Maruti Suzuki ਛੋਟੇ ਡੀਜ਼ਲ ਇੰਜਣ ਵਾਲੀ ਆਂਕਾਰਾਂ ’ਤੇ ਦੇ ਰਹੀ 5 ਸਾਲ ਦੀ ਫ੍ਰੀ ਵਾਰੰਟੀ

08/21/2019 12:33:54 PM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਅਪ੍ਰੈਲ 2020 ਤੋਂ ਲਾਗੂ ਹੋਣ ਵਾਲੇ BS6 ਨਿਯਮਾਂ ਤੋਂ ਪਹਿਲਾਂ ਡੀਜ਼ਲ ਇੰਜਣ ਵਾਲੀਆਂ ਕਾਰਾਂ ਬੰਦ ਕਰ ਦੇਵੇਗੀ। ਅਪ੍ਰੈਲ 2020 ਤੋਂ ਮਾਰੂਤੀ ਦੀ ਇਕ ਵੀ ਕਾਰ ਡੀਜ਼ਲ ਇੰਜਣ ’ਚ ਨਹੀਂ ਆਏਗੀ। ਇਸ ਤੋਂ ਪਹਿਲਾਂ ਕੰਪਨੀ ਬੀ.ਐੱਸ.-4 ਡੀਜ਼ਲ ਇੰਜਣ ਵਾਲੀਆਂ ਕਾਰਾਂ ਦੀ ਵਿਕਰੀ ਵਧਾਉਣ ਲਈ ਫ੍ਰੀ ਵਾਰੰਟੀ ਦਾ ਆਫਰ ਦੇ ਰਹੀ ਹੈ ਤਾਂ ਜੋ ਇਨ੍ਹਾਂ ਦਾ ਸਟਾਕ ਖਤਮ ਕੀਤਾ ਜਾ ਸਕੇ। 

ਨਵੀਂ ਵਾਰੰਟੀ ਤਹਿਤ ਮਾਰੂਤੀ ਸੁਜ਼ੂਕੀ ਦੀ 1.3 ਲੀਟਰ ਬੀ.ਐੱਸ.-4 ਡੀਜ਼ਲ ਇੰਜਣ ਵਾਲੀਆਂ ਕਾਰਾਂ ’ਤੇ 5 ਸਾਲ/1 ਲੱਖ ਕਿਲੋਮੀਟਰ ਦੀ ਫ੍ਰੀ ਵਾਰੰਟੀ ਦਿੱਤੀ ਜਾ ਰਹੀ ਹੈ। ਇਹ ਆਫਰ ਦੇਸ਼ ਭਰ ਲਈ ਹੈ। ਮਾਰੂਤੀ ਦੀ ਲਾਈਨਅਪ ’ਚ 1.3-ਲੀਟਰ ਬੀ.ਐੱਸ.-4 ਇੰਜਣ ਦੇ ਨਾਲ ਸਵਿਫਟ, ਡਿਜ਼ਾਇਰ, ਐੱਸ.-ਕਰਾਸ ਅਤੇ ਵਿਟਾਰਾ ਬ੍ਰੇਜ਼ਾ ਵਰਗੀਆਂ ਕਾਰਾਂ ਆਉਂਦੀਆਂ ਹਨ, ਜਿਨ੍ਹਾਂ ’ਤੇ ਇਸ ਆਫਰ ਦਾ ਫਾਇਦਾ ਮਿਲੇਗਾ। ਮਾਰੂਤੀ ਇਹ ਇੰਜਣ ਫਿਏਟ ਤੋਂ ਲੈਂਦੀ ਹੈ। 

ਮਾਰੂਤੀ ਅਰਟਿਗਾ ਅਤੇ ਸਿਆਜ਼ ’ਚ ਵੀ 1.3-ਲੀਟਰ ਵਾਲਾ ਡੀਜ਼ਲ ਇੰਜਣ ਉਪਲੱਬਧ ਸੀ ਪਰ ਹੁਣ ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਇਹ ਦੋਵੇਂ ਕਾਰਾਂ ਸਿਰਫ 1.5 ਲੀਟਰ ਬੀ.ਐੱਸ.-4 ਡੀਜ਼ਲ ਇੰਜਣ ’ਚ ਉਪਲੱਬਧ ਹੈ। 

ਮਾਰੂਤੀ ਸੁਜ਼ੂਕੀ ਨੇ 1.5 ਲੀਟਰ ਡੀਜ਼ਲ ਇੰਜਣ ਨੂੰ ਇਨ-ਹਾਊਸ ਡਿਵੈੱਲਪ ਕੀਤਾ ਹੈ। ਇਹ ਇੰਜਣ ਅਜੇ ਬੀ.ਐੱਸ.-4 ਐਮਿਸ਼ਨ ਨੋਰਮਸ ਦੇ ਅਨੁਰੂਮ ਹੈ। ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਮਾਰੂਤੀ 1.5 ਲੀਟਰ ਵਾਲੇ ਡੀਜ਼ਲ ਇੰਜਣ ਨੂੰ ਬੀ.ਐੱਸ.-6 ’ਚ ਅਪਡੇਟ ਕਰ ਸਕਦੀ ਹੈ ਪਰ ਕੰਪਨੀ 1 ਅਪ੍ਰੈਲ 2020 ਤੋਂ ਇਸ ਇੰਜਣ ਨੂੰ ਬੀ.ਐੱਸ.-6 ’ਚ ਨਹੀਂ ਲਿਆਏਗੀ। ਇਸ ਲਈ ਮਾਰੂਤੀ ਸੁਜ਼ੂਕੀ 1 ਸਾਲ ਇੰਤਜ਼ਾਰ ਕਰੇਗੀ ਅਤੇ ਦੇਖੇਗੀ ਕਿ ਬੀ.ਐੱਸ.-6 ਡੀਜ਼ਲ ਇੰਜਣ ਲਾਂਚ ਕਰਨ ਤੋਂ ਪਹਿਲਾਂ ਦੇਸ਼ ’ਚ ਬੀ.ਐੱਸ.-6 ਫਿਊਲ ਦੀ ਸਥਿਤੀ ਕਿਹੋ ਜਿਹੀ ਹੈ। ਇਸ ਤੋਂ ਬਾਅਦ ਹੀ 1.5 ਲੀਟਰ ਵਾਲੇ ਡੀਜ਼ਲ ਇੰਜਣ ਨੂੰ ਬੀ.ਐੱਸ.-6 ’ਚ ਅਪਡੇਟ ਕਰਨ ’ਤੇ ਕੋਈ ਫੈਸਲਾ ਲਵੇਗੀ। 


Related News