ਗੂਗਲ ਦੇ ਇਸ ਸਮਾਰਟਫੋਨ 'ਤੇ ਮਿਲ ਰਿਹੈ 28,000 ਰੁਪਏ ਦਾ ਡਿਸਕਾਊਂਟ

Sunday, May 26, 2019 - 08:49 PM (IST)

ਗੂਗਲ ਦੇ ਇਸ ਸਮਾਰਟਫੋਨ 'ਤੇ ਮਿਲ ਰਿਹੈ 28,000 ਰੁਪਏ ਦਾ ਡਿਸਕਾਊਂਟ

ਗੈਜੇਟ ਡੈਸਕ—ਜੇਕਰ ਤੁਸੀਂ ਕੋਈ ਫਲੈਗਸ਼ਿਪ ਸਮਰਾਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਈ-ਕਾਮਰਸ ਕੰਪਨੀ ਫਲਿੱਪਕਾਰਟ ਗੂਗਲ ਪਿਕਸਲ 3XL 'ਤੇ 28,000 ਰੁਪਏ ਦਾ ਬੰਪਰ ਡਿਸਕਾਊਂਟ ਆਫਰ ਕਰ ਰਹੀ ਹੈ। ਹੁਣ ਇਹ ਫੋਨ 54,999 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ। ਇਹ ਡਿਸਕਾਊਂਟ ਸਟਾਕ ਖਤਮ ਹੋਣ ਤਕ ਰਹੇਗਾ। ਸਮਾਰਟਫੋਨ ਦੇ 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 82,999 ਰੁਪਏ ਹੈ। ਡਿਸਕਾਊਂਟ ਤੋਂ ਬਾਅਦ ਫੋਨ ਦੀ ਕੀਮਤ 54,999 ਰੁਪਏ ਹੈ। ਇਸ ਤੋਂ ਇਲਾਵਾ ਪ੍ਰੋਡਕਟ ਐਕਸਚੇਂਜ 'ਤੇ ਵੀ 21,000 ਰੁਪਏ ਦਾ ਡਿਸਕਾਊਂਟ ਵੀ ਮਿਲ ਰਿਹਾ ਹੈ।

PunjabKesari

ਪਿਕਸਲ 3ਐਕਸ.ਐੱਲ. ਸਮਾਰਟਫੋਨ ਦੇ ਜ਼ਿਆਦਾਤਰ ਫੀਚਰ ਪਿਕਸਲ 3 ਸਮਾਰਟਫੋਨ ਵਰਗੇ ਹੀ ਹਨ। ਫਰਕ ਸਿਰਫ ਇਸ ਦੀ ਡਿਸਪਲੇਅ ਸਾਈਜ਼ ਅਤੇ ਬੈਟਰੀ 'ਚ ਹੈ। ਪਿਕਸਲ 3 ਐਕਸ.ਐੱਲ. 'ਚ 6.3 ਇੰਚ ਦੀ  QHD+ (2960x1440 ਪਿਕਸਲ) ਫਲੈਕਸੀਬਲ OLED ਡਿਸਪਲੇਅ ਹੈ। ਗੱਲ ਕਰੀਏ ਬੈਟਰੀ ਦੀ ਤਾਂ ਇਸ 'ਚ ਫਾਸਟ ਚਾਰਜਿੰਗ ਸਪੋਰਟ ਵਾਲੀ 3430 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਕ ਵਾਰ ਚਾਰਜ ਕਰਨ ਤੋਂ ਬਾਅਦ ਇਹ 7 ਘੰਟੇ 15 ਮਿੰਟ ਤਕ ਚੱਲੇਗਾ। ਭਾਰਤ 'ਚ ਇਹ ਸਮਰਾਟਫੋਨ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ।

PunjabKesari


author

Karan Kumar

Content Editor

Related News