Mercedes ਭਾਰਤ ''ਚ ਬਣੇ ਮਾਡਲਾਂ ਦੇ ਮੁੱਲ 7 ਲੱਖ ਤੱਕ ਘਟਾਏਗੀ

05/26/2017 11:40:49 AM

ਜਲੰਧਰ- ਜਰਮਨ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸਿਡੀਜ਼ ਬੈਂਜ਼ 1 ਜੁਲਾਈ ਤੋਂ ਸੰਭਵ ਹੈ ਕਿ ਲਾਗੂ ਹੋ ਰਹੀ ਜੀ. ਐੱਸ. ਟੀ. ਵਿਵਸਥਾ ਦੇ ਤਹਿਤ ਨਵੀਂ ਟੈਕਸ ਦਰ ਦਾ ਲਾਭ ਗਾਹਕਾਂ ਤੱਕ ਪਹੁੰਚਾਉਣ ਲਈ ਭਾਰਤ ''ਚ ਬਣਨ ਵਾਲੇ ਆਪਣੇ ਵਾਹਨਾਂ ਦੇ ਮੁੱਲ 7 ਲੱਖ ਰੁਪਏ ਤੱਕ ਘਟਾ ਰਹੀ ਹੈ।  ਕੰਪਨੀ ਨੇ ਕਿਹਾ ਕਿ ਨਵੇਂ ਮੁੱਲ ਕੱਲ ਤੋਂ ਲਾਗੂ ਹੋਣਗੇ ਅਤੇ ਮਈ ਮਹੀਨੇ ਦੇ ਬਾਕੀ ਦਿਨਾਂ ਤੇ ਪੂਰੇ ਜੂਨ ''ਚ ਲਾਗੂ ਰਹਿਣਗੇ ਪਰ ਜੇਕਰ ਜੀ. ਐੱਸ. ਟੀ. ਟਾਲ ਦਿੱਤਾ ਜਾਂਦਾ ਹੈ ਤਾਂ ਉਹ ਇਸ ਵਿਵਸਥਾ ਦੇ ਲਾਗੂ ਹੋਣ ਤੱਕ ਪੁਰਾਣੀਆਂ ਕੀਮਤਾਂ ''ਤੇ ਪਰਤ ਆਵੇਗੀ। ਇਸ ਫੈਸਲੇ ''ਤੇ ਮਰਸਿਡੀਜ਼ ਬੈਂਜ਼ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਰੋਲਾਂਡ ਫੋਲਜ਼ਰ ਨੇ ਕਿਹਾ, ''''ਹੁਣ ਸਹੀ ''ਚ ਇਹ ਤਾਰਕਿਕ ਨਜ਼ਰ ਆਉਂਦਾ ਹੈ ਕਿ ਸਰਕਾਰ 1 ਜੁਲਾਈ ਤੋਂ ਜੀ. ਐੱਸ. ਟੀ. ਲਾਗੂ ਕਰਨ ਦੇ ਆਪਣੇ ਫੈਸਲੇ ''ਤੇ ਡਟੀ ਰਹੇਗੀ।

 

ਇਹ ਹਨ ਮਰਸਿਡੀਜ਼  ਦੇ ਮੌਜੂਦਾ ਮਾਡਲ :
ਇਸ ਸਮੇਂ ਮਰਸਿਡੀਜ਼ ਬੈਂਜ਼ ਇੰਡੀਆ ਦੇ ਭਾਰਤ ''ਚ 9 ਮਾਡਲਸ ਮੌਜੂਦ ਹਨ। ਇਨ੍ਹਾਂ ''ਚ CLA ਸੇਡਾਨ, ਐੱਸ. ਯੂ. ਵੀ 7L1, GLC, GLC ਅਤੇ GLS, ਲਗ‍ਜ਼ਰੀ ਸੇਡਾਨ C-Class, E- Class, S-Class ਅਤੇ ਮੇਬੈਕ S 500 ਸ਼ਾਮਿਲ ਹਨ।  ਇਸ ਕਾਰਾਂ ਦੀ ਕੀਮਤ 32 ਲੱਖ ਰੁਪਏ ਤੋਂ ਲੈ ਕੇ 1.87 ਕਰੋੜ ਰੁਪਏ (ਐਕਸ ਸ਼ੋਰੂਮ ਦਿੱਲੀ) ਤੱਕ ਹੈ। ਇਨ੍ਹਾਂ ''ਚ ਸਭ ਤੋਂ ਘੱਟ CLA ਸੇਡਾਨ ਦੀ ਕੀਮਤ 1.4 ਲੱਖ ਰੁਪਏ ਅਤੇ ਸਭ ਤੋਂ ਜ਼ਿਆਦਾ ਮੇਬੈਕ S 500 ਦੀ ਕੀਮਤ ''ਚ 7 ਲੱਖ ਰੁਪਏ ਤੱਕ ਦੀ ਕਟੌਤੀ ਕੀਤੀ ਹੈ।


Related News