ਜਲਦੀ ਹੀ ਹਿੰਦੀ ਸਮੇਤ ਕਈ ਖੇਤਰੀ ਭਾਸ਼ਾਵਾਂ ’ਚ ਆਏਗੀ ਏਅਰਟੈੱਲ ਥੈਂਕਸ ਐਪ

Thursday, Jul 09, 2020 - 05:53 PM (IST)

ਜਲਦੀ ਹੀ ਹਿੰਦੀ ਸਮੇਤ ਕਈ ਖੇਤਰੀ ਭਾਸ਼ਾਵਾਂ ’ਚ ਆਏਗੀ ਏਅਰਟੈੱਲ ਥੈਂਕਸ ਐਪ

ਗੈਜੇਟ ਡੈਸਕ– ਭਾਰਤੀ ਏਅਰਟੈੱਲ ਨੇ ਏਅਰਟੈੱਲ ਥੈਂਕਸ ਐਪ ਨੂੰ ਖੇਤਰੀ ਭਾਸ਼ਾਵਾਂ ’ਚ ਲਾਂਚ ਕਰਨ ਦਾ ਐਲਾਨ ਕੀਤਾ ਹੈ। ਏਅਰਟੈੱਲ ਪ੍ਰੀਪੇਡ ਮੋਬਾਇਲ ਗਾਹਕ ਹੁਣ ਏਅਰਟੈੱਲ ਥੈਂਕਸ ਐਪ ’ਤੇ ਉਪਲੱਬਦ ਸੇਵਾਵਾਂ ਦਾ ਲਾਭ ਹਿੰਦੀ, ਤੇਲਗੂ, ਬੰਗਾਲੀ, ਮਰਾਠੀ, ਤਮਿਲ, ਗੁਜਰਾਤੀ, ਮਲਿਆਲਮ ਅਤੇ ਪੰਜਾਬੀ ’ਚ ਲੈ ਸਕਣਗੇ। ਇਹ ਫੀਚਰ ਫਿਲਹਾਲ ਐਂਡਰਾਇਡ ’ਤੇ ਉਪਲੱਬਧ ਹੈ ਅਤੇ ਜਲਦੀ ਹੀ ਇਸ ਨੂੰ ਆਈ.ਓ.ਐੱਸ. ਲਈ ਵੀ ਜਾਰੀ ਕੀਤਾ ਜਾਵੇਗਾ। ਏੱਅਰਟੈੱਲ ਨੇ ਆਪਣੇ ਇਕ ਬਿਆਨ ’ਚ ਕਿਹਾ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ ’ਚ ਕਨੰੜ, ਅਸਮੀਆ ਅਤੇ ਉੜੀਆ ਸਮੇਤ ਕਈ ਹੋਰ ਭਾਰਤੀ ਖੇਤਰੀ ਭਾਸ਼ਾਵਾਂ ਲਈ ਵੀ ਅਪਡੇਟ ਜਾਰੀ ਕੀਤੀ ਜਾਵੇਗੀ। 

ਐਪ ’ਚ ਭਾਰਤੀ ਭਾਸ਼ਾਵਾਂ ਦੀ ਅਪਡੇਟ ’ਤੇ ਏਅਰਟੈੱਪ ਦੇ ਚੀਫ ਪ੍ਰੋਡਕਟ ਅਧਿਕਾਰੀ ਆਦਰਸ਼ ਨਾਇਰ ਨੇ ਕਿਹਾ ਕਿ ਏਅਰਟੈੱਲ ਗਾਹਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਡਿਜੀਟਲ ਤਕਨੀਕ ਦੇ ਮਾਧਿਅਮ ਨਾਲ ਉਨ੍ਹਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ। ਭਾਰਤ ਸਮਾਰਟਫੋਨ ਰਾਸ਼ਟਰ ’ਚ ਬਦਲ ਰਿਹਾ ਹੈ ਅਤੇ ਏਅਰਟੈੱਲ ਥੈਂਕਸ ਐਪ ਦੇ ਕਰੀਬ 35 ਫੀਸਦੀ ਵਰਤੋਂਕਾਰ ਟਿਅਰ 2/3 ਸ਼ਹਿਰਾਂ ਅਤੇ ਪੇਂਡੂ ਖੇਤਰਾਂ ਤੋਂ ਆਉਂਦੇ ਹਨ। ਖੇਤਰੀ ਭਾਸ਼ਾਵਾਂ ਲਈ ਬਦਲ ਪ੍ਰਦਾਨ ਕਰਨ ਦੇ ਨਾਲ ਏਅਰਟੈੱਲ ਥੈਂਕਸ ਐਪ ਇਨ੍ਹਾਂ ਗਾਹਕਾਂ ਲਈ ਹੋਰ ਵੀ ਜ਼ਿਆਦਾ ਆਸਾਨ ਹੋ ਗਈ ਹੈ। 

ਦੱਸ ਦੇਈਏ ਕਿ ਏਅਰਟੈੱਲ ਥੈਂਕਸ ਐਪ ਕਸਟਮਾਈਜ਼ਡ ਇੰਟਰਫੇਸ- ਸਿਲਵਰ, ਗੋਲਡ, ਪਲੈਟਿਨਮ ਨਾਲ ਆਉਂਦਾ ਹੈ। ਇਸ ਐਪ ਰਾਹੀਂ ਗਾਹਕ ਰਿਚਾਰਜ, ਬਿੱਲ ਭੁਗਤਾਨ, ਡਾਟਾ ਦੀ ਵਰਤੋਂ/ਬੈਲੇਂਸ ਦੀ ਜਾਂਚ ਕਰ ਸਕਦੇ ਹਨ। ਕੰਪਨੀ ਮੁਤਾਬਕ, ਏਅਰਟੈੱਲ ਥੈਂਕਸ ਐਪ ਨੂੰ ਏਅਰਟੈੱਲ ਦੀ ਇੰਜੀਨੀਅਰਿੰਗ ਟੀਮ ਨੇ ਤਿਆਰ ਕੀਤਾ ਹੈ। 


author

Rakesh

Content Editor

Related News