ਮਰਸਡੀਜ਼ ਨੇ ਭਾਰਤ ’ਚ ਲਾਂਚ ਕੀਤੀ ਨਵੀਂ SUV, ਕੀਮਤ 52.75 ਲੱਖ ਰੁਪਏ

12/04/2019 3:27:17 PM

ਆਟੋ ਡੈਸਕ– ਮਰਸਡੀਜ਼ ਬੈਂਜ਼ ਨੇ ਮੰਗਲਵਾਰ ਨੂੰ ਭਾਰਤ ’ਚ GLC SUV ਦਾ ਫੇਸਲਿਫਟ ਮਾਡਲ ਲਾਂਚ ਕਰ ਦਿੱਤਾ ਹੈ। ਇਸ ਦੀ ਐਕਸ ਸ਼ੋਅਰੂਮ ਕੀਮਤ 52.75 ਲੱਖ ਰੁਪਏ ਤੋਂ 57.75 ਲੱਖ ਰੁਪਏ ਦੇ ਵਿਚਕਾਰ ਹੈ। Mercedes-Benz GLC SUV ਦੇ ਫੇਸਲਿਫਟ ਮਾਡਲ ਦੀ ਸਟਾਈਲਿੰਗ ’ਚ ਹਲਕੇ ਬਦਲਾਅ ਕੀਤੇ ਗਏ ਹਨ। ਇਸ ਤੋਂ ਇਲਾਵਾ ਇਸ ਵਿਚ BS-6 ਕੰਪਲਾਇੰਟ ਪੈਟਰੋਲ ਅਤੇ ਡੀਜ਼ਲ ਇੰਜਣ ਦਿੱਤੇ ਗਏ ਹਨ। 

ਮਰਸਡੀਜ਼ ਬੈਂਜ ਜੀ.ਐੱਲ.ਸੀ. ਫੇਸਲਿਫਟ ’ਚ ਹੈੱਡਲੈਂਪ ਅਤੇ ਟੇਲਲੈਂਪ ਦੇ ਡਿਜ਼ਾਈਨ ’ਚ ਬਦਲਾਅ ਹੋਏ ਹਨ। ਐੱਸ.ਯੂ.ਵੀ. ’ਚ ਨਵੀਂ ਲੁੱਕ ਦੀ ਗਰਿੱਲ ਅਤੇ ਨਵੇਂ ਸਟਾਈਲ ਦੇ ਫਰੰਟ ਅਤੇ ਰੀਅਰ ਬੰਪਰ ਹਨ। ਇਨ੍ਹਾਂ ਬਦਲਾਵਾਂ ਦੇ ਚੱਲਦੇ ਇਹ ਕੁਝ ਹੱਦ ਤਕ ਕੰਪਨੀ ਦੀ ਲੇਟੈਸਟ ਜਨਰੇਸ਼ਨ ਜੀ.ਐੱਲ.ਈ. ਅਤੇ ਨਵੀਂ ਜੀ.ਐੱਲ.ਐੱਸ. ਐੱਸ.ਯੂ.ਵੀ. ਵਰਗੀਆਂ ਨਵੀਆਂ ਐੱਸ.ਯੂ.ਵੀਜ਼ ਦੀ ਤਰ੍ਹਾਂ ਦਿਸਦੀ ਹੈ। 

PunjabKesari

ਕੈਬਿਨ ਦੀ ਗੱਲ ਕਰੀਏ ਤਾਂ ਜੀ.ਐੱਲ.ਸੀ. ਫੇਸਲਿਫਟ ’ਚ 10.25-ਇੰਚ ਦੀ ਟੱਚਸਕਰੀਨ ਦਿੱਤੀ ਗਈ ਹੈ, ਜੋ ਮਰਸਡੀਜ਼ ਦੇ MBUX ਇੰਫੋਟੇਨਮੈਂਟ ਸਿਸਟਮ ਦੇ ਲੇਟੈਸਟ ਵਰਜ਼ਨ ਦੇ ਨਾਲ ਆਉਂਦੀ ਹੈ। ਨਵੇਂ MBUX ’ਚ ‘Hey Mercedes’ ਵਾਇਸ ਕਮਾਂਡ ਇੰਟਰਫੇਸ ਅਤੇ ਇਕ ਵੱਡਾ ਸੈਂਟਰਲ ਟੱਚਪੈਡ ਮਿਲਦਾ ਹੈ। ਇਹ ਫੀਚਰ ਜੀ.ਐੱਲ.ਸੀ. ਰੇਂਜ ਦੀ ਐੱਸ.ਯੂ.ਵੀ. ’ਚ ਪਹਿਲੀ ਵਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜੀ.ਐੱਲ.ਸੀ. ਫੇਸਲਿਫਟ ’ਚ ਫੁੱਲ ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ ਅਪਡੇਟਿਡ ਟੈਕਸਚਰ ਦਿੱਤੇ ਗਏ ਹਨ। 

PunjabKesari

ਪਾਵਰ
ਜੀ.ਐੱਲ.ਸੀ. ਫੇਸਲਿਫਟ ’ਚ 2.0-ਲੀਟਰ ਟਰਬੋ-ਪੈਟਰੋਲ ਇੰਜਣ ਹੈ, ਜੋ 197hp ਦੀ ਪਾਵਰ ਅਤੇ 300Nm ਦਾ ਟਾਰਕ ਪੈਦਾ ਕਰਦਾ ਹੈ। ਐੱਸ.ਯੂ.ਵੀ. ਦਾ ਡੀਜ਼ਲ ਇੰਜਣ ਵੀ 2.0-ਲੀਟਰ ਦਾ ਹੈ, ਜੋ 190hp ਦੀ ਪਾਵਰ ਅਤੇ 400Nm ਦਾ ਟਾਰਕ ਪੈਦਾ ਕਰਦਾ ਹੈ। ਜੀ.ਐੱਲ.ਸੀ. ਫੇਸਲਿਫਟ ਦੇ ਦੋਵੇਂ ਇੰਜਣ BS-6 ਕੰਪਲਾਇੰਟ ਹਨ।


Related News