ਕੰਪਨੀ ਨੇ ਲਾਂਚ ਕੀਤਾ ਸਵਿਫਟ ਡਿਜ਼ਾਇਰ ਦਾ ਨਵਾਂ ਲਿਮਟਿਡ ਐਡਿਸ਼ਨ

Wednesday, Jan 25, 2017 - 01:47 PM (IST)

ਕੰਪਨੀ ਨੇ ਲਾਂਚ ਕੀਤਾ ਸਵਿਫਟ ਡਿਜ਼ਾਇਰ ਦਾ ਨਵਾਂ ਲਿਮਟਿਡ ਐਡਿਸ਼ਨ

ਜਲੰਧਰ- ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀ ਮਸ਼ਹੂਰ ਸਭ-ਕਾਂਪੈਕਟ ਸੇਡਾਨ ਸਵਿਫਟ ਡਿਜ਼ਾਇਰ ਦੇ ਲਿਮਟਿਡ ਐਡਿਸ਼ਨ ਨੂੰ ਭਾਰਤ ''ਚ ਲਾਂਚ ਕੀਤਾ ਹੈ। ਇਸ ਲਿਮਡਿਟ ਐਡਿਸ਼ਨ ਨੂੰ ਮਾਰੂਤੀ ਸੁਜ਼ੂਕੀ ਸਵਿਫਟ ਡਿਜ਼ਾਇਰ ਏਲਿਊਰੇ ਨਾਮ ਦਿੱਤਾ ਗਿਆ ਹੈ। ਉਥੇ ਹੀ ਕੰਪਨੀ ਜਲਦ ਹੀ ਮਾਰੂਤੀ ਸੁਜ਼ੂਕੀ ਸਵਿਫਟ ਹੈਚਬੈਕ ਅਤੇ ਮਾਰੂਤੀ ਸੁਜ਼ੂਕੀ ਸਵਿਫਟ ਡਿਜ਼ਾਇਰ ਦੇ ਨਿਊ-ਜੈਨਰੇਸ਼ਨ ਮਾਡਲ ਨੂੰ ਵੀ ਲਾਂਚ ਕਰਨ ਵਾਲੀ ਹੈ।

 

ਮਾਰੂਤੀ ਸੁਜ਼ੂਕੀ ਸਵਿਫਟ ਡਿਜ਼ਾਇਰ ਏਲਿਊਰੇ ''ਚ ਨਵਾਂ ਸਾਇਡ ਸਕਰਟ ਲਗਾਇਆ ਗਿਆ ਹੈ ਅਤੇ ਨਾਲ ਹੀ ਸਟਿਕਰ ਪੈਕੇਜ ਦਿੱਤਾ ਜਾ ਰਿਹਾ ਹੈ। ਕਾਰ ''ਚ ਕ੍ਰੋਮ ਬੰਪਰ ਪ੍ਰੋਟੈਕਟਰ, ਬੂਟ ਗਾਰਨਿਸ਼, ਕ੍ਰੋਮ ਡੋਰ ਫਰੇਮ ਗਾਰਨਿਸ਼ ਲਗਾਇਆ ਗਿਆ ਹੈ। ਕਾਰ ਦੇ ਅੰਦਰ ਬ੍ਰਾਊਨ ਫਾਕਸ ਲੈਦਰ ਸੀਟ ਅਤੇ ਏਲਿਊਰੇ ਬੈਜ ਲਗਾ ਪਿਲੋ ਸੈੱਟ ਦਿੱਤਾ ਗਿਆ ਹੈ। ਸਟਿਅਰਿੰਗ ਵ੍ਹੀਲ ''ਤੇ ਵੀ ਲੈਦਰ ਰੈਪਿੰਗ ਕੀਤੀ ਗਈ ਹੈ।

 

ਡਿਜ਼ਾਇਰ ਦੇ ਇਸ ਨਵੇਂ ਲਿਮਿਟੇਡ ਐਡਿਸ਼ਨ ਦੇ ਇੰਜਣ ''ਚ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ। ਕਾਰ ''ਚ ਲਗਾ 1.2-ਲਿਟਰ K12 ਪੈਟਰੋਲ ਇੰਜਣ 84 ਬੀ. ਐੱਚ. ਪੀ ਦਾ ਪਾਵਰ ਦਿੰਦਾ ਹੈ ਉਥੇ ਹੀ, ਇਸ ਦਾ 1.3-ਲਿਟਰ 44iS ਡੀਜ਼ਲ ਇੰਜਣ 74 ਬੀ. ਐੱਚ. ਪੀ ਦਾ ਪਾਵਰ ਦਿੰਦਾ ਹੈ। ਕਾਰ ਦੇ ਡੀਜ਼ਲ ਇੰਜਣ ਦੇ ਨਾਲ ਏ. ਐੱਮ. ਟੀ ਗਿਅਰਬਾਕਸ ਦਾ ਆਪਸ਼ਨ ਦਿੱਤਾ ਜਾਂਦਾ ਹੈ।


Related News