Luxaire ਨੇ ਭਾਰਤ ’ਚ ਲਾਂਚ ਕੀਤਾ ਲਗਜ਼ਰੀ ਪੱਖਾ, ਮਿਲੇਗਾ 42 ਇੰਚ ਦਾ ਸਿੰਗਲ ਬਲੇਡ

03/10/2020 12:47:47 PM

ਗੈਜੇਟ ਡੈਸਕ– ਲਗਜ਼ਰੀ ਅਤੇ ਸਮਾਰਟ ਹੋਮ ਡਿਵਾਈਸ ਬਣਾਉਣ ਵਾਲੀ ਕੰਪਨੀ Luxaire ਨੇ ਭਾਰਤ ’ਚ ਆਪਣਾ ਨਵਾਂ ਪੱਖਾ LUX 1020 ਲਾਂਚ ਕੀਤਾ ਹੈ। ਇਸ ਪੱਖੇ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਇਕ ਹੀ ਯਾਨੀ ਸਿੰਗਲ ਬਲੇਡ ਦਿੱਤਾ ਗਿਆ ਹੈ। ਆਮਤੌਰ ’ਤੇ ਅਜਿਹੇ ਪੱਖੇ ਹਾਲੀਵੁੱਡ ਦੀਆਂ ਫਿਲਮਾਂ ’ਚ ਦੇਖਣ ਨੂੰ ਮਿਲਦੇ ਹਨ। ਇਸ ਨੂੰ ਆਮ ਸੀਲਿੰਗ ਫੈਨ ਦੇ ਮੁਕਾਬਲੇ ਏਅਰੋਡਾਇਨਾਮਿਕਸ ਦੇ ਸਿਧਾਂਤਾਂ ਦੇ ਅਨੁਰੂਪ ਬਣਾਇਆ ਗਿਆ ਹੈ। ਏ.ਬੀ.ਐੱਸ. ਬਲੇਡ ’ਚ ਖਾਸਤੌਰ ’ਤੇ ਡਿਜ਼ਾਈਨ ਕੀਤੀ ਗਈ ਏਅਰੋਫਵਾਈਲ ਪ੍ਰੋਫਾਈਲ ਹੈ ਜਿਸ ਨਾਲ ਇਹ ਪੱਖੇ ਘੱਟ ਆਰ.ਪੀ.ਐੱਮ. ’ਤੇ ਚੱਲ ਸਕਦੇ ਹਨ ਅਤੇ ਫਿਰ ਵੀ 4100 ਸੀ.ਐੱਫ.ਐੱਮ. ਨਾਲ ਤੇਜ਼ ਹਵਾ ਦਿੰਦੇ ਹਨ। ਆਪਣੇ ਇਸ ਪੱਖੇ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਆਮ ਪੱਖਿਆਂ ਦੇ ਮੁਕਾਬਲੇ ਬਿਜਲੀ ਦੀ ਅੱਧੀ ਖਪਤ ਕਰਦੇ ਹਨ ਯਾਨੀ 36 ਵਾਟ। ਇਸ ਤਰ੍ਹਾਂ ਛੋਟੇ ਕਮਰਿਆਂ ’ਚ ਘੱਰ ਆਵਾਜ਼ ਦੇ ਨਾਲ ਕੂਲਿੰਗ ਦਿੰਦੇ ਹਨ। 

ਪੱਖੇ ਦਾ ਡਿਜ਼ਾਈਨ ਵਰਚੁਅਲੀ ਹਵਾ ਦੀ ਕਿਸੇ ਵੀ ਤਰ੍ਹਾਂ ਦੀ ਆਵਾਜ਼ ਨੂੰ ਦੂਰ ਕਰਦਾ ਹੈ। ਇਹ ਪੱਖਾ ਲਕਸ 1020 ਕਲਾ ਦਾ ਨਮੂਨਾ ਹੈ ਜੋ ਡਿਊਲ ਮਾਊਂਟਿੰਗ ਆਪਸ਼ਨ (ਕੰਵਰਜਨ ਕਿਟਸ ਦੀ ਮਦਦ ਨਾਲ ਰਾਡ ਜਾਂ ਇਸ ਤੋਂ ਬਿਨਾਂ ਫਿੱਟ ਹੋ ਜਾਂਦਾ ਹੈ। ਦੇ ਨਾਲ ਆਉਂਦਾ ਹੈ। ਇਸ ਦੀ ਮੋਟਰ ਦੇ ਨਾਲ 15 ਸਾਲ ਦੀ ਵਾਰੰਟੀ ਮਿਲ ਰਹੀ ਹੈ ਅਤੇ ਇਸ ਦੀ ਕੀਮਤ 92,000 ਰੁਪਏ ਹੈ। 

ਇਸ ਤੋਂ ਪਹਿਲਾਂ ਹਾਲ ਹੀ ’ਚ ਕੰਪਨੀ ਨੇ ਭਾਰਤ ’ਚ ਆੀ.ਓ.ਟੀ. ਇਨੇਬਲਡ ਲਕਸ 5130 ਸਮਾਰਟ ਪੱਖਾ ਪੇਸ਼ ਕੀਤਾ ਸੀ ਜੋ ਕਿ ਬ੍ਰੱਸ਼ਲੈੱਸ ਡੀਸੀ ਮੋਟਰ (ਬੀ.ਐੱਲ.ਡੀ.ਸੀ.) ਤਕਨੀਕ ਨਾਲ ਲੈਸ ਹੈ। ਆਮਤੌਰ ’ਤੇ ਪਰੰਪਰਾਗਤ ਪੱਖੇ ’ਚ ਡੈਨੇ ਹੁੰਦੇ ਹਨ ਪਰ ਲਗਜ਼ੇਅਰ ਦੇ ਇਸ ਸਮਾਰਟ ਪੱਖੇ ’ਚ 4 ਡੈਨੇ ਹਨ। 

ਇਸ ਪੱਖੇ ਨੂੰ ਫੋਨ ਅਤੇ ਰਿਮੋਟ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਪੱਖੇ ’ਚ ਵਾਈ-ਫਾਈ ਦੀ ਵੀ ਸੁਪੋਰਟ ਦਿੱਤੀ ਗਈ ਹੈ। ਇਸ ਦੀ ਇਕ ਹੋਰ ਖਾਸੀਅਤ ਹੈ ਕਿ ਇਸ ਵਿਚ ਰੈਗੁਲੇਟਰ ਲਗਾਉਣ ਦੀ ਲੋੜ ਨਹੀਂ ਹੈ। ਇਸ ਪੱਖੇ ’ਚ ਐਮਾਜ਼ੋਨ ਅਲੈਕਸਾ ਦੀ ਵੀ ਸੁਪੋਰਟ ਹੈ। ਅਜਿਹੇ ’ਚ ਇਸ ਨੂੰ ਆਵਾਜ਼ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ। 


Related News