Flipkart ਨੇ Returns ਪਾਲਿਸੀ ''ਚ ਕੀਤਾ ਵੱਡਾ ਬਦਲਾਅ, ਪ੍ਰੋਡੈਕਟ ਵਾਪਸ ਕਰਨ ''ਤੇ ਨਹੀਂ ਮਿਲਣਗੇ ਪੈਸੇ
Saturday, Apr 22, 2017 - 11:21 AM (IST)
ਜਲੰਧਰ- ਕੀ ਤੁਸੀਂ ਈ-ਕਾਮਰਸ ਵੈੱਬਸਾਈਟ ਤੋਂ ਸ਼ਾਪਿੰਗ ਕਰਦੇ ਹੋ? ਜੇਕਰ ਹਾਂ ਤਾਂ ਇਹ ਖਬਰ ਤੁਹਾਡੇ ਲਈ ਹੈ ਅਹਿਮ ਹੈ। ਅਸਲ ''ਚ ਫਲਿੱਪਕਾਰਟ ਨੇ ਆਪਣੀ ਰਿਟਰਨਪਾਲਿਸੀ ''ਚ ਬਦਲਾਅ ਕੀਤਾ ਹੈ। ਇਸ ਬਦਲਾਅ ਦੇ ਤਹਿਤ ਜੇਕਰ ਫਲਿੱਪਕਾਰਟ ਤੋਂ ਕੁਝ ਖਰੀਦਦੇ ਹੋ ਅਤੇ ਉਸ ਨੂੰ ਕਿਸੇ ਕਾਰਨ ਵਾਪਸ ਕਰ ਦਿੰਦੇ ਹੋ ਤਾਂ ਤੁਹਾਨੂੰ ਉਸ ਦਾ ਪੈਸਾ ਰਿਫੰਡ ਨਹੀਂ ਕੀਤਾ ਜਾਵੇਗਾ। ਨਵੀਂ ਪਾਲਿਸੀ ''ਚ ਹੋਏ ਇਹ ਬਦਲਾਅ ਮੋਬਾਇਲ, ਵੇਅਰਵਲੈੱਸਸ, ਕੰਪਿਊਟਰ, ਕੈਮਰਾ, ਆਫਿਸ ਦਾ ਸਾਮਾਨ ਅਤੇ ਪਰਸਨਲ ਕੇਅਰ ਫਰਨੀਚਰ ''ਤੇ ਲਾਗੂ ਹੋਵੇਗਾ।
ਫਲਿੱਪਕਾਰਟ ਦੇ ਪ੍ਰਵਕਰਤਾ ਨੇ ਕਿਹਾ ਹੈ ਕਿ ਕੰਪਨੀ ਵੱਲੋਂ ਆਫਰ ਕੀਤੇ ਜਾ ਰਹੇ 1.800 ਪ੍ਰੋਡੈਕਟਸ ''ਚ ਗਾਹਕ 1,150 ਪ੍ਰੋਡੈਕਟਸ ''ਤੇ ਸੈਲਫ ਸਰਵਿਸ ਆਪਸ਼ਨ ਦੇ ਰਾਹੀ ਰਿਫੰਡ ਦੀ ਰਿਕਵੈਸਟ ਕਰ ਸਕਦੇ ਹੋ। ਕੁੱਲ ਮਿਲਾ ਕੇ ਸਾਰੇ ਕੈਟਾਗਿਰੀਜ਼ ''ਚ ਦੋ ਤਿਹਾਈ ''ਤੇ ਫਲਿੱਪਕਾਰਟ ਦੀ ਰਿਫੰਡ ਪਾਲਿਸੀ ਲਾਗੂ ਹੈ। ਹਰ ਦਿਨ ਫਲਿੱਪਕਾਰਟ 25,000 ਰਿਫੰਡ ਕਰਦਾ ਹੈ, ਇਨ੍ਹਾਂ ''ਚ ਵੀ 60 ਫੀਸਦੀ ਮਾਮਲਿਆਂ ''ਚ ਇਹ ਤਤਕਾਲ ਹੋ ਜਾਂਦਾ ਹੈ।
ਇਸ ਪਾਲਿਸੀ ਦੇ ਤਹਿਤ ਜੇਕਰ ਤੁਸੀਂ ਕੋਈ ਪ੍ਰੋਡੈਕਟ ਰਿਫੰਡ ਕਰੋਗੇ, ਤਾਂ ਤੁਹਾਨੂੰ ਰਿਟਰਨ ਹੋਣ ''ਤੇ ਸ਼ਾਪਿੰਗ ਚਾਰਜ ਦੇਣਾ ਹੋਵੇਗਾ। ਨਾਲ ਹੀ ਇਲੈਕਟ੍ਰਾਨਿਕਸ ਸਮੇਤ ਕਈ ਪ੍ਰੋਡੈਕਟਸ ਨੂੰ ਰਿਟਰਨ ਕਰਨ ਦਾ ਸਮਾਂ 10 ਦਿਨਾਂ ਲਈ ਕਰ ਦਿੱਤਾ ਗਿਆ ਹੈ। ਜੇਕਰ ਤੁਹਾਡੇ ਫੋਨ ''ਚ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਸ ਨੂੰ ਟ੍ਰਬਲਸ਼ੂਟ ਦੇ ਰਾਹੀ ਸਹੀ ਕੀਤਾ ਜਾਵੇਗਾ। ਇਸ ਤੋਂ ਇਲਾਵਾ 30 ਦਿਨ ਦੀ ਰਿਟਰਨ ਪਾਲਿਸੀ ਕੱਪੜੇ, ਫੈਸ਼ਨ ਐਕਸੇਲਸਰੀਜ਼ ਅਤੇ ਲੈਦਰ ਦੇ ਸਾਮਾਨ ''ਤੇ ਲਾਗੂ ਹੋਵੇਗੀ।
