ਮਰਸਿਡੀਜ਼-ਬੈਂਜ਼ ਨੇ ਭਾਰਤੀ ਬਾਜ਼ਾਰ ’ਚ GLB, EQB ਮਾਡਲ ਉਤਾਰੇ, ਕੀਮਤ 63.8-74.5 ਲੱਖ ਰੁਪਏ

Saturday, Dec 03, 2022 - 11:21 AM (IST)

ਮਰਸਿਡੀਜ਼-ਬੈਂਜ਼ ਨੇ ਭਾਰਤੀ ਬਾਜ਼ਾਰ ’ਚ GLB, EQB ਮਾਡਲ ਉਤਾਰੇ, ਕੀਮਤ 63.8-74.5 ਲੱਖ ਰੁਪਏ

ਆਟੋ ਡੈਸਕ– ਲਗਜ਼ਰੀ ਕਾਰ ਕੰਪਨੀ ਮਰਸਿਡੀਜ਼-ਬੈਂਜ਼ ਇੰਡੀਆ ਨੇ ਅੱਜ ਦੇਸ਼ ’ਚ 2 ਸੈਵਨ ਸੀਟਰ ਸਪੋਰਟਸ ਯੂਟੀਲਿਟੀ ਵਾਹਨ (ਐੱਸ. ਯੂ. ਵੀ.)-ਜੀ. ਐੱਲ. ਬੀ. ਅਤੇ ਈ. ਕਿਊ. ਬੀ. ਪੇਸ਼ ਕੀਤੇ ਹਨ। ਇਨ੍ਹਾਂ ਵਾਹਨਾਂ ਦੀ ਸ਼ੋਅਰੂਮ ਕੀਮਤ 63.8 ਲੱਖ ਤੋਂ 74.5 ਲੱਖ ਰੁਪਏ ਦੇ ਦਰਮਿਆਨ ਹੈ।

ਜੀ. ਬੀ. ਐੱਲ. ਚੇਨ ਦੇ ਤਿੰਨ ਟ੍ਰਿਮ ਦੀਆਂ ਕੀਮਤਾਂ ਕ੍ਰਮਵਾਰ :63.8 ਲੱਖ, 66.8 ਲੱਖ ਅਤੇ 69.8 ਲੱਖ ਰੁਪਏ ਹੈ। ਉੱਥੇ ਹੀ ਪੂਰਨ ਇਲੈਕਟ੍ਰਿਕ ਈ. ਕਿਊ. ਬੀ. 300 4ਮੈਟਿਕ ਦੀ ਕੀਮਤ 74.5 ਲੱਖ ਰੁਪਏ ਹੈ। ਮਰਸਿਡੀਜ਼-ਬੈਂਜ਼ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਮਾਰਟਿਨ ਸ਼ਵੇਂਕ ਨੇ ਕਿਹਾ ਕਿ ਇਹ ਦੋਵੇਂ ਐੱਸ. ਯੂ. ਵੀ. ਵੱਡੇ ਪਰਿਵਾਰਾਂ ਲਈ ਬਿਹਤਰ ਹਨ। ਕੰਪਨੀ ਪਹਿਲੀ ਵਾਰ ਆਪਣੇ ਗਾਹਕਾਂ ਲਈ 3 ਵਰਜ਼ਨ-ਪੈਟਰੋਲ, ਡੀਜ਼ਲ ਅਤੇ ਇਲੈਕਟ੍ਰਿਕ ਨੂੰ ਇਕੱਠੇ ਪੇਸ਼ ਕਰ ਰਹੀ ਹੈ। ਪੁਣੇ ਸਥਿਤ ਕੰਪਨੀ ਨੇ ਕਿਹਾ ਕਿ ਉਸ ਦੇ ਦੇਸ਼ ਭਰ ’ਚ 30 ਤੇਜ਼ੀ ਨਾਲ ਚਾਰਜ ਕਰਨ ਵਾਲੇ ਚਾਰਜਰ ਸਥਾਪਿਤ ਹਨ ਅਤੇ ਇਸ ਮਹੀਨੇ ਦੇ ਅਖੀਰ ’ਚ ਇਨ੍ਹਾਂ ਦੀ ਗਿਣਤੀ ’ਚ 10 ਦਾ ਹੋਰ ਵਾਧਾ ਹੋਵੇਗਾ।


author

Rakesh

Content Editor

Related News