ਭਾਰਤ ''ਚ ਬੰਦ ਹੋਈ Maruti Suzuki ਦੀ ਇਹ ਮਸ਼ਹੂਰ ਕਾਰ

Monday, Feb 27, 2017 - 02:29 PM (IST)

ਜਲੰਧਰ- ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀ ਪ੍ਰਸਿੱਧ ਕਾਰ ਰਿਟਜ਼ ਨੂੰ ਬਣਾਉਣਾ ਬੰਦ ਕਰ ਦਿੱਤਾ ਹੈ। ਇਸ ਕਾਰ ਨੂੰ ਪਹਿਲੀ ਵਾਰ ਸਾਲ 2009 ''ਚ ਲਾਂਚ ਕੀਤਾ ਗਿਆ ਸੀ ਅਤੇ ਉਦੋ ਤੋਂ ਹੀ ਇਸ ਕਾਰ ਨੇ ਲੋਕਾਂ ਦੇ ਦਿਲਾਂ ''ਤੇ ਰਾਜ ਕੀਤਾ ਹੈ ਅਤੇ ਮਾਰਕੀਟ ''ਚ ਆਪਣੇ ਕੰਪੀਟੀਟਰਸ ਨੂੰ ਕੜੀ ਟੱਕਰ ਦਿੱਤੀ। ਮਾਰੂਤੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਕੰਪਨੀ ਨੇ ਇਸ ਦੇ 4 ਲੱਖ ਯੂਨਿਟ ਵੇਚੇ ਹੈ ਅਤੇ ਹੁਣ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਨਾਲ ਹੀ ਕਿਹਾ ਗਿਆ ਹੈ ਕਿ ਅਸੀਂ ਨਵੇਂ ਮਾਡਲਸ ਨੂੰ ਪੇਸ਼ ਕਰਾਗੇ, ਜੋ ਲੋਕਾਂ ਨੂੰ ਕਾਫੀ ਪਸੰਦ ਆਵੇਗਾ।
ਕੰਪਨੀ ਨਵੀਂ ਬਲੇਨੋ, ਵਿਟਾਰਾ ਬ੍ਰੇਜਾ ਇਗਨਸ ਨੂੰ ਭਾਰਤੀ ਬਾਜ਼ਾਰ ''ਚ ਪੇਸ਼ ਕਰ ਚੁੱਕੀ ਹੈ ਪਰ ਇਨ੍ਹਾਂ ''ਚ ਵੀ ਵਿਟਾਰਾ ਬ੍ਰੇਜਾ ਅਤੇ ਇਗਿਨਸ ਲੰਬੇ ਸਮੇਂ ਦੇ ਵੇਟਿੰਗ ਪੀਰੀਅਡ ''ਤੇ ਡਿਲਵਰੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਮਾਰੂਤੀ ਸੁਜੁਕੀ ਨੇ ਭਾਰਤ ਬਲੇਨੋ, ਸੇਲੇਰਿਆ, ਸਵਿੱਫਟ ਅਤੇ ਸਵਿੱਫਟ ਅਤੇ ਡਿਜ਼ਾਇਰ ਦੇ 55,817 ਯੂਨਿਟ ਵੇਚ ਕੇ 25.5 ਫੀਸਦੀ ਦਾ ਵਾਧਾ ਹਾਸਲ ਕੀਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਆਉਣ ਵਾਲੇ ਸਮੇਂ ''ਚ ਕਾਰਾਂ ਦੇ ਨਵੇਂ ਮਾਡਲਸ ''ਤੇ ਧਿਆਨ ਕੇਂਜਰਿਤ ਕਰ ਰਹੀ ਹੈ, ਜਿਸ ਵਜ੍ਹਾ ਤੋਂ ਕੰਪਨੀ ਨੇ ਰਿਟਜ਼ ਵਰਗੀਆਂ ਕਾਰਾਂ ਨੂੰ ਬੰਦ ਕਰ ਦਿੱਤਾ ਹੈ।

Related News