ਭਾਰਤ ’ਚ ਸ਼ੁਰੂ ਹੋਈ iPhone 13 ਦੀ ਅਸੈਂਬਲਿੰਗ, ਅਗਲੇ ਸਾਲ ਤੋਂ ਹੋਣਗੇ ਐਕਸਪੋਰਟ

01/17/2022 6:46:03 PM

ਗੈਜੇਟ ਡੈਸਕ– ਐਪਲ ਆਪਣੇ ਆਈਫੋਨ 13 ਦੀ ਜ਼ਿਆਦਾਤਰ ਮੈਨੂਫੈਕਚਰਿੰਗ ਚੀਨ ’ਚ ਹੀ ਕਰਦੀ ਹੈ ਪਰ ਆਉਣ ਵਾਲੇ ਸਮੇਂ ’ਚ ਜੇਕਰ ਤੁਸੀਂ ਆਈਫੋਨ 13 ਖਰੀਦੋਗੇ ਤਾਂ ਉਸ ’ਤੇ ‘ਮੇਨ ਇੰਨ ਇੰਡੀਆ’ ਲਿਖਿਆ ਹੋਵੇਗਾ। ਐਪਲ ਨੇ ਆਪਣੇ ਆਈਫੋਨ ਦੇ ਨਵੇਂ ਮਾਡਲ ਆਈਫੋਨ 13 ਦੀ ਅਸੈਂਬਲਿੰਗ ਭਾਰਤ ’ਚ ਸ਼ੁਰੂ ਕਰ ਦਿੱਤੀ ਹੈ। ਐਪਲ ਆਈਫੋਨ 13 ਨੂੰ ਚੇਨਈ ’ਚ ਸਥਿਤ ਫਾਕਸਕਾਨ ਪਲਾਂਟ ’ਚ ਬਣਾ ਰਹੀ ਹੈ ਅਤੇ ਇਹ ਘਰੇਲੂ ਬਾਜ਼ਾਰ ਦੇ ਨਾਲ-ਨਾਲ ਅਗਲੇ ਸਾਲ ਤੋਂ ਦੇਸ਼ ਤੋਂ ਨਿਰਯਾਤ ਲਈ ਵੀ ਉਪਲੱਬਧ ਹੋਣਗੇ। 

ਦੱਸ ਦੇਈਏ ਕਿ ਐਪਲ ਚੀਨ ’ਤੇ ਆਪਣੀ ਨਿਰਭਰਤਾ ਨੂੰ ਘੱਟ ਕਰ ਰਹੀ ਹੈ। ਕੰਪਨੀ ਭਾਰਤ ਅਤੇ ਵਿਅਤਨਾਮ ਨੂੰ ਵੱਡੇ ਮੈਨੂਫੈਕਚਰਿੰਗ ਹਬ ਦੇ ਤੌਰ ’ਤੇ ਵਿਕਸਿਤ ਕਰੇਗੀ। ਇਨ੍ਹਾਂ ਦੇਸ਼ਾਂ ’ਚ iPhones, iPads, Mac ਅਤੇ ਐਪਲ ਦੇ ਹੋਰ ਇਲੈਕਟ੍ਰੋਨਿਕ ਪ੍ਰੋਡਕਟ ਦਾ ਪ੍ਰੋਡਕਸ਼ਨ ਕੀਤਾ ਜਾ ਰਿਹਾ ਹੈ।


Rakesh

Content Editor

Related News