ਡਾਟਾ ਚੋਰੀ ਦੀ ਸਮੱਸਿਆ ਹੱਲ ਕਰਨ ''ਚ ਲੱਗਣਗੇ ਕਈ ਸਾਲ : ਜ਼ੁਕਰਬਰਗ

04/03/2018 4:26:06 PM

ਜਲੰਧਰ- ਹਾਲ ਹੀ 'ਚ ਇਕ ਸਟਿੰਗ ਆਪਰੇਸ਼ਨ ਦੌਰਾਨ ਖੁਲਾਸਾ ਹੋਇਆ ਹੈ ਕਿ ਕਰੋੜਾਂ ਫੇਸਬੁੱਕ ਯੂਜ਼ਰਸ ਦੇ ਡਾਟਾ ਦਾ ਇਸਤੇਮਾਲ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੋਨਲਡ ਟਰੰਪ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਗਿਆ। ਭਾਰਤ 'ਚ 'ਚ ਆਯੋਜਿਤ ਚੋਣਾਂ ਨਾਲ ਵੀ ਇਸ ਨੂੰ ਜੋੜਿਆ ਜਾ ਰਿਹਾ ਹੈ। ਉਥੇ ਹੀ 5 ਕਰੋੜ ਯੂਜ਼ਰਸ ਦੇ ਡਾਟਾ ਚੋਰੀ ਮਾਮਲੇ 'ਤੇ ਹੁਣ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਇਕ ਨਵਾਂ ਬਿਆਨ ਦਿੱਤਾ ਹੈ। ਮਾਰਕ ਨੇ ਕਿਹਾ ਕਿ ਫੇਸਬੁੱਕ ਨੂੰ ਇਹ ਸਮੱਸਿਆ ਸੁਲਝਾਉਣ 'ਚ ਕਈ ਸਾਲ ਦਾ ਸਮਾਂ ਲੱਗ ਸਕਦਾ ਹੈ। 
ਜ਼ੁਕਰਬਰਗ ਨੇ ਫੇਸਬੁੱਕ ਦੀਆਂ ਸਮੱਸਿਆਵਾਂ 'ਤੇ ਕਿਹਾ ਕਿ ਇਹ ਅੀਂ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ ਪਰ ਇਸ ਵਿਚ ਕੁਝ ਸਾਲਾਂ ਦਾ ਸਮਾਂ ਲੱਗ ਸਕਦਾ ਹੈ। ਮੈਂ ਚਾਹੁੰਦਾ ਹਾਂ ਕਿ ਇਹ ਸਭ ਤਿੰਨ ਜਾਂ ਛੇ ਮਹੀਨੇ 'ਚ ਸੁਲਝ ਜਾਵੇ ਪਰ ਸੱਚ ਇਹ ਹੈ ਕਿ ਇਨ੍ਹਾਂ 'ਚੋਂ ਕੁਝ ਸਵਾਲਾਂ ਦੇ ਜਵਾਬ ਲਈ ਇਕ ਲੰਬਾ ਸਮਾਂ ਲੱਗੇਗਾ। 
ਇਸ ਤੋਂ ਇਲਾਵਾ ਉਨ੍ਹਾਂ ਅੱਗੇ ਕਿਹਾ ਕਿ ਅਸੀਂ ਯੂਜ਼ਰਸ ਦੇ ਡਾਟਾ ਨੂੰ ਸੁਰੱਖਿਅਤ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਅਸੀਂ ਇਸ ਬਾਰੇ ਸੋਚ ਵਿਚਾਰ ਕਰ ਰਹੇ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਹੁਣ ਲੋਕ ਕੁਝ ਖਤਰਿਆਂ ਨੂੰ ਲੈ ਕੇ ਸੂਚੇਤ ਹਾਂ। ਉਥੇ ਹੀ ਨਿਊਜ਼ ਵੈੱਬਸਾਈਟ Vox ਨੂੰ ਦਿੱਤੀ ਇਕ ਇੰਟਰਵਿਊ 'ਚ ਜ਼ੂਕਰਬਰਗ ਨੇ ਕੰਪਨੀ ਦੇ ਬਿਜ਼ਨੈੱਸ ਮਾਡਲ ਦਾ ਬਚਾਅ ਕੀਤਾ ਅਤੇ ਪਿਛਲੇ ਹਫਤੇ ਐਪਲ ਦੇ ਸੀ.ਈ.ਓ. ਟਿਮ ਕੁਕ ਦੁਆਰਾ ਕੀਤੀ ਗਈ ਨਿੰਦਾ 'ਤੇ ਪਲਟਵਾਰ ਵੀ ਕੀਤਾ ਹੈ।


Related News