McDonald ਹੈਪੀ ਮੀਲ ''ਚ ਖਿਡੌਣੇ ਦੀ ਜਗ੍ਹਾ ਮਿਲੇਗਾ ਫਿਟਨੈੱਸ ਬੈਂਡ

Wednesday, Aug 17, 2016 - 02:15 PM (IST)

 McDonald ਹੈਪੀ ਮੀਲ ''ਚ ਖਿਡੌਣੇ ਦੀ ਜਗ੍ਹਾ ਮਿਲੇਗਾ ਫਿਟਨੈੱਸ ਬੈਂਡ

ਜਲੰਧਰ : ਮੈਕਡਾਨਲਡ ''ਚ ਖਾਣਾ ਤਾਂ ਮਜ਼ੇਦਾਰ ਹੁੰਦਾ ਹੀ ਹੈ ਪਰ ਬੱਚਿਆਂ ਨੂੰ ਇਹ ਖਾਸਕਰ ਇਸ ਲਈ ਪਸੰਦ ਆਉਂਦਾ ਹੈ ਕਿਉਂਕਿ ਮੈਕਡਾਨਲਡ ਹੈਪੀ ਮੀਲਜ਼ ''ਚ ਬੱਚਿਆਂ ਨੂੰ ਅਲੱਗ-ਅਲੱਗ ਖਿਡੌਣੇ ਮਿਲਦੇ ਹਨ। ਮੈਕਡਾਨਲਡ ਹੈਪੀ ਮੀਲ ਦੇ ਲੇਟੈਸਟ ਵਰਜ਼ਨ ''ਚ ਮੈਕਡਾਨਲਡ ਖਿਡੌਣਿਆਂ ਦੀ ਜਗ੍ਹਾ ਪੈਡੀਓਮੀਟਰ ਦਵੇਗੀ।

 

ਇਹ ਪੈਡੀਓਮੀਟਰ, ਇਕ ਵੇਅਰੇਬਲ ਟੈਕਨਾਲੋਜੀ ਹੈ ਜੋ ਕਿ ''ਸਟੈੱਪ-ਇਟ'' ਨਾਂ ਤੋਂ ਜਾਣੀ ਜਾਂਦੀ ਹੈ। ਇਹ ਡਿਵਾਈਜ਼ ਤੁਹਾਡੀਆਂ ਐਕਟੀਵਿਟੀਜ਼ ਨੂੰ ਟ੍ਰੈਕ ਕਰਨ ਲਈ ਡਿਜ਼ਾਈਨ ਕੀਤੀ ਗਈ ਹੈ। ਇਹ ਰਿਸਟਬੈਂਡ ਫਿਟਨੈੱਸ ਟ੍ਰੈਕਰ ਦੀ ਤਰ੍ਹਾਂ ਹੈ ਜੋ ਤੁਹਾਡੇ ਸਟੈਪਸ ਨੂੰ ਕਾਊਂਟ ਕਰਦਾ ਹੈ। ਇਸ ਦੀ ਡਿਸਪਲੇ ''ਤੇ ਇਕ ਬਟਨ ਲੱਗਾ ਹੈ ਜਿਸ ਤੋਂ ਇਹ ਰਿਸਟਬੈਂਡ ਕੰਮ ਕਰਦਾ ਹੈ। ਮੈਕਡਾਨਲਡ ਕੈਨੇਡਾ ਦੇ ਸੀਨੀਅਰ ਮਾਰਕੀਟਿੰਗ ਮੈਨੇਜਰ ਮਿਸ਼ੈਲ ਮਿਕਮੋਇਲ ਦਾ ਕਹਿਣਾ ਹੈ ਕਿ ਫਿਜ਼ੀਕਲ ਐਕਟੀਵਿਟੀ ਹਰ ਉਮਰ ਦੇ ਲੋਕਾਂ ਲਈ ਜ਼ਰੂਰੀ ਹੈ ਤੇ ਬੱਚਿਆਂ ਨੂੰ ਇਸ 

ਵੱਲ ਉਤਸਾਹਿਤ ਕਰਨਾ ਹੈ। ਇਸ ਲਈ ਹੀ ਸਟੈੱਪ-ਇਟ ਨੂੰ ਅਸੀਂ ਖਿਡੌਣਿਆਂ ਦੀ ਜਗ੍ਹਾ ਦੇ ਰਹੇ ਹਾਂ ਤਾਂ ਜੋ ਅਸੀਂ ਬੱਚਿਆਂ ਨੂੰ ਫਿਜ਼ੀਕਲ ਐਕਟੀਵਿਟੀਜ਼ ਲਈ ਉਤਸਾਹਿਤ ਕਰ ਸਕੀਏ।

 

ਅਗਲੇ 4 ਹਫਤਿਆਂ ਤੱਕ ਅਮਰੀਕਾ ਤੇ ਕੈਨੇਡਾ ''ਚ ਇਸ ਵੇਅਰੇਬਲ ਨੂੰ ਮੈਕਡਾਨਲਡ ਹੈਪੀ ਮੀਲ ''ਚ ਦਿੱਤਾ ਜਾਵੇਗਾ। ਬੱਚਿਆਂ ਦੀ ਪਸੰਦ ਨੂੰ ਧਿਆਨ ''ਚ ਰੱਖਿਦੇ ਹੋਏ ਗੂਲਾਬੀ, ਪੀਲੇ, ਨੀਲੇ, ਹਰੇ, ਤੇ ਲਾਲ ਰੰਗ ''ਚ ਉਪਲੱਬਧ ਕਰਵਾਇਆ ਜਾਵੇਗਾ।


Related News