜਾਣੋ ਖ਼ੂਬੀਆਂ

ਆਟੋ ਡੈਸਕ– ਐੱਮ. ਜੀ. ਮੋਟਰਸ ਨੇ ਭਾਰਤੀ ਬਾਜ਼ਾਰ ’ਚ ਕਾਮੇਟ ਈ. ਵੀ. ਨੂੰ ਲਾਂਚ ਕਰ ਦਿੱਤਾ ਹੈ। ਇਸ ਦਾ ਇੰਟ੍ਰੋਡਕਟਰੀ ਪ੍ਰਾਈਸ (ਸ਼ੁਰੂਆਤੀ ਕੀਮਤ) 7.98 ਲੱਖ ਰੁਪਏ ਹੈ। ਆਉਣ ਵਾਲੇ ਦਿਨਾਂ ’ਚ ਇਸ ਦੇ ਹੋਰ ਵੇਰੀਐਂਟਸ ਦੇ ਪ੍ਰਾਈਸ ਦਾ ਖੁਲਾਸਾ ਵੀ ਕਰ ਦਿੱਤਾ ਜਾਏਗਾ। 15 ਮਈ ਤੋਂ ਇਸ ਦੀ ਬੁਕਿੰਗ ਸ਼ੁਰੂ ਹੋਵੇਗੀ ਅਤੇ ਮਹੀਨੇ ਦੇ ਅਖੀਰ ਤੱਕ ਡਲਿਵਰੀ ਵੀ ਸ਼ੁਰੂ ਕਰ ਦਿੱਤੀ ਜਾਏਗੀ।

ਐੱਮ. ਜੀ. ਕਾਮੇਟ ਈ. ਵੀ. 17.3 ਕੇ. ਡਬਲਯੂ. ਐੱਚ. ਦੇ ਬੈਟਰੀ ਪੈਕ ਨਾਲ ਸੰਚਾਲਿਤ ਹੋਵੇਗੀ। ਸਿੰਗਲ ਚਾਰਜ ’ਤੇ ਇਹ 230 ਕਿਲੋਮੀਟਰ ਦੀ ਰੇਂਜ ਦੇਣ ’ਚ ਸਮਰੱਥ ਹੋਵੇਗੀ। ਇਸ ਬੈਟਰੀ ਨਾਲ 42 ਬੀ. ਐੱਚ. ਪੀ. ਦੀ ਪਾਵਰ ਅਤੇ 110 ਐੱਨ. ਐੱਮ. ਦਾ ਟਾਰਕ ਮਿਲੇਗਾ। ਇਸ ਨੂੰ 3.3 ਕਿਲੋਵਾਟ ਚਾਰਜਰ ਨਾਲ 7 ਘੰਟਿਆਂ ’ਚ ਫੁੱਲ ਚਾਰਜ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ– ਮਾਰੂਤੀ ਸੁਜ਼ੂਕੀ ਨੇ ਘਰੇਲੂ ਬਾਜ਼ਾਰ ’ਚ ਨਵੀਂ SUV ‘ਫ੍ਰੋਂਕਸ’ ਉਤਾਰੀ, ਕੀਮਤ 7.46 ਲੱਖ ਰੁਪਏ ਤੋਂ ਸ਼ੁਰੂ

PunjabKesari

ਇਹ ਵੀ ਪੜ੍ਹੋ– ਮਾਰੂਤੀ ਸੁਜ਼ੂਕੀ ਵਾਪਸ ਮੰਗਵਾਈਆਂ ਬਲੈਨੋ ਦੀਆਂ 7,213 ਕਾਰਾਂ, ਇਸ ਖ਼ਰਾਬੀ ਦੇ ਚਲਦੇ ਕੰਪਨੀ ਲਿਆ ਫੈਸਲਾ

ਕਾਮੇਟ ਈ. ਵੀ. ਦਾ ਐਕਸਟੀਰੀਅਰ ਵੂਲਿੰਗ ਏਅਰ ਈ. ਵੀ. ’ਤੇ ਆਧਾਰਿਤ ਹੈ। ਇਸ ਨੂੰ ਬਾਕਸੀ ਡਿਜਾਈਨ ਦਿੱਤਾ ਗਿਆ ਹੈ। ਕੈਬਿਨ ’ਚ 10.25 ਇੰਚ ਦੀਆਂ ਦੋ ਸਕ੍ਰੀਨ ਦਿੱਤੀਆਂ ਗਈਆਂ ਹਨ, ਪਿਹੀਲ ਇੰਫੋਟੇਨਮੈਂਟ ਸਿਸਟਮ ਲਈ ਅਤੇ ਦੂਜੀ ਆਲ ਡਿਜ਼ੀਟਲ ਡਰਾਈਵਰ ਡਿਸਪਲੇ ਲਈ। ਸੁਰੱਖਿਆ ਲਈ ਏ. ਬੀ. ਐੱਸ., ਈ. ਬੀ. ਡੀ., ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ, ਰਿਵਰਸ ਕੈਮਰਾ ਤੇ ਸੈਂਸਰ ਦੇ ਨਾਲ-ਨਾਲ ਡੁਅਰ ਫਰੰਟ ਏਅਰਬੈਗ ਦਿੱਤੇ ਗਏ ਹਨ। ਕੀਮਤ ਦੇ ਹਿਸਾਬ ਨਾਲ ਐੱਮ. ਜੀ. ਕਾਮੇਟ ਈ. ਵੀ. ਦਾ ਮੁਕਾਬਲਾ ਟਾਟਾ ਟਿਆਗੋ ਈ. ਵੀ. ਅਤੇ ਸਿਟ੍ਰੋਅਨ ਈ. ਸੀ. 3 ਤੋਂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ– ਚੋਰਾਂ ਨੇ ਐਪਲ ਸਟੋਰ 'ਚੋਂ ਫ਼ਿਲਮੀ ਅੰਦਾਜ਼ 'ਚ ਉਡਾਏ 4 ਕਰੋੜ ਦੇ ਆਈਫੋਨ, ਪੁਲਸ ਵੀ ਹੈਰਾਨ

PunjabKesari

ਇਹ ਵੀ ਪੜ੍ਹੋ– ਹੁਣ iPhone ਨੂੰ ਵਿੰਡੋਜ਼ PC ਨਾਲ ਵੀ ਕਰ ਸਕੋਗੇ ਕੁਨੈਕਟ, ਮਾਈਕ੍ਰੋਸਾਫਟ ਨੇ ਲਾਂਚ ਕੀਤਾ ਨਵਾਂ iOS ਐਪ

ਡਰਾਈਵਿੰਗ ਦਾ ਤਜ਼ਰਬਾ

ਹਾਲ ਹੀ ’ਚ ਸਾਨੂੰ ਇਸ ਗੱਡੀ ਨੂੰ ਦਿੱਲੀ ’ਚ ਚਲਾਉਣ ਦਾ ਮੌਕਾ ਮਿਲਿਆ। ਦਿੱਲੀ ਵਰਗੇ ਸ਼ਹਿਰ ’ਚ ਜਿੱਥੇ ਅਕਸਰ ਹੀ ਟ੍ਰੈਫਿਕ ਦੀ ਸਮੱਸਿਆ ਰਹਿੰਦੀ ਹੈ, ’ਚ ਵੀ ਕਾਫੀ ਚੰਗਾ ਨਤੀਜਾ ਦਿੱਤਾ। ਐੱਮ. ਜੀ. ਵਲੋਂ ਇਸ ਗੱਡੀ ਨੂੰ ਕੰਪੈਕਟ ਤੌਰ ’ਤੇ ਇਸ ਲਈ ਡਿਜਾਈਨ ਕੀਤਾ ਗਿਆ ਹੈ ਤਾਂ ਕਿ ਛੋਟੇ ਸ਼ਹਿਰਾਂ ਅਤੇ ਤੰਗ ਬਾਜ਼ਾਰਾਂ ’ਚ ਇਸ ਨੂੰ ਆਸਾਨੀ ਨਾਲ ਚਲਾਇਆ ਜਾ ਸਕੇ। ਚੱਲਣ ’ਚ ਇਹ ਗੱਡੀ ਕਾਫੀ ਚੰਗੀ ਹੈ। ਐੱਮ. ਜੀ. ਦੀ ਇਸ ਗੱਡੀ ਨੂੰ ਸਿਰਫ ਸ਼ਹਿਰ ’ਚ ਚਲਾਉਣ ਲਈ ਡਿਜਾਈਨ ਕੀਤਾ ਗਿਆ ਹੈ।

ਉੱਥੇ ਹੀ ਦੂਜੀਆਂ ਇਲੈਕਟ੍ਰਿਕ ਗੱਡੀਆਂ ਦੀ ਤੁਲਣਾ ’ਚ ਇਸ ਦਾ ਇੰਟੀਰੀਅਰ ਕਾਫੀ ਚੰਗਾ ਅਤੇ ਪ੍ਰੀਮੀਅਮ ਹੈ। ਪ੍ਰੀਮੀਅਮ ਇਸ ਲਈ ਕਿਉਂਕਿ ਇੰਨੀ ਛੋਟੀ ਗੱਡੀ ’ਚ ਵੱਡੀ ਸਕ੍ਰੀਨ ਅਤੇ ਡਿਜੀਟਲ ਇੰਸਟਰੂਮੈਂਟ ਕਲਸਟਰ ਦੇਣਾ ਵੱਡੀ ਗੱਲ ਹੈ। ਇਸ ਗੱਡੀ ਨੂੰ ਚਲਾਉਣ ਤੋਂ ਬਾਅਦ ਇਕ ਗੱਲ ਸਮਝ ਆਈ ਹੈ ਕਿ ਇਹ ਗੱਡੀ ਭਾਰਤੀ ਬਾਜ਼ਾਰ ’ਚ ਚੰਗੀ ਪਕੜ ਬਣਾਏਗੀ। ਇਸੇ ਦੇ ਨਾਲ ਮਾਰਕੀਟ ’ਚ ਸਮਾਲ ਈ. ਵੀ. ਸੈਗਮੈਂਟ ਦੀ ਸ਼ੁਰੂਆਤ ਵੀ ਹੋਵੇਗੀ।

ਇਹ ਵੀ ਪੜ੍ਹੋ– ਪਿਆਰ 'ਚ ਮਿਲਿਆ ਧੋਖਾ ਤਾਂ ਕੁੜੀ ਨੇ ਇੰਝ ਲਿਆ ਆਪਣੇ ਪ੍ਰੇਮੀ ਤੋਂ ਬਦਲਾ, ਕਹਾਣੀ ਜਾਣ ਕੇ ਉੱਡ ਜਾਣਗੇ ਹੋਸ਼


author

Rakesh

Content Editor

Related News