ਆ ਗਈ Mercedes ਦੀ ਇੱਕੋ ਥਾਂ 360 ਡਿਗਰੀ ਘੁੰਮਣ ਵਾਲੀ ਧਾਕੜ E-SUV, ਬਾਕੀ ਫੀਚਰਜ਼ ਵੀ ਕਰਨਗੇ ਹੈਰਾਨ

Thursday, Jan 09, 2025 - 09:32 PM (IST)

ਆ ਗਈ Mercedes ਦੀ ਇੱਕੋ ਥਾਂ 360 ਡਿਗਰੀ ਘੁੰਮਣ ਵਾਲੀ ਧਾਕੜ E-SUV, ਬਾਕੀ ਫੀਚਰਜ਼ ਵੀ ਕਰਨਗੇ ਹੈਰਾਨ

ਆਟੋ ਡੈਸਕ- ਜਰਮਨੀ ਦੀ ਪ੍ਰਮੁੱਖ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸੀਡੀਜ਼-ਬੈਂਜ਼ ਨੇ ਵੀਰਵਾਰ ਨੂੰ ਨਵੀਂ ਇਲੈਕਟ੍ਰਿਕ ਜੀ-ਕਲਾਸ (ਜੀ 580) ਲਾਂਚ ਕਰਕੇ ਭਾਰਤੀ ਬਾਜ਼ਾਰ ਵਿੱਚ ਆਪਣੀ ਈਵੀ ਰੇਂਜ ਦਾ ਵਿਸਥਾਰ ਕੀਤਾ। ਇਸ ਇਲੈਕਟ੍ਰਿਕ SUV ਦੀ ਸ਼ੁਰੂਆਤੀ ਕੀਮਤ 3 ਕਰੋੜ ਰੁਪਏ (ਐਕਸ-ਸ਼ੋਰੂਮ) ਹੈ। ਇਹ ਇੱਕ ਪੂਰੀ ਤਰ੍ਹਾਂ ਲੋਡ ਕੀਤੀ ਇਲੈਕਟ੍ਰਿਕ SUV ਹੈ। ਕੰਪਨੀ ਨੇ ਕਾਰ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਇਸਨੂੰ ਅਗਲੇ ਹਫ਼ਤੇ ਇੰਡੀਆ ਮੋਬਿਲਿਟੀ ਗਲੋਬਲ ਐਕਸਪੋ ਦੌਰਾਨ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।

ਨਵੀਂ G-Class ਇਲੈਕਟ੍ਰਿਕ

ਇਸਦਾ ਬਾਕਸੀ ਸਿਲੂਏਟ ਜੀ-ਕਲਾਸ ਵਰਗਾ ਹੈ। EQ ਬੈਜ ਤੋਂ ਇਲਾਵਾ, ਥੋੜ੍ਹਾ ਜਿਹਾ ਉੱਚਾ ਹੁੱਡ ਜਿਸ ਵਿੱਚ ਏਅਰ ਕਰਟਨ ਹੈ, ਇਸਨੂੰ ਵੱਖਰਾ ਬਣਾਉਂਦਾ ਹੈ। ਛੱਤ ਦੇ ਅਗਲੇ ਹਿੱਸੇ 'ਤੇ ਇੱਕ ਨਵਾਂ ਏ-ਪਿਲਰ ਡਿਜ਼ਾਈਨ ਅਤੇ ਇੱਕ ਸਪੋਇਲਰ ਲਿਪ ਹੈ। ਰੀਅਰ ਵ੍ਹੀਲ-ਆਰਚ ਫਲੇਅਰਜ਼ ਵਿੱਚ ਵੀ ਏਅਰ ਕਰਟਨ ਹੁੰਦੇ ਹਨ। ਕੰਪਨੀ ਨੇ ਇਹ ਏਅਰੋਡਾਇਨਾਮਿਕਸ ਅਤੇ ਕੈਬਿਨ ਸ਼ੋਰ ਨੂੰ ਘਟਾਉਣ ਲਈ ਕੀਤਾ ਹੈ।

ਕੈਬਿਨ

ਐੱਸ.ਯੂ.ਵੀ. ਦਾ ਕੈਬਿਨ ਕਾਫੀ ਹੱਦ ਤਕ ਜੀ-ਕਲਾਸ ਵਰਗਾ ਹੀ ਹੈ। ਹਾਲਾਂਕਿ ਬਤੌਲ ਇਲੈਕਟ੍ਰਿਕ ਐੱਸ.ਯੂ.ਵੀ. ਇਸ ਵਿਚ ਕੁਝ ਸਵਿੱਚਿਜ਼ ਆਦਿ 'ਚ ਬਦਲਾਅ ਜ਼ਰੂਰ ਦੇਖਣ ਨੂੰ ਮਿਲਦੇ ਹਨ। ਇਸ ਵਿਚ ਮਰਸੀਡੀਜ਼ ਬੈੱਨਜ਼ ਦਾ MBUX ਮਲਟੀਮੀਡੀਆ ਸਿਸਟਮ ਦਿੱਤਾ ਗਿਆ ਹੈ। ਜਿਸ ਵਿਚ 12.3 ਇੰਚ ਦੀ ਡਿਊਲ ਸਕਰੀਨ ਹੈ ਜਿਨ੍ਹਾਂ ਦਾ ਇਸਤੇਮਾਲ ਡਰਾਈਵਰ ਡਿਸਪਲੇਅ ਅਤੇ ਇਕ ਟੱਚਸਕਰੀਮ ਇੰਫੋਟੇਨਮੈਂਟ ਯੂਨਿਟ ਦੇ ਤੌਰ 'ਤੇ ਕੀਤਾ ਜਾਵੇਗਾ। ਟੱਚਸਕਰੀਨ ਦੇ ਹੇਠਾਂ ਹੀਟਿੰਗ, ਵੈਂਟੀਲੇਸ਼ਨ ਅਤੇ ਏਸੀ ਕੰਟਰੋਲ ਬਟਨ ਮਿਲਦੇ ਹਨ। 

ਬੈਟਰੀ ਰੇਂਜ ਅਤੇ ਪਰਫਾਰਮੈਂਸ

ਮਰਸੀਡੀਜ਼ ਬੈੱਨਜ਼ ਨੇ ਇਸ ਇਲੈਕਟ੍ਰਿਕ ਐੱਸ.ਯੂ.ਵੀ. 'ਚ EQS ਵਰਗਾ ਹੀ ਬੈਟਰੀ ਸੈੱਟਅਪ ਦਿੱਤਾ ਹੈ ਪਰ ਸੈੱਲ ਨੂੰ ਅਲੱਗ ਆਕਾਰ ਦੇ ਪੈਕ 'ਚ ਫਿਟ ਕੀਤਾ ਗਿਆ ਹੈ ਅਤੇ ਚੈਸਿਸ ਰੇਲ ਦੇ ਵਿਚਾਲੇ ਸਟੋਰ ਕੀਤਾ ਗਿਆ ਹੈ। ਇਸ ਐੱਸ.ਯੂ.ਵੀ. 'ਚ ਕੰਪਨੀ ਨੇ 116kWh ਦਾ ਬੈਟਰੀ ਪੈਕ ਦਿੱਤਾ ਹੈ ਜਿਸਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਕਿ ਇਹ ਸਿੰਗਲ ਚਾਰਜ 'ਚ 473 ਕਿਲੋਮੀਟਰ ਦੀ ਡਰਾਈਵਿੰਗ ਰੇਂਜ (WLTP ਸਾਈਕਲ) ਦਿੰਦੀ ਹੈ। ਫਾਸਟ ਚਾਰਜਰ ਨਾਲ ਇਸਦੀ ਬੈਟਰੀ 32 ਮਿੰਟਾਂ 'ਚ ਹੀ 10 ਤੋਂ 80 ਫੀਸਦੀ ਤਕ ਚਾਰਜ ਹੋ ਸਕਦੀ ਹੈ। 

ਇੱਕੋ ਥਾਂ 'ਤੇ 360 ਡਿਗਰੀ ਘੁੰਮੇਗੀ SUV

ਇਸਦੀ ਵਾਟਰ ਵੈਡਿੰਗ ਕਪੈਸਿਟੀ 850 ਮਿ.ਮੀ. ਹੈ, ਜੋ ਸਟੈਂਡਰਡ ਜੀ-ਕਲਾਸ ਦੇ ਮੁਕਾਬਲੇ 100 ਮਿ.ਮੀ. ਜ਼ਿਆਦਾ ਹੈ। ਹਾਲਾਂਕਿ, ਡੀ 580 ਦਾ ਸਭ ਤੋਂ ਲੋਕਪ੍ਰਸਿੱਧ ਫੰਕਸ਼ਨ ਜੀ-ਟਰਨ ਵੀ ਦਿੱਤਾ ਗਿਆ ਹੈ ਜੋ ਇਸ ਐੱਸ.ਯੂ.ਵੀ. ਨੂੰ ਇਕ ਹੀ ਥਾਂ 'ਤੇ 360 ਡਿਗਰੀ ਘੁਮਾਉਣ ਦੀ ਸਹੂਲਤ ਦਿੰਦਾ ਹੈ। ਇਸ ਵਿਚ ਇਕ ਜੀ-ਸਟੇਅਰਿੰਗ ਫੀਚਰ ਵੀ ਦਿੱਤਾ ਗਿਆ ਹੈ ਜੋ ਇਕ ਪਹੀਏ ਦੇ ਚਾਰੇ ਪਾਸੇ ਘੁੰਮਾ ਕੇ ਟਰਨਿੰਗ ਸਰਕਿਲ ਨੂੰ ਘੱਟ ਕਰਦਾ ਹੈ। 

ਪਿਕਅਪ ਦੇ ਮਾਮਲੇ 'ਚ ਵੀ ਇਹ ਐੱਸ.ਯੂ.ਵੀ. ਕਾਫੀ ਬਿਹਤਰ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਇਲੈਕਟ੍ਰਿਕ ਐੱਸ.ਯੂ.ਵੀ. ਸਿਰਫ 4.7 ਸਕਿੰਟਾਂ 'ਚ ਹੀ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਨ 'ਚ ਸਮਰਥ ਹੈ। ਇਸਦੀ ਟਾਪ ਸਪੀਡ 180 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸਦੀ ਇਲੈਕਟ੍ਰਿਕ ਮੋਟਰ 587 ਐੱਚ.ਪੀ. ਦੀ ਪਾਵਰ ਅਤੇ 1,164 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦੀ ਹੈ। 

ਆਫਰੋਡਿੰਗ ਲਈ ਜ਼ਬਰਦਸਤ

ਜੀ-ਕਲਾਸ ਦੁਨੀਆ ਭਰ 'ਚ ਆਪਣੀ ਪਾਵਰਫੁਲ ਆਫਰੋਡਿੰਗ ਕੈਪੇਬਿਲਿਟੀ ਲਈ ਮਸ਼ਹੂਰ ਹੈ। ਇਸਦੇ ਫਰੰਟ 'ਚ ਸਸਪੈਂਸ਼ਨ ਨੂੰ ਬਰਕਰਾਰ ਰੱਖਿਆ ਗਿਆ ਹੈ। ਹਾਲਾਂਕਿ ਇਸ ਵਿਚ ਇਕ ਰੀਅਰ ਰਿਜੀਡ ਐਕਸਲ ਅਤੇ ਵਰਚੁਅਲ ਮਕੈਨਿਕਲ ਡਿਫਰੇਂਸ਼ੀਅਲ ਲੌਕ ਜੋ ਆਪਟੀਮਾਈਜ਼ਡ ਟਾਰਕ ਵੈਕਟਰਿੰਗ ਪ੍ਰਦਾਨ ਕਰਦੇ ਹਨ, ਉਸਨੂੰ ਜੋੜਿਆ ਗਿਆ ਹੈ। ਇਸ ਵਿਚ ਲੋਅ-ਰੇਂਜ ਟ੍ਰਾਂਸਮਿਸ਼ਨ ਅਤੇ ਆਫ-ਰੋਡ ਕ੍ਰੌਲ ਫੰਕਸ਼ਨ ਵੀ ਦਿੱਤਾ ਗਿਆ ਹੈ। 


author

Rakesh

Content Editor

Related News