6.6 ਸੈਕਿੰਡ ''ਚ 100 ਕਿ. ਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੇਗੀ Mercedes ਦੀ ਨਵੀਂ ਕਾਰ

Wednesday, Mar 01, 2017 - 11:04 AM (IST)

6.6 ਸੈਕਿੰਡ ''ਚ 100 ਕਿ. ਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੇਗੀ Mercedes ਦੀ ਨਵੀਂ ਕਾਰ

ਜਲੰਧਰ: ਲਗਜ਼ਰੀ ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਰਸਡੀਜ਼ ਬੈਂਜ ਇੰਡਿਆ ਨੇ ਅੱਜ ਭਾਰਤੀ ਬਾਜ਼ਾਰ ''ਚ ਆਪਣੇ ਦੇਸ਼ ਨਿਰਮਿਤ ਲਗਜ਼ਰੀ ਬਿਜਨੈੱਸ ਸੇਡਾਨ ਸੈਗਮੇਂਟ ਨੂੰ ਪੁਨਪਰਿਭਾਸ਼ਤ ਕਰਦੇ ਹੋਏ ਵੱਡੀ ਵ੍ਹੀਲ ਬੇਸ ਵਾਲੀ ਪਹਿਲੀ ਨਵੀਂ ਈ- ਕਲਾਸ ਕਾਰ ਪੇਸ਼ ਦੀ ਜਿਸ ਦੀ ਮੁੰਬਈ ''ਚ ਐਕਸ ਸ਼ੋਰੂਮ ਕੀਮਤ 69.47 ਲੱਖ ਰੁਪਏ ਤੱਕ ਹੈ।

 

ਕੰਪਨੀ ਦੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰੋਲੈਂਡ ਫੋਲਗਰ ਨੇ ਇੱਥੇ ਇਸ ਕਾਰ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਭਾਰਤ ਵਿਚ ਅਤੇ ਭਾਰਤ ਲਈ ਨਿਰਮਿਤ ਨਵੀਂ ਲਾਂਗ ਵ੍ਹੀਲ ਬੇਸ (ਐੱਲ. ਡਬਲੂਯੂ) ਰਾਈਟ ਹੈਂਡ ਡਰਾਈਵ ਈ-ਕਲਾਸ ਮਰਸਿਡੀਜ਼-ਬੇਂਜ ਨਾਲ ਇਹ ਪਹਿਲਾ ਖਾਸ ਉੁਤਪਾਦ ਹੈ ਜਿਸ ''ਚ ਅਤਿਆਧੁਨਕ ਤਕਨੀਕੀ ਨਾਲ ਹੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਗਿਆ ਹੈ।

 

ਉਨ੍ਹਾਂ ਨੇ ਕਿਹਾ ਕਿ ਈ ਕਲਾਸ 200 ਅਤੇ ਈ ਕਲਾਸ 350 ਨੂੰ ਵੱਡੇ ਵ੍ਹੀਲ ਬੇਸ ''ਚ ਪੇਸ਼ ਕੀਤਾ ਗਿਆ ਹੈ । ਈ-ਕਲਾਸ ਸੇਡਾਨ ਭਾਰਤ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਲਗਜਰੀ ਐਕਜੀਕਿਊਟਿਵ ਸੇਡਾਨ ਹੈ। ਇਸ ''ਚ ਅਜੇ ਤੱਕ ਭਾਰਤ ਵਿੱਚ ਵਿਕੀ ਮਰਸਿਡੀਜ਼ ਬੈਂਜ ਦੀ ਕੁੱਲ ਕਾਰਾਂ ਦਾ ਲਗਭਗ 34 ਫ਼ੀਸਦੀ ਤੋਂ ਜ਼ਿਆਦਾ ਯੋਗਦਾਨ ਸ਼ਾਮਿਲ ਹੈ ਉਨ੍ਹਾਂ ਨੇ ਕਿਹਾ ਕਿ ਨਵੀਂ ਈ-ਕਲਾਸ ਦਾ ਵੱਡਾ ਵ੍ਹੀਲਬੇਸ ਵਰਜਨ ਲੋਕਲ ਪੱਧਰ ''ਤੇ ਬਣਾਈ ਗਈ ਪਹਿਲੀ ਨਿਊ ਜਨਰੇਸ਼ਨ ਕਾਰ ਹੋਵੇਗੀ। ਭਾਰਤ ਇਕਮਾਤਰ ਦੇਸ਼ ਹੈ ਜਿੱਥੇ ''ਲਾਂਗਵ੍ਹੀਲਬੇਸ'' ਨਵੀਂ ਈ- ਕਲਾਸ ਦੇ ਆਰ. ਐੱਚ. ਡੀ ਵਰਜਨ ਨੂੰ ਲਾਂਚ ਕੀਤਾ ਜਾ ਰਿਹਾ ਹੈ। ਨਵੀਂ ਈ-ਕਲਾਸ ਦੇ ਵਿਕਾਸ ''ਚ 48 ਮਹੀਨੇ ਲਗੇ ਹੈ।

 

ਉਨ੍ਹਾਂ ਨੇ ਕਿਹਾ ਕਿ ਈ 350 ਡੀ ''ਚ 2987 ਸੀ. ਸੀ ਵੀ6 ਡੀਜ਼ਲ ਇੰਜਣ ਹੈ ਜੋ ਸਿਰਫ 6.6 ਸੈਕਿੰਡ ''ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜਨ ''ਚ ਸਮਰਥ ਹੈ। ਈ-ਕਲਾਸ ''ਚ ਪਹਿਲੀ ਵਾਰ ਏਅਰ ਬਾਡੀ ਕੰਟਰੋਲ, ਸ਼ਾਫਰ ਪੈਕੇਜ, 37 ਡਿਗਰੀ ਰਿਕਲਾਇਨਰ ਰਿਅਰ ਸੀਟ, 9ਜੀ-ਟਰਾਨਿਕ ਟਰਾਂਸਮਿਸ਼ਨ, ਬਰਮੇਸਟਰ ਸਰਾਊਂਡ ਸਾਊਂਡ ਸਿਸਟਮ, ਪਾਰਕਿੰਗ ਪਾਇਲਟ ਅਤੇ ਨੈਕਸਟ ਜਨਰੇਸ਼ਨ ਦੀ 12.3 ਇੰਚ ਦੀ ਸਕ੍ਰੀਨ ਸਟੈਂਡਰਡ ਤੌਰ ''ਤੇ ਦਿੱਤੀ ਗਈ ਹੈ। ਮਰਸਿਡੀਜ਼ ਬੈਂਜ ਈ 200 ਦੀ ਮੁੰਬਈ ''ਚ ਐਕਸ ਸ਼ੋਰੂਮ ਕੀਮਤ 56.15 ਲੱਖ ਰੁਪਏ ਅਤੇ ਈ 350 ਡੀ ਦੀ ਕੀਮਤ 69.47 ਲੱਖ ਰੁਪਏ ਹੈ।


Related News