ਮਹਿੰਦਰਾ ਦੀ ਨਵੀਂ Scorpio N ਨੇ ਬਣਾਇਆ ਰਿਕਾਰਡ! ਅੱਧੇ ਘੰਟੇ ’ਚ ਹੋਈ 1 ਲੱਖ ਤੋਂ ਵੱਧ ਬੁਕਿੰਗ

Monday, Aug 01, 2022 - 12:41 PM (IST)

ਆਟੋ ਡੈਸਕ– ਮਹਿੰਦਰਾ ਐਂਡ ਮਹਿੰਦਰਾ ਨੇ 30 ਜੁਲਾਈ 2022 ਤੋਂ ਨਵੀਂ ਜਨਰੇਸ਼ਨ ਸਕਾਰਪੀਓ ਐੱਨ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਐੱਸ. ਯੂ. ਵੀ. ਦੀ ਵਾਪਸੀ ਜ਼ੋਰਦਾਰ ਹੋਈ ਹੈ। ਸਿਰਫ 1 ਮਿੰਟ ’ਚ ਹੀ ਪਹਿਲੀਆਂ 25,000 ਬੁਕਿੰਗਜ਼ ਹਾਸਲ ਕਰ ਲਈਆਂ ਹਨ, ਉਧਰ 30 ਮਿੰਟ ਤੱਕ ਪਹੁੰਚਦੇ ਇਹ ਅੰਕੜਾ 1 ਲੱਖ ਬੁਕਿੰਗ ਦੇ ਪਾਰ ਪਹੁੰਚ ਗਿਆ। ਪਹਿਲੇ 25000 ਗਾਹਕਾਂ ਨੂੰ ਇਹ ਐੱਸ. ਯੂ. ਵੀ. ਇੰਟ੍ਰੋਡਕਟਰੀ ਕੀਮਤ ’ਤੇ ਮਿਲੀ ਹੈ। ਆਨੰਦ ਮਹਿੰਦਰਾ ਵੀ ਬੁਕਿੰਗ ਦੇ ਇਸ ਅੰਕੜੇ ਨੂੰ ਦੇਖ ਕੇ ਖੁਸ਼ ਨਜ਼ਰ ਆਏ ਅਤੇ ਉਨ੍ਹਾਂ ਨੇ ਟਵੀਟ ਕਰ ਕੇ ਕਿਹਾ, ‘ਗਾਨ ਇਨ 60 ਸੈਕਿੰਡ’। ਦੱਸ ਦੇਈਏ ਕਿ ਜਿਹੜੇ ਲੋਕਾਂ ਨੇ ਸਕਾਰਪੀਓ ਐੱਨ ਬੁਕ ਕੀਤੀ ਹੈ, ਉਨ੍ਹਾਂ ਨੂੰ ਸਤੰਬਰ ਤੋਂ ਐੱਸ. ਯੂ. ਵੀ. ਦੀ ਬੁਕਿੰਗ ਮਿਲਣਾ ਸ਼ੁਰੂ ਹੋ ਜਾਵੇਗੀ। ਪਹਿਲੇ ਬੈਚ ’ਚ 20,000 ਐੱਸ. ਯੂ. ਵੀ. ਗਾਹਕਾਂ ਨੂੰ ਸੌਂਪੀ ਜਾਵੇਗੀ।’

ਇਹ ਵੀ ਪੜ੍ਹੋ– ਲਾਂਚ ਤੋਂ ਪਹਿਲਾਂ ਹੀ Grand Vitara ਨੇ ਮਚਾਈ ਧੂਮ, 6 ਦਿਨਾਂ ’ਚ 13 ਹਜ਼ਾਰ ਤੋਂ ਜ਼ਿਆਦਾ ਬੁਕਿੰਗ

ਸਕਾਰਪੀਓ ਕਲਾਸਿਕ ਦੀ ਤੁਲਨਾ ’ਚ ਵੱਡੀ
ਮਹਿੰਦਰਾ ਸਕਾਰਪੀਓ ਐੱਨ ਦੀ ਤੁਲਨਾ ਸਕਾਰਪੀਓ ਕਲਾਸਿਕ ਨਾਲ ਕਰੀਏ ਤਾਂ ਇਹ 206 ਮਿਮੀ ਲੰਬੀ, 97 ਮਿਮੀ ਚੌੜੀ ਅਤੇ 70 ਮਿਮੀ ਵੱਧ ਵ੍ਹੀਲਬੇਸ ਦੇ ਨਾਲ ਮਾਰਕੀਟ ’ਚ ਉਤਾਰ ਗਈ ਹੈ।

ਨਵੀਂ ਜਨਰੇਸ਼ਨ ਦੇ ਨਾਲ 17 ਇੰਚ ਡਾਇਮੰਡ ਕੱਟ ਅਲਾਏ ਵ੍ਹੀਲਸ, ਐੱਲ. ਈ. ਡੀ. ਪ੍ਰਾਜੈਕਟ ਹੈੱਡਲੈਂਪਸ, ਐੱਲ. ਈ. ਡੀ. ਟੇਲਲੈਂਪਸ, ਇਲੈਕਟ੍ਰਿਕ ਓ. ਆਰ. ਵੀ. ਐੱਮ. ਅਤੇ ਸ਼ਾਰਕਫਿਨ ਐਂਟੀਨਾ ਵਰਗੇ ਬਾਹਰੀ ਬਦਲਾਅ ਦਿੱਤੇ ਗਏ ਹਨ। ਇਹ ਐੱਸ. ਯੂ. ਵੀ. 7 ਰੰਗਾਂ-ਡੀਪ ਫਾਰੈਸਟ, ਡੈਜ਼ਲਿੰਗ ਸਿਲਵਰ, ਰਾਇਲ ਗੋਲਡ, ਨਪੋਲੀ ਬਲੈਕ, ਐਵਰੇਸਟ ਵਾਈਟ, ਰੈੱਡ ਰੇਜ਼ ਅਤੇ ਗ੍ਰੈਂਡ ਕੈਨਨ ’ਚ ਪੇਸ਼ ਕੀਤੀ ਗਈ ਹੈ।

ਇਹ ਵੀ ਪੜ੍ਹੋ– BGMI ਦੇ ਪਲੇਅਰਾਂ ਨੂੰ ਵੱਡਾ ਝਟਕਾ, ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ ਤੋਂ ਗਾਇਬ ਹੋਈ ਗੇਮ

ਕੇਬਿਨ ’ਚ ਕੀ-ਕੀ ਮਿਲਿਆ
ਵ੍ਹੀਲਬੇਸ ਵੱਧਣ ਨਾਲ ਨਵੀਂ ਸਕਾਰਪੀਓ ਐੱਨ ਦਾ ਕੇਬਿਨ ਪਹਿਲਾਂ ਵੱਧ ਥਾਂ ਵਾਲਾ ਹੋ ਗਿਆ ਹੈ ਅਤੇ ਮਹਿੰਦਰਾ ਨੇ ਇਸ ਨੂੰ ਪ੍ਰੀਮੀਅਮ ਬਣਾਇਆ ਹੈ। ਇੱਥੇ 12 ਸਪੀਕਰਸ ਵਾਲੇ ਸੋਨੀ ਸਿਸਟਮ ਦੇ ਨਾਲ 3ਡੀ ਸਰਾਉਂਡ ਸਾਊਂਡ ਸਿਸਟਮ, ਐੱਪਲ ਕਾਰਪਲੇ ਅਤੇ ਐਂਡ੍ਰਾਇਡ ਆਟੋ ਕੁਨੈਕਟੀਵਿਟੀ, 20.32 ਇੰਚ ਦਾ ਇਨਫੋਟੇਨਮੈਂਟ, ਸੈਗਮੈਂਟ ਸਭ ਤੋਂ ਚੌੜੀ ਸਨਰੂਫ, ਲੇਦਰੇਟ ਸੀਟਸ ਅਤੇ 70 ਤੋਂ ਵੱਧ ਕੁਨੈਕਟਿਡ ਕਾਰ ਫੀਚਰਜ਼ ਐੱਸ. ਯੂ. ਵੀ. ਦੇ ਕੈਬਿਨ ’ਚ ਦਿੱਤੇ ਗਏ ਹਨ। ਇੱਥੇ ਐਡ੍ਰੀਨਾਕਸ ਦੇ ਰਾਹੀਂ ਟੈਂਪਰੇਚਰ ਕੰਟ੍ਰੋਲ ਕੀਤਾ ਜਾ ਸਕਦਾ ਹੈ, ਇਸ ਤੋਂ ਇਲਾਵਾ ਦਾਅਵਾ ਹੈ ਕਿ ਇਹ ਦੁਨੀਆ ਦੀ ਪਹਿਲੀ ਐੱਸ. ਯੂ. ਵੀ. ਹੈ, ਜਿਸ ਨੂੰ ਵਹਾਟ3ਵਰਡਸ ਨੈਵੀਗੇਸ਼ਨ ਸਿਸਟਮ ਦਿੱਤਾ ਿਗਆ ਹੈ, ਜੋ ਵਾਇਸ ਕਮਾਂਡ ’ਤੇ ਕੰਮ ਕਰਦਾ ਹੈ।

ਇਹ ਵੀ ਪੜ੍ਹੋ– ਭਾਰਤ ’ਚ ਮੁੜ ਲਾਂਚ ਹੋਇਆ Google Street View, ਇਨ੍ਹਾਂ 10 ਸ਼ਹਿਰਾਂ ’ਚ ਮਿਲੇਗੀ ਸੁਵਿਧਾ

ਕਿੰਨਾ ਦਮਦਾਰ ਹੈ ਇੰਜਨ
ਨਵੀਂ ਸਕਾਰਪੀਓ ਐੱਨ ਨਾਲ ਐਮਸਟੇਲੀਅਨ ਪੈਟਰੋਲ ਇੰਜਨ ਦਿੱਤਾ ਗਿਆ ਹੈ, ਜੋ 200 ਪੀ. ਐੱਸ. ਤਾਕਤ ਅਤੇ 380 ਐੱਨ. ਐੱਮ. ਪੀਕ ਟਾਰਕ ਬਣਾਉਂਦਾ ਹੈ। ਦੂਜੇ ਪਾਸੇ ਐਮਹਾਕ ਡੀਜ਼ਲ ਇੰਜਨ 175 ਪੀ. ਐੱਸ. ਪਾਵਰ ਅਤ 400 ਐੱਨ. ਐੱਮ. ਪੀਕ ਟਾਰਕ ਜਨਰੇਟ ਕਰਦਾ ਹੈ।

ਇਹ ਨਵੀਂ ਐੱਸ. ਯੂ. ਵੀ. ਸੈਗਮੈਂਟ ਦੀ ਸਭ ਤੋਂ ਘੱਟ ਪ੍ਰਦੂਸ਼ਣ ਫੈਲਾਉਣ ਵਾਲੀ ਕਾਰ ਬਣ ਕੇ ਸਾਹਮਣੇ ਆਈ ਹੈ। ਕੰਪਨੀ ਨੇ ਇਨ੍ਹਾਂ ਦੋਵਾਂ ਇੰਜਨਾਂ ਨੂੰ 6 ਸਪੀਡ ਮੈਨੂਅਲ ਅਤੇ ਆਟੋਮੈਟਿਕ ਗੇਅਰਬਾਕਸ ਬਦਲਾਂ ਨਾਲ ਲੈਸ ਕੀਤਾ ਹੈ। ਇਸ ਦੇ ਨਾਲ ਹੀ ਸੈਗਮੈਂਟ ’ਚ ਪਹਿਲੀ ਵਾਰ ਸ਼ਿਫਟ ਬਾਏ ਕੇਬਲ ਤਕਨੀਕ ਦੀ ਵਰਤੋਂ ਵੀ ਇਸੇ ਐੱਸ. ਯੂ. ਵੀ. ’ਚ ਕੀਤੀ ਗਈ ਹੈ।

ਇਹ ਵੀ ਪੜ੍ਹੋ– ਪਤੀ ਬਣਿਆ ਹੈਵਾਨ: ਪਤਨੀ ਨਾਲ ਕਰਵਾਇਆ ਸਮੂਹਿਕ ਜਬਰ-ਜ਼ਨਾਹ, ਫਿਰ ਦਿੱਤਾ ਤਲਾਕ

ਜ਼ੋਰਦਾਰ ਹੈ ਨਵੀਂ ਸਕਾਰਪੀਓ ਦਾ ਮੁਕਾਬਲਾ
ਕੀਮਤ ’ਤੇ ਨਜ਼ਰ ਪਾਈਏ ਤਾਂ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 11.99 ਲੱਖ ਰੁਪਏ ਹੈ, ਜੋ ਟਾਪ ਮਾਡਲ ਲਈ 23.90 ਲੱਖ ਰੁਪਏ ਤੱਕ ਜਾਂਦੀ ਹੈ। ਮਹਿੰਦਰਾ ਨੇ ਨਵੀਂ ਸਕਾਰਪੀਓ ਐੱਨ ਨੂੰ ਐੱਸ. ਯੂ. ਵੀ. ਕਿਹਾ ਹੈ, ਜੋ ਬਿਲਕੁਲ ਨਵੇਂ ਸਿਰੇ ਤੋਂ ਤਿਆਰ ਕੀਤੀ ਗਈ ਹੈ ਅਤੇ ਇਸ ਦੇ ਨਾਲ ਸਭ ਕੁਝ ਨਵਾਂ ਦਿੱਤਾ ਗਿਆ ਹੈ। ਨਵੀਂ ਜਨਰੇਸ਼ਨ ਮਾਡਲ ਦਾ ਐਕਸਟੀਰੀਅਰ ਅਤੇ ਇੰਟੀਰੀਅਰ ਮੌਜੂਦਾ ਮਾਡਲ ਦੇ ਮੁਕਾਬਲੇ ਬਿਲਕੁਲ ਨਵਾਂ ਹੈ। ਮੁਕਾਬਲੇ ’ਤੇ ਨਜ਼ਰ ਮਾਰੀਏ ਤਾਂ ਭਾਰਤੀ ਮਾਰਕੀਟ ’ਚ ਇਸ ਦਾ ਮੁਕਾਬਲਾ ਟਾਟਾ ਹੈਰੀਅਰ, ਟਾਟਾ ਸਫਾਰੀ, ਹੁੰਡਈ ਕ੍ਰੇਟਾ ਅਤੇ ਹੁੰਡਈ ਐਲਕਜ਼ਾਰ ਵਰਗੀਆਂ ਕਾਰਾਂ ’ਚ ਹੋਣ ਵਾਲਾ ਹੈ।

ਇਹ ਵੀ ਪੜ੍ਹੋ– ਵਾਇਰਲ ਹੋਈ ਮੁੱਛਾਂ ਵਾਲੀ ਜਨਾਨੀ, ਵੱਟ ਦਿੰਦਿਆਂ ਕੈਪਸ਼ਨ 'ਚ ਲਿਖਿਆ 'ਆਈ ਲਵ ਮਾਈ ਮੁਸਟੈਕ'


Rakesh

Content Editor

Related News