ਚਿੱਪ ਦੀ ਘਾਟ ਕਾਰਨ ਲਗਜ਼ਰੀ ਕਾਰਾਂ ਲਈ ਗਾਹਕਾਂ ਨੂੰ ਕਰਨਾ ਪੈ ਰਿਹਾ ਲੰਬਾ ਇੰਤਜ਼ਾਰ

Tuesday, Jul 13, 2021 - 04:20 PM (IST)

ਚਿੱਪ ਦੀ ਘਾਟ ਕਾਰਨ ਲਗਜ਼ਰੀ ਕਾਰਾਂ ਲਈ ਗਾਹਕਾਂ ਨੂੰ ਕਰਨਾ ਪੈ ਰਿਹਾ ਲੰਬਾ ਇੰਤਜ਼ਾਰ

ਆਟੋ ਡੈਸਕ– ਸੈਮੀ ਕੰਡਕਟਰਸ ਦੀ ਸਪਲਾਈ ’ਚ ਘਾਟ ਹੋਣ ਕਾਰਨ ਲਗਜ਼ਰੀ ਕਾਰਾਂ ਲਈ ਗਾਹਕਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਡੈਮਲਰ, ਫਾਕਸਵੈਗਨ ਅਤੇ ਬੀ.ਐੱਮ.ਡਬਲਯੂ. ਨੇ ਆਪਣੀ ਪ੍ਰੋਡਕਸ਼ਨ ’ਚ ਗਲੋਬਲੀ ਕਮੀ ਕੀਤੀ ਹੈ ਜਿਸ ਦਾ ਮੁੱਖ ਕਾਰਨ ਸਪੇਅਰ ਪਾਰਟਸ ਦੀ ਘਾਟ ਦੱਸੀ ਗਈ ਹੈ। ਦੱਸ ਦੇਈਏ ਕਿ ਅਪ੍ਰੈਲ ਅਤੇ ਮਈ ’ਚ ਲਗਜ਼ਰੀ ਵਾਹਨ ਨਿਰਮਾਤਾਵਾਂ ਨੂੰ ਕਾਰਾਂ ਦੀ ਮੰਗ ’ਚ ਕਾਫੀ ਵਾਧਾ ਵੇਖਣ ਨੂੰ ਮਿਲਿਆ ਹੈ ਪਰ ਇਸੇ ਦੌਰਾਨ ਪਾਰਟਸ ਦੀ ਸਪਲਾਈ ਪੂਰੀ ਨਹੀਂ ਹੋ ਰਹੀ ਹੈ, ਅਜਿਹੇ ’ਚ ਇਹ ਕਾਰਾਂ ਗਾਹਕਾਂ ਤਕ ਦੇਰੀ ਨਾਲ ਪਹੁੰਚ ਰਹੀਆਂ ਹਨ। 

ਮਰਸਡੀਜ਼ ਦੀਆਂ ਅਪਕਮਿੰਗ ਕਾਰਾਂ ਨੂੰ ਦੇਰੀ ਨਾਲ ਲਿਆਇਆ ਜਾਵੇਗਾ
ਮਰਸਡੀਜ਼ ਬੈਂਜ਼ ਦੇ ਬੁਲਾਰੇ ਨੇ ਕਿਹਾ ਹੈਕਿ ਉਨ੍ਹਾਂ ਦੇ ਕਈ ਕਾਰ ਮਾਡਲਾਂ ਦੀ ਮੰਗ ਵਧੀ ਹੈ ਪਰ ਸੈਮੀ ਕੰਡਕਟਰ ਕੰਪੋਨੈਂਟਸ ਦੀ ਘਾਟ ਕਾਰਨ ਡਿਲੀਵਰੀ ਇਫੈਕਟ ਹੋ ਗਈ ਹੈ। ਆਉਣ ਵਾਲੇ ਮਹੀਨਿਆਂ ’ਚ ਕੰਪਨੀ ਦੀਆਂ ਅਪਕਮਿੰਗ ਕਾਰਾਂ ਨੂੰ ਵੀ ਦੇਰੀ ਨਾਲ ਲਿਆਇਆ ਜਾ ਸਕਦਾ ਹੈ, ਉਥੇ ਹੀ ਇਸ ਦੀ ਮੁਕਾਬਲੇਬਾਜ਼ ਕੰਪਨੀ ਬੀ.ਐੱਮ.ਡਬਲਯੂ. ਨੇ ਆਪਣੇ ਕਾਮਿਆਂ ਦੇ ਕੰਮ ਕਰਨ ਦੇ ਘੰਟਿਆਂ ਨੂੰ ਘੱਟ ਕਰ ਦਿੱਤਾ ਹੈ ਅਤੇ ਕੁਝ ਸਮੇਂ ਲਈ ਪ੍ਰੋਡਕਸ਼ਨ ਨੂੰ ਯੂ.ਕੇ. ਅਤੇ ਜਰਮਨੀ ’ਚ ਬੰਦ ਕੀਤਾ ਹੈ ਜਿਸ ਨਾਲ ਘੱਟ ਕਾਰਾਂ ਹੀ ਤਿਆਰ ਹੋ ਸਕਣਗੀਆਂ। 

ਫਾਕਸਵੈਗਨ ਨੇ ਮੁੱਖ ਕਾਰਜਕਾਰੀ ਅਧਿਕਾਰੀ ਹਰਬਰਟ ਡੇਈਸ ਨੇ ਕਿਹਾ ਹੈ ਕਿ ਕੋਵਿਡ 19 ਕਾਰਨ ਕੰਪਨੀ ਆਪਣੀ ਵਾਹਨਾਂ ਲਈ ਚਿੱਪਸੈੱਟ ਪ੍ਰੋਡਿਊਸ ਨਹੀਂ ਕਰ ਸਕੀ, ਉਥੇ ਹੀ ਟਾਟਾ ਮੋਟਰਸ ਦੀ ਮਲਕੀਅਤ ਵਾਲੀ ਕੰਪਨੀ ਜੈਗੁਆਰ ਲੈਂਡਰੋਵਰ ਨੇ ਦੂਜੀ ਤਿਮਾਹੀ ’ਚ ਹੋਲਸੇਲ ਡਿਸਪੈਚ ’ਚ 50 ਫੀਸਦੀ ਦੀ ਗਿਰਾਵਟ ਵੇਖੀ ਹੈ। 


author

Rakesh

Content Editor

Related News