Meizu M5 ਸਮਾਰਟਫੋਨ ਦੀ ਕੀਮਤ ''ਚ ਹੋਈ ਕਟੌਤੀ

09/22/2017 12:17:23 PM

ਜਲੰਧਰ-Meizu M5 ਸਮਾਰਟਫੋਨ ਨੂੰ ਇਸ ਸਾਲ ਮਈ 'ਚ 10,499 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ। ਹੁਣ ਇਸ ਸਮਾਰਟਫੋਨ 'ਚ 2,900 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਸਮਾਰਟਫੋਨ ਨੂੰ 7,599 ਰੁਪਏ ਦੀ ਕੀਮਤ ਨਾਲ ਐਕਸਕਲੂਸਿਵਲੀ ਤੌਰ 'ਤੇ Tatacliq.com ਤੋਂ ਖਰੀਦ ਸਕਦੇ ਹੋ। ਇਹ ਸਮਾਰਟਫੋਨ ਦੇ ਬਲੂ ਅਤੇ ਗੋਲਡ ਕਲਰ ਆਪਸ਼ਨਜ਼ ਸੇਲ ਲਈ ਉਪਲੱਬਧ ਹਨ। ਇਸ ਤੋਂ ਪਹਿਲਾਂ Meizu M5  ਸਮਾਰਟਫੋਨ ਦੇ ਲਾਂਚ ਤੋਂ ਇਕ ਦਿਨ ਬਾਅਦ 1,000 ਰੁਪਏ ਦੀ ਕਟੌਤੀ ਕੀਤੀ ਗਈ ਸੀ, ਅਤੇ  Tatacliq.com. 'ਤੇ 9,499 ਰੁਪਏ 'ਚ ਉਪਲੱਬਧ ਕਰਵਾਇਆ ਗਿਆ ਸੀ।

Meizu M5 ਸਮਾਰਟਫੋਨ ਦੇ ਫੀਚਰਸ-

ਇਸ ਸਮਾਰਟਫੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ ਪਾਲੀ-ਕਾਰਬੋਨੇਟ ਬਾਡੀ ਹੈ ਅਤੇ ਇਸ 'ਚ 5.2 ਇੰਚ ਦਾ HD (720x1270 ਪਿਕਸਲ ) 2.5D ਗਲਾਸ ਡਿਸਪਲੇਅ ਦਿੱਤਾ ਗਿਆ ਹੈ, ਜਿਸ 'ਚ 282ppi ਦੀ ਪਿਕਸਲ ਡੈਨੀਸਿਟੀ ਮੌਜ਼ੂਦ ਹੈ। ਇਹ ਸਮਾਰਟਫੋਨ ਆਕਟਾ ਕੋਰ ਮੀਡੀਆਟੇਕ MT6750 ਪ੍ਰੋਸੈਸਰ ਨਾਲ , 1.5GHz , ਮਾਲੀ T860 GPU ਦਿੱਤੇ ਗਏ ਹਨ। ਸਮਾਰਟਫੋਨ 'ਚ ਕਿ ਮਾਈ ਟੱਚ ਫਿੰਗਰਪ੍ਰਿੰਟ ਸਕੈਨਰ ਵੀ ਹੈ, ਜੋ ਆਪਣੇ ਹੋਮ ਬਟਨ 'ਚ ਇੰਮੇਬਿਡ ਹੈ। ਸਮਾਰਟਫੋਨ 'ਚ ਅਨਲਿਮਟਿਡ ਲਈ M ਟੱਚ ਤੁਹਾਨੂੰ ਸਿਰਫ 0.2 ਸੈਕਿੰਡ 'ਚ ਆਪਣੇ ਫਿੰਗਰਪ੍ਰਿੰਟ ਨਾਲ ਸਮਾਰਟਫੋਨ ਅਨਲਾਕ ਕਰਨ ਦਾ ਆਗਿਆ ਦਿੰਦਾ ਹੈ। ਇਹ ਸਮਾਰਟਫੋਨ ਮਾਈਕ੍ਰੋਐਸਡੀ ਕਾਰਡ ਨਾਲ 128GB ਤੱਕ ਵਧਾਇਆ ਜਾ ਸਕਦਾ ਹੈ ਅਤੇ ਸਮਾਰਟਫੋਨ ਮਾਰਸ਼ਮੈਲੋ 'ਤੇ ਚੱਲਦਾ ਹੈ।

ਇਸ ਸਮਾਰਟਫੋਨ 'ਚ 3070mAh ਬੈਟਰੀ ਦਿੱਤੀ ਗਈ ਹੈ। ਸਮਾਰਟਫੋਨ 'ਚ 13 ਮੈਗਾਪਿਕਸਲ ਪ੍ਰਾਇਮਰੀ ਕੈਮਰਾ ਨਾਲ ਡਿਊਲ ਕਲਰ ਫਲੈਸ ਅਤੇ ਅਪਚਰ f/2.2 ਅਤੇ 5 ਮੈਗਾਪਿਕਸਲ ਸ਼ੂਟਰ ਸੈਲਫੀ ਅਤੇ ਵੀਡੀਓ ਚੈਟ ਲਈ ਅਪਚਰ f/2.0 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ ਡਿਊਲ ਸਟੈਂਡਬਾਏ , 4G VoLTE ਵਾਈ-ਫਾਈ (802.11a/b/g/n), ਬਲੂਟੁੱਥ 4.0 , GPS/GLONASS ਅਤੇ ਮਾਈਕ੍ਰੋ USB ਪੋਰਟ ਦਿੱਤਾ ਗਿਆ ਹੈ। ਇਸ ਹੈਡਸੈੱਟ ਦਾ ਮਾਪ 147.20x72.8x8.15MM ਅਤੇ ਵਜ਼ਨ 138 ਗ੍ਰਾਮ ਹੈ।


Related News