ਮਾਰੂਤੀਆਂ ਦੀਆਂ CNG ਗੱਡੀਆਂ ਦਾ ਵੱਧ ਰਿਹਾ ਕ੍ਰੇਜ਼, ਕੰਪਨੀ ਨੇ 10 ਲੱਖ CNG ਕਾਰਾਂ ਵੇਚਣ ਦਾ ਬਣਾਇਆ ਰਿਕਾਰਡ
Friday, Mar 18, 2022 - 05:58 PM (IST)
ਆਟੋ ਡੈਸਕ– ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਵਾਹਨਾਂ ਦਾ ਲੋਕਾਂ ’ਚ ਕਾਫੀ ਕ੍ਰੇਜ਼ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਸਦੀ ਵਿਕਰੀ ਦਿਨੋਂ-ਦਿਨ ਕਾਫੀ ਵਧਦੀ ਜਾ ਰਹੀ ਹੈ। MSIL ਨੇ ਹਾਲ ਹੀ ’ਚ ਦੱਸਿਆ ਕਿ ਉਸਨੇ ਦੇਸ਼ ’ਚ ਕੁੱਲ ਮਿਲਾ ਕੇ 10 ਲੱਖ S-CNG ਵਾਹਨਾਂ ਦੀ ਵਿਕਰੀ ਕੀਤੀ ਹੈ। ਸੀ.ਐੱਨ.ਜੀ. ਕਾਰ ਦੀਆਂ 10 ਲੱਖ ਇਕਾਈਆਂ ਵੇਚਕੇ ਮਾਰੂਤੀ ਨੇ ਇਕ ਰਿਕਾਰਡ ਬਣਾ ਲਿਆ ਹੈ ਅਤੇ ਅਜਿਹਾ ਕਰਨ ਵਾਲੀ ਇਹ ਦੇਸ਼ ਦੀ ਪਹਿਲੀ ਕੰਪਨੀ ਬਣ ਗਈ ਹੈ।
ਅਜੇ ਕੰਪਨੀ ਕੋਲ ਨਿੱਜੀ ਅਤੇ ਕਮਰਸ਼ੀਅਸ ਸ਼੍ਰੇਣੀ ਦੇ 9 ‘ਐੱਸ.-ਸੀ.ਐੱਨ.ਜੀ.’ ਵਾਹਨ ਹਨ ਜਿਨ੍ਹਾਂ ’ਚ Alto, S-Presso, WagonR, Celerio, Dzire, Ertiga, Eeco, Super Carry ਅਤੇ Tour-S ਸ਼ਾਮਿਲ ਹਨ।
MSIL ਦਾ ਸਭ ਤੋਂ ਵੱਡਾ ਟੀਚਾ ਤੇਲ ਆਯਾਤ ਨੂੰ ਘੱਟ ਕਰਨ ਦਾ ਹੈ। ਇਹ ਮੌਜੂਦਾ ਸਮੇਂ ’ਚ 6.2 ਫੀਸਦੀ ਤੋਂ 2023 ਤਕ 15 ਫੀਸਦੀ ਤਕ ਵਧਾ ਕੇ ਤੇਲ ਆਯਾਤ ਨੂੰ ਘੱਟ ਕਰਨ ਦੇ ਸਰਕਾਰ ਦੇ ਉਦੇਸ਼ ਨਾਲ ਜੁੜਿਆ ਹੋਇਆ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਮੌਜੂਦਾ ਸਮੇਂ ’ਚ 3,700 ਤੋਂ ਜ਼ਿਆਦਾ ਸੀ.ਐੱਨ.ਜੀ. ਸਟੇਸ਼ਨ ਹਨ, ਜਦਕਿ ਸਰਕਾਰ ਦਾ ਟੀਚਾ ਅਗਲੇ ਕੁਝ ਸਾਲਾਂ ’ਚ 10,000 ਸਟੇਸ਼ਨਾਂ ਤਕ ਪਹੁੰਚ ਦਾ ਹੈ। ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ.ਈ.ਓ. ਕੇਨਿਜੀ ਆਯੁਕਾਵਾ ਨੇ ਕਿਹਾ, ‘ਇਕ ਤਕਨਾਲੋਜੀ ਦੇ ਰੂਪ ’ਚ ਸੀ.ਐੱਨ.ਜੀ. ਵੱਡੀ ਗਿਣਤੀ ’ਚ ਯਾਤਰੀ ਵਾਹਨਾਂ ਦੇ ਕਾਰਬਨ ਨਿਕਾਸੀ ਨੂੰ ਘੱਟ ਕਰਨ ’ਚ ਇਕ ਵੱਡੀ ਅਤੇ ਮਹੱਤਵਪੂਰਨ ਭੂਮਿਕਾ ਨਿਭਾਏਗੀ।’