ਪ੍ਰੀਮੀਅਮ ਸਮਾਰਟ ਟੀਵੀ ਲਈ ਮੀਡੀਟੈੱਕ ਨੇ ਪੇਸ਼ ਕੀਤਾ MT9602 ਪ੍ਰੋਸੈਸਰ

Thursday, Oct 08, 2020 - 03:57 PM (IST)

ਪ੍ਰੀਮੀਅਮ ਸਮਾਰਟ ਟੀਵੀ ਲਈ ਮੀਡੀਟੈੱਕ ਨੇ ਪੇਸ਼ ਕੀਤਾ MT9602 ਪ੍ਰੋਸੈਸਰ

ਗੈਜੇਟ ਡੈਸਕ– ਤਾਈਵਾਨ ਦੀ ਚਿਪਸੈੱਟ ਨਿਰਮਾਤਾ ਕੰਪਨੀ ਮੀਡੀਆਟੈੱਕ ਨੇ ਪ੍ਰੀਮੀਅਮ ਸਮਾਰਟ ਟੀਵੀ ਲਈ ਤਿਆਰ ਕੀਤੇ ਗਏ ਆਪਣੇ ਖ਼ਾਸ MT9602 ਪ੍ਰੋਸੈਸਰ ਨੂੰ ਪੇਸ਼ ਕਰ ਦਿੱਤਾ ਹੈ। ਮੀਡੀਆਟੈੱਕ ਦਾ ਇਹ ਨਵਾਂ ਪ੍ਰੋਸੈਸਰ 4K HDR ਤਕਨੀਕ  ਸੁਪੋਰਟ ਕਰਦਾ ਹੈ। ਮੀਡੀਆਟੈੱਕ MT9602 ਪ੍ਰੋਸੈਸਰ ਰਾਹੀਂ ਏ.ਆਈ. ਪਿਕਚਰ ਕੁਆਲਿਟੀ ਅਤੇ ਏ.ਆਈ. ਆਡੀਓ ਕੁਆਲਿਟੀ ਮਿਲੇਗੀ ਜਿਸ ਨਾਲ ਯੂਜ਼ਰ ਦੇ ਅਨੁਭਵ ਨੂੰ ਹੋਰ ਬਿਹਤਰ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਇਸ ਵਿਚ HDMI 2.1a, ਗਲੋਬਲ HDR ਅਤੇ AV1, AVS2 ਡਿਕੋਡਰਸ ਦੀ ਵੀ ਸੁਪੋਰਟ ਮਿਲਦੀ ਹੈ। 

ਫਲਿਪਕਾਰਟ ਅਤੇ ਮੋਟੋਰੋਲਾ ਨਾਲ ਕੀਤੀ ਗਈ ਹੈ ਸਾਂਝੇਦਾਰੀ
ਮੀਡੀਆਟੈੱਕ ਨੇ ਆਪਣੇ ਇਸ MT9602 ਪ੍ਰੋਸੈਸਰ ਨਾਲ ਟੀਵੀ ਲਾਂਚ ਕਰਨ ਲਈ ਫਲਿਪਕਾਰਟ ਅਤੇ ਮੋਟੋਰੋਲਾ ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਤਹਿਤ ਅਲਟਰਾ ਐੱਚ.ਡੀ., ਐੱਚ.ਡੀ. ਅਤੇ ਫੁਲ ਐੱਚ.ਡੀ. ਰੈਜ਼ੋਲਿਊਸ਼ਨ ਵਾਲੇ ਟੀਵੀ ਲਾਂਚ ਹੋਣਗੇ, ਜਿਨ੍ਹਾਂ ਦੀ ਲਾਂਚਿੰਗ 9 ਅਕਤੂਬਰ ਨੂੰ ਹੋ ਸਕਦੀ ਹੈ। 

ਡਿਊਲ ਬੈਂਡ ਵਾਈ-ਫਾਈ ਅਤੇ ਡਾਲਬੀ ਐਟਮੋਸ ਸਰਾਊਂਡ ਸਾਊਂਡ ਦੀ ਸੁਪੋਰਟ
MT9602 ਚਿਪਸੈੱਟ ਵਾਲੇ ਟੀਵੀ ’ਚ ਡਿਊਲ ਬੈਂਡ ਵਾਈ-ਫਾਈਅਤੇ ਡਾਲਬੀ ਐਟਮੋਸ ਸਰਾਊਂਡ ਸਾਊਂਡ ਦੀ ਵੀ ਸੁਪੋਰਟ ਮਿਲੇਗੀ। ਇਸ ਤੋਂ ਇਲਾਵਾ ਗੇਮਿੰਗ ਦੌਰਾਨ ਵੀ ਇਹ ਪ੍ਰੋਸੈਸਰ ਸ਼ਾਨਦਾਰ ਪ੍ਰਦਰਸ਼ਨ ਕਰੇਗਾ। 


author

Rakesh

Content Editor

Related News