ਹੋ ਜਾਓ ਤਿਆਰ, 15 ਅਗਸਤ ਨੂੰ ਆ ਰਹੀ ਹੈ 5-ਡੋਰ Mahindra Thar, ਜਾਣੋ ਕੀ ਹੋਵੇਗਾ ਖ਼ਾਸ

Monday, Aug 14, 2023 - 06:34 PM (IST)

ਹੋ ਜਾਓ ਤਿਆਰ, 15 ਅਗਸਤ ਨੂੰ ਆ ਰਹੀ ਹੈ 5-ਡੋਰ Mahindra Thar, ਜਾਣੋ ਕੀ ਹੋਵੇਗਾ ਖ਼ਾਸ

ਆਟੋ ਡੈਸਕ- ਮਹਿੰਦਰਾ ਥਾਰ ਦੇ 5-ਡੋਰ ਵਰਜ਼ਨ ਦਾ ਇੰਤਜ਼ਾਰ ਕਰਨ ਵਾਲਿਆਂ ਲਈ ਚੰਗੀ ਖ਼ਬਰ ਹੈ। ਕੰਪਨੀ ਸੁਤੰਤਰਤਾ ਦਿਵਸ ਮੌਕੇ (15 ਅਗਸਤ) ਆਪਣੇ ਇਸ ਆਫਰੋਡਿੰਗ ਐੱਸ.ਯੂ.ਵੀ. ਦੇ 5-ਡੋਰ ਵਰਜ਼ਨ ਨੂੰ ਲਾਂਚ ਕਰਨ ਵਾਲੀ ਹੈ। ਇਹ ਦਿਨ ਮਹਿੰਦਰਾ ਲਈ ਬੇਹੱਦ ਹੀ ਖ਼ਾਸ ਹੈ ਕਿਉਂਕਿ ਮਹਿੰਦਰਾ ਨੇ 15 ਅਗਸਤ 2020 ਨੂੰ ਥਾਰ ਦੇ ਲੇਟੈਸਟ ਜਨਰੇਸ਼ਨ ਮਾਡਲ ਤੋਂ ਪਰਦਾ ਚੁੱਕਿਆ ਸੀ। 

ਦੇਸ਼ ਭਰ 'ਚ ਮਹਿੰਦਰਾ ਥਾਰ ਦੇ ਫੈਨਜ਼ 'ਚ ਇਕ ਅਜਿਹਾ ਵਰਗ ਵੀ ਹੈ ਜੋ ਕਿ ਇਸਦੇ 5-ਡੋਰ ਵੇਰੀਐਂਟ ਦੇ ਲਾਂਚ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਬੀਤੇ ਦਿਨੀਂ ਜਦੋਂ ਮਾਰੂਤੀ ਜਿਮਨੀ ਦੇ 5-ਡੋਰ ਵੇਰੀਐਂਟ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਸੀ, ਉਸੇ ਸਮੇਂ ਮਹਿੰਦਰਾ ਵਲੋਂ ਇਕ ਬਿਆਨ ਆਇਆ ਸੀ ਕਿ ਕੰਪਨੀ ਆਪਣੇ ਥਾਰ 5-ਡੋਰ ਨੂੰ ਅਗਲੇ ਸਾਲ ਯਾਨੀ 2024 ਤਕ ਭਾਰਤ 'ਚ ਲਾਂਚ ਕਰੇਗੀ।

ਇਹ ਵੀ ਪੜ੍ਹੋ– 'X' 'ਚ ਆ ਰਿਹੈ ਵਟਸਐਪ ਵਾਲਾ ਇਹ ਸ਼ਾਨਦਾਰ ਫੀਚਰ, ਜਲਦ ਹੋਵੇਗਾ ਲਾਂਚ

ਮਹਿੰਦਰਾ ਥਾਰ-5 ਡੋਰ 'ਚ ਕੀ ਹੋਵੇਗਾ ਖ਼ਾਸ

ਸਭ ਤੋਂ ਪਹਿਲੀ ਗੱਲ ਇਹ ਕਿ ਇਸ ਵਿਚ 5 ਦਰਵਾਜੇ ਹੋਣਗੇ ਜੋ ਕਿ ਮੌਜੂਦਾ ਮਾਡਲ ਦੇ ਮੁਕਾਬਲੇ ਐੱਸ.ਯੂ.ਵੀ. 'ਚ ਐਂਟਰੀ ਅਤੇ ਐਗਜ਼ਿਟ ਨੂੰ ਹੋਰ ਵੀ ਆਸਾਨ ਬਣਾਉਣਗੇ। ਨਾਲ ਹੀ ਇਹ ਸਾਈਜ਼ 'ਚ ਜ਼ਿਆਦਾ ਵੱਡੀ ਹੋਵੇਗੀ, ਜਿਸ ਨਾਲ ਤੁਹਾਡੇ ਕੈਬਿਨ ਦੇ ਅੰਦਰ ਬਿਹਤਰ ਸਪੇਸ ਮਿਲੇਗੀ। ਇਸਨੂੰ ਕੰਪਨੀ 2.2 ਲੀਟਰ ਡੀਜ਼ਲ ਅਤੇ 2.0 ਲੀਟਰ ਟਰਬੋ ਪੈਟਰੋਲ ਇੰਜਣ ਦੇ ਨਾਲ ਪੇਸ਼ ਕਰੇਗੀ। ਇਸੇ ਇੰਜਣ ਦਾ ਇਸਤੇਮਾਲ ਮੌਜੂਦਾ ਮਾਡਲ 'ਚ ਵੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ– 'X' ਤੋਂ ਪੈਸੇ ਕਮਾਉਣਾ ਹੁਣ ਹੋਇਆ ਬਹੁਤ ਹੀ ਆਸਾਨ, ਐਲੋਨ ਮਸਕ ਨੇ ਕਰ ਦਿੱਤਾ ਵੱਡਾ ਐਲਾਨ

ਮਿਲਣਗੇ ਇਹ ਖ਼ਾਸ ਫੀਚਰਜ਼

ਥਾਰ-5 ਡੋਰ 'ਚ ਨਾ ਸਿਰਫ ਵਾਧੂ ਦਰਵਾਜੇ ਮਿਲਣਗੇ ਸਗੋਂ ਕੰਪਨੀ ਇਸ ਐੱਸ.ਯੂ.ਵੀ. 'ਚ ਬਿਹਤਰ ਅਤੇ ਐਡਵਾਂਸ ਫੀਚਰਜ਼ ਵੀ ਦੇਵੇਗੀ। ਜਿਵੇਂ ਕਿ ਸਨਰੂਫ ਹੁਣ ਕਨਫਰਮ ਹੋ ਗਿਆ ਹੈ ਤਾਂ ਇਸ ਵਿਚ ਬਿਹਤਰ ਫੀਚਰਜ਼ ਦੀ ਉਮੀਦ ਕੀਤੀ ਜਾ ਰਹੀ ਹੈ। ਹਾਲਾਂਕਿ, ਸੰਭਾਵਨਾ ਹੈ ਕਿ ਇਸ ਵਿਚ ਸਾਫਟ-ਟਾਪ ਵੇਰੀਐਂਟ ਨਾ ਦਿੱਤਾ ਜਾਵੇ। ਮਹਿੰਦਰਾ ਥਾਰ 5-ਡੋਰ ਨੂੰ ਫਰੰਟ ਸੈਂਟਰ ਆਰਮ-ਰੈਸਟ, ਇਕ ਅਪਡੇਟਿਡ ਟੱਚਸਕਰੀਨ ਇੰਫੋਟੇਮੈਂਟ ਸਿਸਟਮ, ਕੈਬਿਨ 'ਚ ਜ਼ਿਆਦਾ ਸਟੋਰੇਜ ਸਪੇਸ, ਦੂਜੀ ਲਾਈਟ ਲਈ ਦੋ ਵੱਖ-ਵੱਖ ਸੀਟਾਂ ਸਣੇ ਕਈ ਬੈਠਣ ਦੇ ਆਪਸ਼ਨ ਅਤੇ ਇੰਟੀਰੀਅਰ ਨੂੰ ਪ੍ਰੀਮੀਅਮ ਟੱਚ ਦਿੱਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ– Twitter 'ਤੇ ਹੁਣ ਬਿਨਾਂ ਡਰੇ ਕਰੋ ਪੋਸਟ, ਤੁਹਾਡੀ ਕੰਪਨੀ ਨੇ ਕੀਤਾ ਤੰਗ ਤਾਂ Elon Musk ਇੰਝ ਦੇਣਗੇ ਤੁਹਾਡਾ ਸਾਥ

ਜਿਮਨੀ ਨੂੰ ਮਿਲੇਗੀ ਟੱਕਰ

ਬਤੌਰ ਆਫਰੋਡਿੰਗ ਲਾਈਫਸਾਈਟ ਵਾਹਨ ਮਹਿੰਦਰਾ ਥਾਰ ਸਿੱਧੇ ਤੌਰ 'ਤੇ ਮਾਰੂਤੀ ਜਿਮਨੀ ਨੂੰ ਟੱਕਰ ਦੇਵੇਗੀ, ਜਿਸਨੂੰ ਹਾਲ ਹੀ 'ਚ 12.74 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਚ ਪੇਸ਼ ਕੀਤਾ ਗਿਆ ਹੈ। ਹਾਲਾਂਕਿ, ਜਿਮਨੀ ਸਿਰਫ ਇਕ 1.5 ਲੀਟਰ ਪੈਟਰੋਲ ਇੰਜਣ ਆਪਸ਼ਨ ਦੇ ਨਾਲ ਆਉਂਦੀ ਹੈ। ਉਥੇ ਹੀ ਥਾਰ 'ਚ ਗਾਹਕਾਂ ਨੂੰ ਮਲਟੀਪਲ ਇੰਜਣ ਆਪਸ਼ਨ ਚੁਣਨ ਦਾ ਮੌਕਾ ਮਿਲੇਗਾ। ਇਸਤੋਂ ਇਲਾਵਾ ਥਾਰ ਦਾ ਇੰਜਣ ਜ਼ਿਆਦਾ ਵੱਡਾ ਅਤੇ ਪਾਵਰਫੁਲ ਵੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਮਹਿੰਦਰਾ ਥਾਰ 5-ਡੋਰ ਨੂੰ ਕਿਸ ਕੀਮਤ 'ਚ ਲਾਂਚ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News