ਸਾਹਮਣੇ ਆਈ Mahindra Thar Roxx ਦੇ ਫਰੰਟ ਲੁੱਕ ਦੀ ਝਲਕ, 15 ਅਗਸਤ ਨੂੰ ਹੋਵੇਗੀ ਲਾਂਚ

Saturday, Aug 10, 2024 - 09:36 PM (IST)

ਆਟੋ ਡੈਸਕ- ਮਹਿੰਦਰਾ ਇਨ੍ਹੀ ਦਿਨੀਂ ਆਪਣੀ ਅਪਕਮਿੰਗ ਐੱਸ.ਯੂ.ਵੀ. Thar Roxx ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਕੰਪਨੀ ਇਸ ਗੱਡੀ ਨੂੰ 15 ਅਗਸਤ ਨੂੰ ਲਾਂਚ ਕਰਨ ਜਾ ਰਹੀ ਹੈ। ਮਹਿੰਦਰਾ ਇਸ ਗੱਡੀ ਦੇ ਲਗਾਤਾਰ ਨਵੇਂ-ਨਵੇਂ ਟੀਜ਼ਰ ਜਾਰੀ ਕਰ ਰਹੀ ਹੈ। ਹਾਲ ਹੀ 'ਚ ਜਾਰੀ ਕੀਤੀ ਗਈ ਟੀਜ਼ਰ ਇਮੇਜ 'ਚ Thar Roxx ਦੇ ਫਰੰਟ ਲੁੱਕ ਦੀ ਝਲਕ ਸਾਹਮਣੇ ਆਈ ਹੈ। 

ਟੀਜ਼ਰ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਫਰੰਟ 'ਚ ਨਵਾਂ ਛੇ-ਸਲਾਟ ਗਰਿੱਲ, ਐੱਲ.ਈ.ਡੀ. ਡੇਟਾਈਮ ਰਨਿੰਗ ਲੈਂਪ ਦੇ ਨਾਲ ਹੀ ਜੋੜਿਆ ਅਤੇ ਗੋਲਾਕਾਰ ਐੱਲ.ਈ.ਡੀ. ਹੈੱਡਲੈਂਪ ਦਾ ਇਕ ਨਵਾਂ ਸੈੱਟ ਦਿੱਤਾ ਗਿਆ ਹੈ, ਜੋ ਪ੍ਰੋਜੈਕਟਰ ਸੈੱਟਅਪ ਦਾ ਇਸਤੇਮਾਲ ਕਰਦਾ ਹੈ। ਮੌਜੂਦਾ ਥਾਰ ਦੇ ਮੁਕਾਬਲਾ ਅਪਕਮਿੰਗ ਐੱਸ.ਯੂ.ਵੀ. 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। 

ਫੀਚਰਜ਼

ਅਪਕਮਿੰਗ ਮਹਿੰਦਰਾ ਥਾਰ 'ਚ ਨਵੇਂ ਪਿਲਰਜ਼ ਦੇ ਨਾਲ ਬਾਕਸੀ ਸ਼ੇਪ, ਵਰਟੀਕਲ ਸਲੇਟਿਡ ਫਰੰਟ ਗਰਿੱਲ, ਗੋਲ ਆਕਾਰ ਦੀਆਂ ਹੈੱਡਲਾਈਟਾਂ, ਫਲੇਅਰਡ ਵ੍ਹੀਲ ਆਰਚ, ਅਪਰਾਈਟ ਟੇਲਗੇਟ 'ਤੇ ਲੱਗੇ ਸਪੇਅਰ ਵ੍ਹੀਲ, ਮਸਕੁਲਰ ਬੰਪਰ ਸੈਕਸ਼ਨ, ਰੈਕਟੈਂਗੁਲਰ ਟੇਲ ਲੈਂਪਸ, ਵਾਇਰਲੈੱਸ ਸਮਾਰਟਫੋਨ ਕੁਨੈਕਟੀਵਿਟੀ ਸਪੋਰਟ ਦੇ ਨਾਲ 9-ਇੰਚ ਦਾ ਟੱਚਸਕਰੀਨ ਕੰਟਰੋਲ, ਈ.ਏ.ਸੀ. ਸਮੇਤ ਕਈ ਫੀਚਰਜ਼ ਮਿਲਣ ਦੀ ਉਮੀਦ ਹੈ। 

ਪਾਵਰਟ੍ਰੇਨ

ਇਸ ਗੱਡੀ 'ਚ ਇਕ 2.0 ਲੀਟਰ ਟਰਬੋ ਪੈਟਰੋਲ ਇੰਜਣ, 2.2 ਲੀਟਰ ਡੀਜ਼ਲ ਇੰਜਣ ਅਤੇ 1.5 ਲੀਟਰ ਡੀਜ਼ਲ ਇੰਜਣ ਮਿਲ ਸਕਦਾ ਹੈ। 1.5 ਲੀਟਰ ਡੀਜ਼ਲ ਇੰਜਣ ਨੂੰ ਛੱਡ ਕੇ ਇਹ ਬਾਕੀ 2 ਪਾਵਰਟ੍ਰੇਨ ਇਸ ਦੇ 3-ਡੋਰ ਮਾਡਲ 'ਚ ਪਹਿਲਾਂ ਤੋਂ ਮਿਲ ਰਹੇ ਹਨ। 


Rakesh

Content Editor

Related News