ਟੈਲੀਗ੍ਰਾਮ ''ਚ ਸ਼ਾਮਲ ਹੋਏ ਕਈ ਸ਼ਾਨਦਾਰ ਫੀਚਰਸ

06/05/2020 9:23:09 PM

ਗੈਜੇਟ ਡੈਸਕ—ਇੰਸਟੈਂਟ ਮਲਟੀਮੀਡੀਆ ਮੈਸੇਜਿੰਗ ਐਪ ਟੈਲੀਗ੍ਰਾਮ ਅਤੇ ਵਟਸਐਪ 'ਚ ਸਕਿਓਰਟੀ ਨੂੰ ਲੈ ਕੇ ਕਾਫੀ ਪਹਿਲਾਂ ਤੋਂ ਹੀ ਇਕ ਲੜਾਈ ਚੱਲ ਰਹੀ ਹੈ, ਹਾਲਾਂਕਿ ਵਟਸਐਪ ਦੇ ਯੂਜ਼ਰਸ ਦੀ ਗਿਣਤੀ ਹਮੇਸ਼ਾ ਟੈਲੀਗ੍ਰਾਮ ਤੋਂ ਜ਼ਿਆਦਾ ਰਹੀ ਹੈ ਪਰ ਕੋਰੋਨਾ ਫੈਲਣ ਤੋਂ ਬਾਅਦ ਟੈਲੀਗ੍ਰਾਮ ਦੇ ਯੂਜ਼ਰਸ ਦੀ ਗਿਣਤੀ 'ਚ ਅਚਾਨਕ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ।
ਇਸ ਦਾ ਸਭ ਤੋਂ ਵੱਡਾ ਕਾਰਣ ਇਹ ਸੀ ਕਿ ਭਾਰਤ ਸਮੇਤ ਦੁਨੀਆ ਦੀਆਂ ਤਮਾਤ ਸਰਕਾਰਾਂ ਨੇ ਪ੍ਰਭਾਵ ਨਾਲ ਸਬੰਧਿਤ ਜਾਣਕਾਰੀ ਸਭ ਤੋਂ ਪਹਿਲਾਂ ਟੈਲੀਗ੍ਰਾਮ 'ਤੇ ਦੇਣੀ ਸ਼ੁਰੂ ਕੀਤੀ, ਹਾਲਾਂਕਿ ਬਾਅਦ 'ਚ ਵਟਸਐਪ ਅਤੇ ਫੇਸਬੁੱਕ ਮੈਸੇਂਜਰ 'ਤੇ ਵੀ ਪ੍ਰਭਾਵ ਨਾਲ ਜੁੜੀਆਂ ਜਾਣਕਾਰੀਆਂ ਵੀ ਦਿੱਤੀਆਂ ਜਾਣ ਲੱਗੀਆਂ।

ਪਿਛਲੇ ਕੁਝ ਮਹੀਨਿਆਂ 'ਚ ਟੈਲੀਗ੍ਰਾਮ ਨੇ ਕਈ ਸਾਰੀਆਂ ਅਪਡੇਟਸ ਜਾਰੀਆਂ ਕੀਤੀਆਂ ਹਨ। ਹੁਣ ਕੰਪਨੀ ਨੇ ਵੀਡੀਓ ਐਡੀਟਿੰਗ, ਚੈਟ ਫੋਲਡਰ ਅਤੇ ਫਾਸਟ ਮੀਡੀਆ ਵਿਊ ਵਰਗੇ ਕਈ ਫੀਚਰਸ ਜਾਰੀ ਕੀਤੇ ਹਨ। ਟੈਲੀਗ੍ਰਾਮ ਦੀ ਨਵੀਂ ਅਪਡੇਟ 'ਚ ਤੁਹਾਨੂੰ ਐਨਿਮੇਟੇਡ ਸਟਿਕਰਸ ਅਤੇ ਟ੍ਰੈਂਡਿੰਗ ਜਿਫ ਫਾਈਲ ਵੀ ਮਿਲਣਗੀਆਂ। ਨਵੀਂ ਅਪਡੇਟ ਦਾ ਸਭ ਤੋਂ ਵੱਡਾ ਫਾਇਦਾ ਹੋਵੇਗਾ ਕਿ ਤੁਸੀਂ ਚੈਟਿੰਗ ਨਾਲ ਹੀ ਵੀਡੀਓ ਦੀ ਬੇਸਿਕ ਐਡੀਟਿੰਗ ਵੀ ਕਰ ਸਕੋਗੇ।

ਨਵੀਂ ਅਪਡੇਟ ਤੋਂ ਬਾਅਦ ਵੀਡੀਓ ਕੁਆਲਿਟੀ ਨੂੰ ਵੀ ਐਡਜਸਟ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਤੁਸੀਂ ਫੋਟੋ ਐਡਿਟਿੰਗ ਦੌਰਾਨ ਵੀ ਐਨਿਮੇਟੇਡ ਸਟਿਕਰਸ ਦਾ ਇਸਤੇਮਾਲ ਕਰ ਸਕੋਗੇ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਸਾਧਾਰਣ ਫੋਟੋ ਨੂੰ ਵੀ ਜਿਫ ਫਾਈਲ 'ਚ ਬਦਲ ਸਕੋਗੇ। ਟੈਲੀਗ੍ਰਾਮ 6.0 ਵਰਜ਼ਨ 'ਚ ਚੈਟ ਫੋਲਡਰ ਮਿਲੇਗਾ ਜਿਸ 'ਚ ਤੁਸੀਂ ਆਪਣੀ ਕਿਸੇ ਚੈਟ ਨੂੰ ਮੂਵ ਕਰ ਸਕੋਗੇ। ਚੈਟ ਫੋਲਡਰ ਲਈ ਇਕ ਪਾਪਅਪ ਮੀਨੂ ਵੀ ਮਿਲੇਗਾ।


Karan Kumar

Content Editor

Related News