ਮਹਿੰਦਰਾ ਭਾਰਤ ’ਚ ਲਾਂਚ ਕਰੇਗੀ 9 ਲੱਖ ਰੁਪਏ ਤੋਂ ਵੀ ਘੱਟ ਕੀਮਤ ’ਚ ਇਲੈਕਟ੍ਰਿਕ ਕਾਰ

Sunday, Nov 01, 2020 - 07:37 PM (IST)

ਮਹਿੰਦਰਾ ਭਾਰਤ ’ਚ ਲਾਂਚ ਕਰੇਗੀ 9 ਲੱਖ ਰੁਪਏ ਤੋਂ ਵੀ ਘੱਟ ਕੀਮਤ ’ਚ ਇਲੈਕਟ੍ਰਿਕ ਕਾਰ

ਆਟੋ ਡੈਸਕ—ਮਹਿੰਦਰਾ ਜਲਦ ਭਾਰਤੀ ਬਾਜ਼ਾਰ ’ਚ ਆਪਣੀ ਇਲੈਕਟ੍ਰਿਕ ਕਾਰ eKUV100 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ਮੁਤਾਬਕ ਕੰਪਨੀ ਇਸ ਨੂੰ ਆਉਣ ਵਾਲੇ ਤਿੰਨ ਮਹੀਨਿਆਂ ਦੇ ਅੰਦਰ ਭਾਰਤੀ ਬਾਜ਼ਾਰ ’ਚ ਉਤਾਰ ਸਕਦੀ ਹੈ। ਇਸ ਕਾਰ ਨੂੰ ਮਹਿੰਦਰਾ ਨੇ ਸਭ ਤੋਂ ਪਹਿਲਾਂ ਇਸ ਸਾਲ ਆਟੋ ਐਕਸਪੋ 2020 ’ਚ ਸ਼ੋਕੇਸ ਕੀਤਾ ਸੀ। ਭਾਰਤੀ ਬਾਜ਼ਾਰ ’ਚ eKUV100 ਨੂੰ ਕੰਪਨੀ 8.25 ਲੱਖ ਰੁਪਏ ਐਕਸ-ਸ਼ੋਰੂਮ ਦੀ ਕੀਮਤ ’ਚ ਉਤਾਰੇਗੀ।

PunjabKesari

ਸਿੰਗਲ ਚਾਰਜ ’ਚ ਚਲੇਗੀ 120KM
ਮਹਿੰਦਰਾ eKUV100 ’ਚ 40 kW ਦੀ ਮੋਟਰ ਦਾ ਇਸਤੇਮਾਲ ਕੀਤਾ ਗਿਆ ਹੈ ਜੋ 53 bhp ਦੀ ਮੈਕਸੀਮਮ ਪਾਵਰ ਅਤੇ 120 Nm ਦਾ ਪੀਕ ਟਾਰਕ ਜਨਰੇਟ ਕਰਦੀ ਹੈ। ਇਸ ਕਾਰ ’ਚ 15.9 kWh ਦੀ ਲਿਥੀਅਮ-ਆਇਨ ਬੈਟਰੀ ਨੂੰ ਲਗਾਇਆ ਗਿਆ ਹੈ। ਇਹ ਇਲੈਕਟ੍ਰਿਕ ਕਾਰ ’ਚ ਇਕ ਚਾਰਜ ’ਚ 120 ਕਿਲੋਮੀਟਰ ਦਾ ਰਸਤਾ ਤੈਅ ਕਰ ਸਕਦੀ ਹੈ। ਇਸ ’ਚ ਸਟੈਂਡਰਡ ਅਤੇ ਫਾਸਟ ਚਾਰਜਿੰਗ ਦੋਵਾਂ ਦੇ ਵਿਕਲਪ ਮਿਲਦੇ ਹਨ।

PunjabKesari


author

Karan Kumar

Content Editor

Related News