ਮਾਰੂਤੀ ਦੀ ਵਿਕਰੀ 10 ਫੀਸਦੀ ਡਿਗੀ, ਟਾਟਾ ਨੇ ਦਰਜ ਕੀਤਾ 25 ਫੀਸਦੀ ਦਾ ਉਛਾਲ

Thursday, Dec 02, 2021 - 10:53 AM (IST)

ਮਾਰੂਤੀ ਦੀ ਵਿਕਰੀ 10 ਫੀਸਦੀ ਡਿਗੀ, ਟਾਟਾ ਨੇ ਦਰਜ ਕੀਤਾ 25 ਫੀਸਦੀ ਦਾ ਉਛਾਲ

ਨਵੀਂ ਦਿੱਲੀ– ਨਵੰਬਰ 2021 ’ਚ ਜਿੱਥੇ ਮਾਰੂਤੀ, ਐੱਮ. ਜੀ. ਮੋਟਰ ਅਤੇ ਹੁੰਡਈ ਦੀ ਵਿਕਰੀ ਨੂੰ ਝਟਕਾ ਲੱਗਾ ਉੱਥੇ ਹੀ ਟਾਟਾ ਮੋਟਰਜ਼ ਦੀ ਵਿਕਰੀ ’ਚ ਹੁਣ 25 ਫੀਸਦੀ ਦਾ ਉਛਾਲ ਦਰਜ ਕੀਤਾ ਗਿਆ। ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੀ ਨਵੰਬਰ ਮਹੀਨੇ ’ਚ ਕੁੱਲ ਵਿਕਰੀ 1,39,184 ਯੂਨਿਟ ਦੀ ਰਹੀ। ਇਸ ’ਚ ਘਰੇਲੂ ਵਿਕਰੀ ਦੀ ਹਿੱਸੇਦਾਰੀ 1,13,017 ਯੂਨਿਟ ਦੀ ਅਤੇ ਬਰਾਮਦ ਦੀ ਹਿੱਸੇਦਾਰੀ 21,393 ਯੂਨਿਟ ਦੀ ਰਹੀ। ਨਵੰਬਰ 2020 ’ਚ ਮਾਰੂਤੀ ਦੀ ਕੁੱਲ ਵਿਕਰੀ 1,53,223 ਯੂਨਿਟ ਰਹੀ ਸੀ। ਉੱਥੇ ਹੀ ਘਰੇਲੂ ਵਿਕਰੀ 1,38,956 ਯੂਨਿਟ ਅਤੇ ਬਰਾਮਦ 9,004 ਯੂਨਿਟ ਦੀ ਰਹੀ ਸੀ।

ਇਹ ਵੀ ਪੜ੍ਹੋ– ਹੁਣ ਨਹੀਂ ਕੱਟੇਗਾ ਤੁਹਾਡਾ ਟ੍ਰੈਫਿਕ ਚਾਲਾਨ, Google Maps ਦਾ ਇਹ ਫੀਚਰ ਕਰੇਗਾ ਤੁਹਾਡੀ ਮਦਦ

ਕੰਪਨੀ ਨੇ ਕਿਹਾ ਕਿ ਉਸ ਨੇ ਨਵੰਬਰ ਮਹੀਨੇ ’ਚ ਹੁਣ ਤੱਕ ਦਾ ਸਭ ਤੋਂ ਵੱਧ ਵਾਹਨਾਂ ਦੀ ਬਰਾਮਦ ਦਰਜ ਕੀਤੀ ਹੈ। ਨਾਲ ਹੀ ਇਹ ਵੀ ਕਿਹਾ ਕਿ ਨਵੰਬਰ ’ਚ ਵਾਹਨਾਂ ਦੇ ਉਤਪਾਦਨ ’ਤੇ ਇਲੈਕਟ੍ਰਾਨਿਕ ਕੰਪੋਨੈਂਟਸ ਦੀ ਕਮੀ ਦਾ ਮਾਮੂਲੀ ਪ੍ਰਭਾਵ ਰਿਹਾ। ਘਰੇਲੂ ਬਾਜ਼ਾਰ ’ਚ ਵਿਕੇ ਵਾਹਨਾਂ ਦਾ ਉਤਪਾਦਨ ਇਸ ਕਮੀ ਨਾਲ ਪ੍ਰਮੁੱਖ ਤੌਰ ’ਤੇ ਪ੍ਰਭਾਵਿਤ ਹੋਇਆ। ਨਵੰਬਰ 2021 ’ਚ ਮਾਰੂਤੀ ਦੀ ਮਿਨੀ ਸੈਗਮੈਂਟ ਕਾਰਾਂ ਦੀ ਵਿਕਰੀ ਘਟ ਕੇ ਕ੍ਰਮਵਾਰ 17,473 ਯੂਨਿਟ ਅਤੇ 57,019 ਯੂਨਿਟ ਰਹਿ ਗਈ। ਮਿਡ ਸਾਈਜ਼ ਸੇਡਾਨ ਸਿਆਜ਼ ਦੀ ਵਿਕਰੀ ਘਟ ਕੇ 1089 ਯੂਨਿਟ ਅਤੇ ਈਕੋ ਵੈਨ ਦੀ ਵਿਕਰੀ ਡਿੱਗ ਕੇ 9571 ਯੂਨਿਟ ਰਹਿ ਗਈ। ਭਾਰ ਢੋਣ ਵਾਲੇ ਵਾਹਨਾਂ ਦੀ ਵਿਕਰੀ ਵਧ ਕੇ 24,574 ਯੂਨਿਟ ’ਤੇ ਪਹੁੰਚ ਗਈ। ਮਹਿੰਦਰਾ ਐਂਡ ਮਹਿੰਦਰਾ ਲਿਮ. ਦੀ ਨਵੰਬਰ 2021 ’ਚ ਕੁੱਲ ਟਰੈਕਟਰ ਵਿਕਰੀ 15 ਫੀਸਦੀ ਦੀ ਗਿਰਾਵਟ ਨਾਲ 27,681 ਇਕਾਈ ਰਹੀ। ਮਹਿੰਦਰਾ ਐਂਡ ਮਹਿੰਦਰਾ ਨੇ ਕਿਹਾ ਕਿ ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ ’ਚ 32,726 ਇਕਾਈਆਂ ਦੀ ਵਿਕਰੀ ਕੀਤੀ ਸੀ।

ਐੱਮ. ਜੀ. ਮੋਟਰ ਇੰਡੀਆ ਦੀ ਵਿਕਰੀ 40 ਫੀਸਦੀ ਡਿਗੀ
ਨਵੰਬਰ ’ਚ ਐੱਮ. ਜੀ. ਮੋਟਰ ਇੰਡੀਆ ਦੀ ਰਿਟੇਲ ਵਿਕਰੀ 40 ਫੀਸਦੀ ਡਿੱਗ ਕੇ 2481 ਯੂਨਿਟ ’ਤੇ ਆ ਗਈ। ਕੰਪਨੀ ਦਾ ਕਹਿਣਾ ਹੈ ਕਿ ਉਤਪਾਦਨ ’ਤੇ ਸੈਮੀਕੰਡਕਟਰ ਦੀ ਕਮੀ ਦਾ ਪ੍ਰਭਾਵ ਨਵੰਬਰ ਮਹੀਨੇ ਵੀ ਨਜ਼ਰ ਆਇਆ। ਐੱਮ. ਜੀ. ਮੋਟਰ ਨੇ ਨਵੰਬਰ 2020 ’ਚ 4163 ਯੂਨਿਟ ਦੀ ਵਿਕਰੀ ਦਰਜ ਕੀਤੀ ਸੀ। ਟੀ. ਵੀ. ਐੱਸ. ਮੋਟਰ ਕੰਪਨੀ ਦੀ ਨਵੰਬਰ 2021 ’ਚ ਕੁੱਲ ਵਿਕਰੀ 15 ਫੀਸਦੀ ਦੀ ਗਿਰਾਵਟ ਨਾਲ 2,72,693 ਇਕਾਈ ਰਹੀ। ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਚੇਨਈ ਦੀ ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ ’ਚ 3,22,709 ਇਕਾਈਆਂ ਵੇਚੀਆਂ ਸਨ।

ਇਹ ਵੀ ਪੜ੍ਹੋ– ਕਾਰ ਦੀ ਵਿੰਡਸ਼ੀਲਡ ਨੂੰ ਸਮਾਰਟ ਡਿਸਪਲੇਅ ’ਚ ਬਦਲ ਦੇਵੇਗੀ Volvo ਦੀ ਇਹ ਨਵੀਂ ਤਕਨੀਕ

ਹੁੰਡਈ ਦੀ ਵਿਕਰੀ 21 ਫੀਸਦੀ ਘਟੀ
ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਦੀ ਨਵੰਬਰ ’ਚ ਕੁੱਲ ਵਿਕਰੀ 21 ਫੀਸਦੀ ਘਟ ਕੇ 46,910 ਯੂਨਿਟ ਹੋ ਗਈ। ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ ’ਚ 59,200 ਯੂਨਿਟ ਦੀ ਵਿਕਰੀ ਕੀਤੀ ਸੀ। ਨਵੰਬਰ 2020 ਦੀ 48,800 ਯੂਨਿਟ ਦੀ ਤੁਲਨਾ ’ਚ ਇਸ ਸਾਲ ਨਵੰਬਰ ’ਚ ਘਰੇਲੂ ਵਿਕਰੀ 24 ਫੀਸਦੀ ਘਟ ਕੇ 37,001 ਯੂਨਿਟ ਰਹੀ। ਪਿਛਲੇ ਸਾਲ ਨਵੰਬਰ ਦੀ 10,400 ਯੂਨਿਟ ਦੀ ਤੁਲਨਾ ’ਚ ਨਵੰਬਰ 2021 ’ਚ ਬਰਾਮਦ 5 ਫੀਸਦੀ ਘਟ ਕੇ 9,909 ਯੂਨਿਟ ਰਹਿ ਗਈ। ਕੰਪਨੀ ਨੇ ਕਿਹਾ ਕਿ ਵਿਕਰੀ ਦੇ ਪ੍ਰਭਾਵਿਤ ਹੋਣ ਕਾਰਨ ਇਸ ਸਮੇਂ ਜਾਰੀ ਸੈਮੀਕੰਡਕਟਰ ਦੀ ਕਮੀ ਦੀ ਸਮੱਸਿਆ ਹੈ।

ਟਾਟਾ ਮੋਟਰਜ਼ ਦੀ ਵਿਕਰੀ ਵਧੀ
ਟਾਟਾ ਮੋਟਰਜ਼ ਦੀ ਨਵੰਬਰ ’ਚ ਕੁੱਲ ਵਿਕਰੀ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਤੁਲਨਾ ’ਚ 25 ਫੀਸਦੀ ਵਧ ਕੇ 62,192 ਯੂਨਿਟ ਰਹੀ। ਕੰਪਨੀ ਨੇ ਨਵੰਬਰ 2020 ’ਚ 49,650 ਵਾਹਨ ਵੇਚੇ ਸਨ। ਟਾਟਾ ਮੋਟਰਜ਼ ਨੇ 21 ਫੀਸਦੀ ਦੇ ਵਾਧੇ ਨਾਲ ਘਰੇਲੂ ਬਾਜ਼ਾਰ ’ਚ 58,073 ਵਾਹਨ ਵੇਚੇ, ਜਦ ਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ ਅੰਕੜਾ 47,859 ਯੂਨਿਟ ਸੀ। ਘਰੇਲੂ ਬਾਜ਼ਾਰ ’ਚ ਉਸ ਦੇ ਯਾਤਰੀ ਵਾਹਨਾਂ ਦੀ ਵਿਕਰੀ ਨਵੰਬਰ ’ਚ 29,778 ਯੂਨਿਟ ਰਹੀ ਜਦ ਕਿ ਪਿਛਲੇ ਸਾਲ ਇਸੇ ਮਹੀਨੇ ’ਚ ਇਹ 21,641 ਯੂਨਿਟ ਸੀ। ਘਰੇਲੂ ਬਾਜ਼ਾਰ ’ਚ ਕਮਰਸ਼ੀਅਲ ਵਾਹਨਾਂ ਦੀ ਵਿਕਰੀ 32,245 ਯੂਨਿਟ ਰਹੀ ਜੋ ਨਵੰਬਰ 2020 ਦੇ 27,982 ਯੂਨਿਟ ਤੋਂ 15 ਫੀਸਦੀ ਵੱਧ ਹੈ।

ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ


author

Rakesh

Content Editor

Related News