ਠੰਡ ''ਚ ਤਾਪਮਾਨ ਨੂੰ ਮੈਂਟੇਨ ਰੱਖੇਗੀ ਨਵੀਂ ਤਕਨੀਕ ਨਾਲ ਬਣੀ ਬੈਟਰੀ

Thursday, Jan 21, 2016 - 04:27 PM (IST)

ਠੰਡ ''ਚ ਤਾਪਮਾਨ ਨੂੰ ਮੈਂਟੇਨ ਰੱਖੇਗੀ ਨਵੀਂ ਤਕਨੀਕ ਨਾਲ ਬਣੀ ਬੈਟਰੀ

ਜਲੰਧਰ— ਲਿਥੀਅਮ ਬੈਟਰੀ ਦੀ ਪਰਫਾਰਮੈਂਸ ਤਾਪਮਾਨ ''ਤੇ ਸਭ ਤੋਂ ਜ਼ਿਆਦਾ ਨਿਰਭਰ ਕਰਦੀ ਹੈ ਅਤੇ ਤਾਪਮਾਨ ਦੇ ਲੋੜ ਤੋਂ ਜ਼ਿਆਦਾ ਠੰਡਾ ਹੋਣ ''ਤੇ ਇਹ ਆਪਣੀ ਸਟੋਰ ਕੀਤੀ ਗਈ ਪਾਵਰ ਨੂੰ ਗੁਆ ਦਿੰਦੀ ਹੈ ਜਿਸ ਨੂੰ ਠੰਡ ''ਚ ਇਲੈਕਟ੍ਰਿਕ ਵ੍ਹੀਕਲਸ ਨੂੰ ਚਲਾਉਣ ''ਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। 
ਇਸ ਗੱਲ ''ਤੇ ਧਿਆਨ ਦਿੰਦੇ ਹੋਏ ਖੋਜਕਾਰਾਂ ਨੇ ਇਕ ਅਜਿਹੀ ਲਿਥੀਅਮ ਬੈਟਰੀ ਤਿਆਰ ਕੀਤਾ ਹੈ ਜੋ ਠੰਡ ''ਚ ਬੈਟਰੀ ਦੇ ਤਾਪਮਾਨ ਨੂੰ ਬਰਕਰਾਰ ਰੱਖਦੀ ਹੈ। ਇਸ ਨੂੰ ਪੈਨ ਸਟੇਟ ਨਾਂ ਦੀ ਟੀਮ ਨੇ ਬੈਟਰੀ ਦੇ ਨੈਗਟਿਵ ਟਰਮਿਨਲ ''ਤੇ ਨਿੱਕਲ ਫਾਇਲ ਨੂੰ ਅਟੈਚ ਕਰਕੇ ਡਿਵੈਲਪ ਕੀਤੀ ਗਈ ਹੈ। ਇਸ ਬੈਟਰੀ ''ਚ ਲੱਗਾ ਤਾਪਮਾਨ ਸੈਂਸਰ ਨਿੱਕਲ ਫਾਇਲ ''ਚੋਂ ਜਾ ਰਹੇ ਕਰੰਟ ਨੂੰ ਮਾਨਿਟਰ ਕਰਦਾ ਹੈ ਅਤੇ ਬੈਟਰੀ ਨੂੰ ਅੰਦਰੋ ਗਰਮ ਕਰਦਾ ਹੈ। 
ਇਸ ਬੈਟਰੀ ''ਤੇ ਕਈ ਤਰ੍ਹਾਂ ਦੇ ਟੈਸਟ ਕੀਤੇ ਗਏ ਅਤੇ ਪਤਾ ਲਗਾਇਆ ਗਿਆ ਕਿ ਇਹ -20°C ਤੋਂ 0°C ਤੱਕ ਬੈਟਰੀ ਤਾਪਮਾਨ ਮੈਂਟੇਨ ਕਰਨ ''ਚ ਲਗਭਗ 20 ਸੈਕਿੰਡ ਤੋਂ ਵੀ ਘੱਟ ਸਮਾਂ ਲੈਂਦੀ ਹੈ ਅਤੇ -30°C ਤੋਂ 0°C ਤੱਕ ਕਰਨ ''ਚ 30 ਸੈਕਿੰਡ ਦਾ ਸਮਾਂ ਲੈਂਦੀ ਹੈ। ਇਸ ਬੈਟਰੀ ਨੂੰ ਗਰਮ ਕਰਨ ਲਈ ਸਿਰਫ 3.8 ਫੀਸਦੀ ਬੈਟਰੀ ਦੀ ਵਰਤੋਂ ਕੀਤੀ ਜਾਂਦੀ ਹੈ। ਉਮੀਦ ਹੈ ਕਿ ਇਸ ਨਵੀਂ ਤਕਨੀਕ ਨਾਲ ਬਣੀ ਬੈਟਰੀ 1.5 ਫੀਸਦੀ ਭਾਰੀ ਹੋਣ ਦੇ ਨਾਲ ਸਿਰਫ 0.04 ਫੀਸਦੀ ਮਹਿੰਗੀ ਹੋਵੇਗੀ।

 


Related News