ਮਾਰੂਤੀ 800 ਦੇ ਪਹਿਲੇ ਗਾਹਕ ਨੇ ਜ਼ਿੰਦਗੀ ਭਰ ਨਹੀਂ ਬਦਲੀ ਆਪਣੀ ਕਾਰ, ਇੰਦਰਾ ਗਾਂਧੀ ਨੇ ਸੌਂਪੀ ਸੀ ਚਾਬੀ
Monday, Sep 14, 2020 - 06:32 PM (IST)
ਆਟੋ ਡੈਸਕ– ਇਕ ਸਮਾਂ ਸੀ ਜਦੋਂ ਲੋਅ-ਕਾਸਟ ਕਾਰਾਂ ਦੇ ਮਾਮਲੇ ’ਚ ਮਾਰੂਤੀ 800 ਪਹਿਲੇ ਨੰਬਰ ’ਤੇ ਆਉਂਦੀ ਸੀ। ਮਾਰੂਤੀ 800 ਨੂੰ ਦੇਸ਼ ਦੇ ਆਮ ਆਦਮੀ ਦੀ ਪਹਿਲੀ ਕਾਰ ਕਿਹਾ ਜਾਂਦਾ ਹੈ। ਇਸ ਦੇ ਆਉਣ ਤੋਂ ਬਾਅਦ ਭਾਰਤ ’ਚ ਕਾਰਾਂ ਦੇ ਬਾਜ਼ਾਰ ਨੂੰ 1983 ਤੋਂ ਬਾਅਦ ਤੇਜ਼ੀ ਮਿਲੀ ਸੀ। ਦਰਅਸਲ ਮਾਰੂਤੀ 800 ਦੀ ਲਾਂਚਿੰਗ ਮੌਕੇ ਉਸ ਸਮੇਂ ਦੇਸ਼ ਦੀ ਮੌਜੂਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਹੀ ਪਹਿਲੀ ਕਾਰ ਦੀ ਚਾਬੀ ਮਿਸਟ ਹਰਪਾਲ ਸਿੰਘ ਨੂੰ ਸੌਂਪੀ ਸੀ।
ਦੱਸ ਦੇਈਏ ਕਿ ਮਾਰੂਤੀ 800 ਲੈਣ ਦਾ ਇਹ ਮੌਕਾ ਹਰਪਾਲ ਸਿੰਘ ਨੂੰ ਲੱਕੀ ਡਰਾਅ ਰਾਹੀਂ ਮਿਲਿਆ ਸੀ। ਕੰਪਨੀ ਨੇ ਉਸ ਸਮੇਂ 28 ਲੱਖ ਮਾਰੂਤੀ 800 ਕਾਰਾਂ ਦਾ ਉਤਪਾਦਨ ਕੀਤਾ ਸੀ, ਜਿਨ੍ਹਾਂ ’ਚੋਂ 26 ਲੱਖ ਕਾਰਾਂ ਭਾਰਤ ’ਚ ਹੀ ਵੇਚੀਆਂ ਗਈਆਂ ਸਨ। ਮਾਰੂਤੀ 800 ਕਾਰ ਦੇ ਪਹਿਲੇ ਗਾਹਕ ਰਹੇ ਹਰਪਾਲ ਨੇ ਪੂਰੀ ਜ਼ਿੰਦਗੀ ਇਸੇ ਕਾਰ ਦੀ ਸਵਾਰੀ ਕੀਤੀ ਸੀ। ਇੰਡੀਅਨ ਏਅਰਲਾਈਨਜ਼ ਦੇ ਕਾਮੇਂ ਰਹੇ ਹਰਪਾਲ ਸਿੰਘ ਦਿੱਲੀ ਦੇ ਗਰੀਨ ਪਾਰਕ ਇਲਾਕੇ ’ਚ ਰਹਿੰਦੇ ਹਨ। ਉਸ ਸਮੇਂ 47,500 ਰੁਪਏ ’ਚ ਹਰਪਾਲ ਸਿੰਘ ਨੇ ਇਹ ਕਾਰ ਖ਼ਰੀਦੀ ਸੀ।
ਹਰਪਾਲ ਸਿਘ ਦੇ ਛੋਟੇ ਜਵਾਈ ਅਮਰਦੀਪ ਵਾਲੀਆ ਮੁਤਾਬਕ, ਹਰਪਾਲ ਸਿੰਘ ਨੂੰ ਕਈਲੋਕ ਉਸ ਕਾਰ ਲਈ 1 ਲੱਖ ਰੁਪਏ ਤਕ ਦੇਣ ਲਈ ਤਿਆਰ ਸਨ ਪਰ ਉਨ੍ਹਾਂ ਨੇ ਇਸ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ ਸੀ।